Friday, November 22, 2024

ਕੋਵਿਡ-19 ਅਧੀਨ 51 ਵਿਅਕਤੀਆਂ ਦੀ ਆਰ.ਟੀ.ਪੀ.ਸੀ.ਆਰ ਟੈਸਟਾਂ ਦੀ ਸੈਂਪਲਿੰਗ ਹੋਈ – ਡਾ: ਸ਼ਿਵ ਕੁਮਾਰ

ਨੂਰਪੁਰ ਬੇਦੀ, 27 ਮਈ (ਪੰਜਾਬ ਪੋਸਟ ਬਿਊਰੋ) – ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸਿਵਲ ਸਰਜਨ ਰੂਪਨਗਰ ਦੀ ਅਗਵਾਈ ਹੇਠ ਅਤੇ ਡਾ: ਸ਼ਿਵ ਕੁਮਾਰ ਸੀਨੀਅਰ ਮੈਡੀਕਲ ਅਫਸਰ ਦੀ ਰਹਿਨੁਮਾਈ ਹੇਠ ਸੀ.ਐਚ.ਸੀ ਨੂਰਪੁਰ ਬੇਦੀ ਵਿਖੇ ਕੋਵਿਡ 19 ਆਰ.ਟੀ.ਪੀ.ਸੀ.ਆਰ ਟੈਸਟ ਦੀ ਸੈਂਪਲਿੰਗ ਡਾ: ਸਿਮਰਨਜੀਤ ਕੌਰ ਨੋਡਲ ਅਫਸਰ ਅਤੇ ਬਿਨੀਆਮੀਨ ਅਤੇ ਨਿਰਮਲ ਕੁਮਾਰ ਐਲ.ਟੀ ਟੀਮ ਨੇ ਸ਼ੁਰੂ ਕੀਤੀ ਹੋਈ।
                ਡਾ: ਸ਼ਿਵ ਕੁਮਾਰ ਨੇ ਦੱਸਿਆ ਕਿ ਇਸ ਸੰਸਥਾ ਅਧੀਨ ਕੰਮ ਕਰ ਰਹੇ ਸਿਹਤ ਕਾਮਿਆਂ ਵਲੋ ਪਿੰਡਾਂ ਵਿੱਚ ਜੋ ਸਰਵੇ ਕੀਤਾ ਜਾ ਰਿਹਾ ਹੈ, ਉਹਨਾਂ ਸਰਵੇ ਕੀਤੇ ਵਿਅਕਤੀਆਂ ਵਿੱਚੋਂ ਆਈ.ਐਲ.ਆਈ ਸ਼ੱਕੀ ਮਰੀਜ਼ ਇਸ ਸੰਸਥਾ ਦੇ ਫਲੂ ਕੋਰਨਰ ‘ਤੇ ਭੇਜੇ ਜਾਂਦੇ ਹਨ, ਉਹਨਾਂ ਮਰੀਜਾਂ ਦੇ ਡਾ: ਸਿਮਰਨਜੀਤ ਕੌਰ ਅਤੇ ਉਹਨਾਂ ਦੇ ਟੀਮ ਮੈਬਰਾਂ ਵਲੋ 25 ਮਈ ਤੱਕ ਕੋਵਿਡ 19 ਆਰ.ਟੀ.ਪੀ.ਸੀ.ਆਰ ਅਧੀਨ 51 ਵਿਅਕਤੀਆਂ ਦੇ ਟੈਸਟਾਂ ਦੇ ਸੈਪਲ ਲਏ ਗਏ।ਜਿਨ੍ਹਾਂ ਵਿੱਚੋਂ 36 ਵਿਅਕਤੀਆਂ ਦੀ ਰਿਪੋਰਟ ਨੈਗਟਵਿ ਆਈ ਅਤੇ 15 ਵਿਅਕਤੀਆਂ ਦੀ ਰਿਪੋਰਟ ਅਜੇ ਤੱਕ ਪੈਡਿੰਗ ਹੈ।ਅੱਜ ਡਾ: ਸਿਮਰਨਜੀਤ ਕੌਰ ਨੇ ਮੁੱਖ ਥਾਣਾ ਅਫਸਰ ਜਤਿਨ ਕਪੂਰ, ਕੁਲਵੀਰ ਸਿੰਘ ਹੈਡ ਕਾਂਸਟੇਬਲ, ਜਸਵੰਤ ਸਿੰਘ ਹੈਡ ਕਾਂਸਟੇਬਲ, ਕੁਲਦੀਪ ਕੁਮਾਰ ਕਾਂਸਟੇਬਲ ਸਮੇਤ 23 ਵਿਅਕਤੀਆਂ ਦੇ ਟੈਸਟਾਂ ਦੇ ਸੈਂਪਲ ਲਏ ਗਏ।
                 ਇਸ ਮੌਕੇ ਤੇ ਡਾ: ਸ਼ਿਵ ਕੁਮਾਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਲੋਕਾਂ ਨੂੰ ਜੇਕਰ ਖੰਘ, ਬੁਖਾਰ, ਜੁਕਾਮ ਜਾਂ ਸਾਹ ਲੈਣ ਵਿੱਚ ਤਕਲੀਫ਼ ਹੈ ਤਾਂ ਉਹ ਤੁਰੰਤ ਆਪਣੇ ਪਿੰਡ ਦੀ ਆਸ਼ਾ ਵਰਕਰ/ਏ.ਐਨ.ਐਮ/ਹੈਲਥ ਵਰਕਰ ਨਾਲ ਸੰਪਰਕ ਕਰਨ ਉਪਰੰਤ ਸੀ.ਐਚ.ਸੀ ਨੂਰਪੁਰ ਬੇਦੀ (ਸਿੰਘਪੁਰ) ਵਿਖੇ ਚੈਕਅੱਪ ਕਰਵਾ ਕੇ ਟੈਸਟ ਕਰਵਾਇਆ ਜਾਵੇ। ਇਸ ਮੌਕੇ ਤੇ ਡਾ: ਗੁਰਪ੍ਰੀਤ ਕੌਰ ਮੈਡੀਕਲ ਅਫਸਰ, ਡਾ: ਅਮਨ ਜੋਤੀ ਮੈਡੀਕਲ ਅਫਸਰ, ਬਿਨੀਆਮੀਨ, ਨਿਰਮਲ ਕੁਮਾਰ ਐਲ.ਟੀ, ਡਾ: ਅੰਜੂ ਬਾਲਾ ਏ.ਐਮ.ਓ, ਅਤੇ ਨਛੱਤਰ ਕੌਰ ਐਲ.ਐਚ.ਵੀ ਹਾਜ਼ਰ ਸੀ ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …