ਅੰਮ੍ਰਿਤਸਰ, 23 ਫਰਵਰੀ (ਪੰਜਾਬ ਪੋਸਟ – ਸੰਧੂ) – ਉਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ ਵਿਖੇ ਸਥਿਤ ਕਿੱਟ ਯੂਨੀਵਰਸਿਟੀ ਵਿਖੇ 26 ਤੋਂ 28 ਫਰਵਰੀ ਤੱਕ ਹੋਣ ਵਾਲੇ ਖੋਲੋ ਇੰਡੀਆ ਯੂਨੀਵਰਸਿਟੀ ਖੇਡ ਮੁਕਾਬਲਿਆਂ ‘ਚ ਸ਼ਮੂਲੀਅਤ ਕਰਨ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਮਹਿਲਾ-ਪੁਰਸ਼ ਰਗਬੀ ਟੀਮਾਂ ਅੰਤਰਰਾਸ਼ਟਰੀ ਕੋਚ ਤੇ ਹਿੰਦੂ ਸਭਾ ਕਾਲਜ ਦੇ ਸਰੀਰਕ ਸਿੱਖਿਆ ਵਿਭਾਗ ਮੁੱਖੀ ਰਣਜੀਤ ਸਿੰਘ ਸੰਧੂ ਅਤੇ ਕੋਚ ਪਰਮਿੰਦਰ ਕੁਮਾਰ ਦੀ ਅਗਵਾਈ ‘ਚ ਦੇਰ ਸ਼ਾਮ ਰਵਾਨਾ ਹੋਈਆਂ।
ਅੰਤਰਰਾਸ਼ਟਰੀ ਕੋਚ ਤੇ ਟੀਮ ਇੰਚਾਰਜ ਰਣਜੀਤ ਸਿੰਘ ਸੰਧੂ ਨੇ ਕਿਹਾ ਕਿ ਜੀ.ਐਨ.ਡੀ.ਯੂ ਦੇ ਵੀ.ਸੀ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ, ਡਾਇਰੈਕਟਰ ਸਪੋਰਟਸ ਪ੍ਰੋ. (ਡਾ.) ਸੁਖਦੇਵ ਸਿੰਘ ਤੇ ਸਹਾਇਕ ਡਿਪਟੀ ਡਾਇਰੈਕਟਰ ਸਪੋਰਟਸ ਕੰਵਰ ਮਨਦੀਪ ਸਿੰਘ ਵਧਾਈ ਦੇ ਪਾਤਰ ਹਨ।ਜਿੰਨ੍ਹਾਂ ਦੀ ਬਦੌਲਤ ਜੀ.ਐਨ.ਡੀ.ਯੂ ਦੀਆਂ ਦੋਵੇਂ ਵਰਗਾਂ ਦੀਆਂ ਰਗਬੀ ਟੀਮਾਂ ਨੂੰ ਰਾਸ਼ਟਰੀ ਪੱਧਰ ਦੇ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ ਹੈ।ਉਨ੍ਹਾਂ ਆਸ ਜਤਾਈ ਕਿ ਜਿਸ ਤਰੀਕੇ ਨਾਲ ਦੋਵਾਂ ਵਰਗਾਂ ਦੀਆਂ ਟੀਮਾਂ ਨੇ ਦਿਨ-ਰਾਤ ਕਰੜਾ ਅਭਿਆਸ ਕੀਤਾ ਹੈ, ਉਸ ਨਾਲ ਦੋਵੇਂ ਟੀਮਾਂ ਚੈਂਪੀਅਨ ਬਣ ਕੇ ਹੀ ਵਾਪਿਸ ਪਰਤਣਗੀਆਂ।ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਦੋਵਾਂ ਵਰਗਾਂ ਦੀਆਂ ਟੀਮਾਂ ਨੇ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਵੱਡੀਆਂ ਮੱਲ੍ਹਾਂ ਮਾਰ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਨਾਮ ਰੌਸ਼ਨ ਕੀਤਾ ਹੈ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …