Friday, November 22, 2024

ਜਿਲ੍ਹੇ ਵਿੱਚ 3 ਨਵੇਂ ਪਾਜ਼ਟਿਵ ਕੇਸ ਆਏ ਸਾਹਮਣੇ

9 ਮਰੀਜ਼ਾਂ ਨੂੰ ਮਿਲੀ ਛੁੱਟੀ, ਠੀਕ ਹੋਏ ਮਾਮਲਿਆਂ ਦੀ ਗਿਣਤੀ 212 ਪਹੁੰਚੀ
ਐਸ.ਏ.ਐਸ ਨਗਰ, 3 ਜੁਲਾਈ (ਪੰਜਾਬ ਪੋਸਟ ਬਿਊਰੋ) – ਇਕ ਵੱਡੀ ਰਾਹਤ ਵਜੋਂ ਅੱਜ ਜ਼ਿਲ੍ਹੇ ਵਿੱਚ ਕਰੋਨਾ ਵਾਇਰਸ ਦੇ 9 ਪੀੜਤਾਂ ਨੂੰ ਪੂਰੀ ਤਰ੍ਹਾਂ ਠੀਕ ਹੋਣ ਮਗਰੋਂ ਛੁੱਟੀ ਦੇ ਦਿੱਤੀ ਗਈ।ਇਸ ਨਾਲ ਹੁਣ ਠੀਕ ਹੋਏ ਕੇਸਾਂ ਦੀ ਗਿਣਤੀ 212 ਤੱਕ ਪਹੁੰਚ ਗਈ ਹੈ।
                ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕਿਹਾ ਕਿ ਇਹਨਾਂ 9 ਮਰੀਜਾਂ ਵਿਚੋਂ 8 ਪੁਰਸ਼ ਹਨ ਅਤੇ ਇਕ ਮਹਿਲਾ ਹੈ।ਇਹ ਸਭ ਜ਼ੀਰਕਪੁਰ, ਡੱਫਰਪੁਰ, ਡੇਰਾਬੱਸੀ, ਪੀਰਮੁਛੱਲਾ, ਤੋਗਾਂ, ਭਬਾਤ, ਸੈਕਟਰ-116 ਅਤੇ ਖਰੜ ਦੇ ਨਿਵਾਸੀ ਹਨ।
             ਇਸ ਤੋਂ ਇਲਾਵਾ ਅੱਜ ਜਿਲ੍ਹੇ ਵਿਚ 3 ਨਵੇਂ ਪਾਜ਼ਟਿਵ ਕੇਸ ਵੀ ਸਾਹਮਣੇ ਆਏ।ਇਹਨਾਂ ਵਿਚੋਂ 2 ਉਤਰ ਪ੍ਰਦੇਸ਼ ਤੋਂ ਵਾਪਸ ਆਏ ਸਨ, ਜਦਕਿ ਇਕ ਦਾ ਸਬੰਧ ਡੇਰਾਬੱਸੀ ਨਾਲ ਹੈ।ਹੁਣ ਤਾਜ਼ਾ ਸਥਿਤੀ ਮੁਤਾਬਿਕ ਜ਼ਿਲ੍ਹੇ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 67 ਰਹਿ ਗਈ ਹੈ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …