
ਫਾਜਿਲਕਾ, 2 ਅਕਤੂਬਰ (ਵਿਨੀਤ ਅਰੋੜਾ) – ਰਾਸ਼ਟਰਪਤੀ ਮਹਾਤਮਾ ਗਾਂਧੀ ਜੀ ਦੀ ਜੈੰਤੀ ਨੂੰ ਸਮਪਿਤ ਕੇਂਦਰ ਸਰਕਾਰ ਦੁਆਰਾ ਸ਼ੁਰੂ ਕੀਤੇ ਗਏ ਸਵੱਛ ਭਾਰਤ ਅਭਿਆਨ ਦੇ ਅਨੁਸਾਰ ਸਥਾਨਕ ਹੋਲੀ ਹਾਰਟ ਡੇ ਬੋਰਡਿੰਗ ਪਬਲਿਕ ਸੀਨੀਅਰ ਸੈਕੇਂਡਰੀ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਰੀਤੂ ਭੂਸਰੀ ਅਤੇ ਪ੍ਰਸ਼ਾਸਕਾ ਗੁਰਚਰਣ ਤਨੇਜਾ ਦੇ ਅਗਵਾਈ ਵਿੱਚ ਸਮੂਹ ਸਕੂਲ ਸਟਾਫ ਅਤੇ ਵਿਦਿਆਰਥੀ ਵਿਦਿਆਰਥਣਾਂ ਨੇ ਸਕੂਲ ਪ੍ਰਾਂਗਣ ਅਤੇ ਆਸ ਪਾਸ ਦੇ ਇਲਾਕੇ ਵਿੱਚ ਸਫਾਈ ਕੀਤੀ ਅਤੇ ਦਰਖਤ ਬੂਟਿਆਂ ਦੀ ਸੰਭਾਲ ਕੀਤੀ।ਪ੍ਰਿੰਸੀਪਲ ਸ਼੍ਰੀਮਤੀ ਭੂਸਰੀ ਦੇ ਅਗਵਾਈ ਵਿੱਚ ਪ੍ਰਬੰਧਕੀ ਕਮੇਟੀ ਮੈਬਰਾਂ, ਸਮੂਹ ਸਕੂਲ ਸਟਾਫ ਅਤੇ ਵਿਦਿਆਰਥੀਆਂ ਨੇ ਸਵੱਛ ਭਾਰਤ ਅਭਿਆਨ ਨੂੰ ਸਫਲ ਬਣਾਉਣ ਦੀ ਸਹੁੰ ਲਈ ।ਇਸ ਮੌਕੇ ਉੱਤੇ ਪ੍ਰਿੰਸੀਪਲ ਸ਼੍ਰੀਮਤੀ ਭੂਸਰੀ ਨੇ ਕਿਹਾ ਕਿ ਕੇਵਲ ਝਾਡੂ ਚੁੱਕਣ ਨਾਲ ਇਹ ਅਭਿਆਨ ਸਫਲ ਨਹੀਂ ਹੋਵੇਗਾ ਸਗੋਂ ਇਸਨੂੰ ਸਫਲ ਬਣਾਉਣ ਲਈ ਸਾਨੂੰ ਆਪਣੀ ਰੋਜਮਰਾਂ ਦੇ ਕੰਮਾਂ ਵਿੱਚ ਵਿਅਕਤੀਗਤ ਸਫਾਈ ਦੇ ਨਾਲ ਨਾਲ ਆਪਣੇ ਰਹਿਨ ਸਹਨ ਅਤੇ ਆਸਪਾਸ ਦੇ ਸਥਾਨ ਦੀ ਸਫਾਈ ਨੂੰ ਵੀ ਸ਼ਾਮਿਲ ਕਰਣਾ ਹੋਵੇਗਾ ।ਉਨ੍ਹਾਂ ਨੇ ਕਿਹਾ ਕਿ ਇੱਕ ਸਵੱਛ ਸਰੀਰ ਵਿੱਚ ਇੱਕ ਸਵੱਛ ਮਨ ਨਿਵਾਸ ਕਰਦਾ ਹੈ ।ਅਜਿਹੇ ਵਿੱਚ ਸਾਨੂੰ ਆਪਣੇ ਆਪ ਨੂੰ ਵੀ ਸਵੱਛ ਰੱਖਣਾ ਜਰੂਰੀ ਹੈ ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media