Monday, September 16, 2024

ਪੀ.ਆਈ. ਬੀ. ਦੇ ਸਟਾਫ ਮੈਂਬਰਾਂ ਵੱਲੋਂ ‘ਸਵੱਛ ਭਾਰਤ ਦੇ ਅਭਿਆਨ’ ਸਬੰਧੀ ਸਹੁੰ ਚੁੱਕੀ

ਜਲੰਧਰ,  2 ਅਕਤੂਬਰ (ਪਵਨਦੀਪ ਸਿੰਘ ਭੰਡਾਲ/ਹਰਦੀਪ ਸਿੰਘ ਦਿਓਲ)- ਪ੍ਰਧਾਨ ਮੰਤਰੀ  ਸ੍ਰੀ ਨਰਿੰਦਰ ਮੋਦੀ ਵੱਲੋਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੀ 145ਵੀਂ ਜਯੰਤੀ ਉਤੇ ਚਲਾਏ ਗਏ ਸਵੱਛ ਭਾਰਤ ਅਭਿਆਨ ਦੇ ਸਬੰਧ ਵਿੱਚ ਭਾਰਤ ਸਰਕਾਰ ਦੇ ਪੱਤਰ ਸੂਚਨਾ ਦਫਤਰ ਦੇ ਸਾਰੇ ਸਟਾਫ਼ ਮੈਂਬਰਾਂ ਨੇ ਇਸ ਮੁਹਿੰਮ ਵਿੱਚ ਹਿੱਸਾ ਲੈਦਿਆਂ ਸਾਰੇ ਦਫਤਰ ਦੀ ਸਫਾਈ ਕੀਤੀ। ਇਸ ਸਬੰਧ ਵਿੱਚ ਸਟਾਫ਼ ਦੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਝਾੜੂ ਲਗਾ ਕੇ ਸਾਰੇ ਦਫਤPPN02101434ਰ ਨੂੰ ਸਾਫ ਸੁਥਰਾ ਕੀਤਾ ਅਤੇ ਸਾਰਿਆਂ ਨੇ ਹੀ ਸਾਰੇ ਕੰਪਿਊਟਰਾਂ ਅਤੇ ਟੇਬਲਾਂ, ਦੀਵਾਰਾਂ ਅਤੇ ਆਲੇ ਦੁਆਲੇ ਦੀ ਵੀ ਸਾਫ ਸਫਾਈ ਕੀਤੀ। ਅਭਿਆਨ ਦੀ ਸ਼ੁਰੂਆਤ ਤੋਂ ਪਹਿਲਾਂ ਅੱਜ ਸਾਰੇ ਸਟਾਫ ਮੈਂਬਰਾਂ ਨੇ ਸਵੱਛ ਭਾਰਤ ਅਭਿਆਨ ਹੇਠ ਭਾਰਤ ਨੂੰ ਸਾਫ ਰੱਖਣ ਸਬੰਧੀ ਸਹੁੰ ਵੀ ਚੁੱਕੀ, ਜਿਸ ਵਿੱਚ ਹਰ ਹਫਤੇ ਦੋ ਘੰਟੇ ਸਫਾਈ ਲਈ ਸਮਰਪਿਤ ਕੀਤੇ ਜਾਣਗੇ। ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਜਿਸ ਭਾਰਤ ਦਾ ਸੁਪਨਾ ਦੇਖਿਆ ਸੀ ਉਸ ਵਿੱਚ ਸਿਰਫ ਰਾਜਨੀਤਿਕ ਆਜ਼ਾਦੀ ਹੀ ਨਹੀਂ ਸੀ, ਸਗੋਂ ਇੱਕ ਸਵੱਛ ਅਤੇ ਵਿਕਸਿਤ ਦੇਸ਼ ਦੀ ਕਲਪਨਾ ਵੀ ਸੀ। ਮਹਾਤਮਾ ਗਾਂਧੀ ਨੇ ਗੁਲਾਮੀ ਦੀਆਂ ਜੰਜ਼ੀਰਾਂ ਨੂੰ ਤੋੜ ਕੇ ਭਾਰਤ ਮਾਂ ਨੂੰ ਆਜ਼ਾਦ ਕਰਵਾਇਆ। ਹੁਣ ਸਾਡਾ ਫਰਜ਼ ਹੈ ਕਿ ਗੰਦਗੀ ਨੂੰ ਦੂਰ ਕਰਕੇ ਭਾਰਤ ਮਾਤਾ ਦੀ ਸੇਵਾ ਕਰੀਏ।

Check Also

ਸ਼ਾਕਸ਼ੀ ਸਾਹਨੀ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਜੋਂ ਸੰਭਾਲਿਆ ਅਹੁੱਦਾ

ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਨਾ ਮੰਦਰ ਵਿਖੇ ਮੱਥਾ ਟੇਕਿਆ ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ) – …

Leave a Reply