Saturday, September 21, 2024

ਖਾਲਸਾ ਕਾਲਜ ਸੀ: ਸੈਕੰ: ਸਕੂਲ ਤੇ ਖਾਲਸਾ ਗਰਲਜ਼ ਸੀ: ਸੈਕੰ: ਸਕੂਲ ਦਾ 12ਵੀਂ ਦਾ ਨਤੀਜ਼ਾ 100 ਫ਼ੀਸਦ

ਪ੍ਰਿੰ. ਗੋਗੋਆਣੀ ਅਤੇ ਪ੍ਰਿੰ. ਨਾਗਪਾਲ ਨੇ ਵਿਦਿਆਰਥੀਆਂ ਨੂੰ ਦਿੱਤੀ ਮੁਬਾਰਕਬਾਦ
ਅੰਮ੍ਰਿਤਸਰ, 22 ਜੁਲਾਈ (ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਸਫ਼ਲਤਾ ਪੂਰਵਕ ਚੱਲ ਰਹੇ ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਅਤੇ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦਾ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਨਤੀਜੇ ’ਚ ਵਿਦਿਆਰਥੀਆਂ ਨੇ ਸ਼ਾਨਦਾਰ ਅੰਕ ਹਾਸਲ ਕਰਕੇ ਸਕੂਲ ਅਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਹੈ। ਉਕਤ ਐਲਾਨੇ ਨਤੀਜਿਆਂ ’ਚ ਲੜਕੀਆਂ ਦੇ ਸਕੂਲ ’ਚੋਂ ਮਨਪ੍ਰੀਤ ਕੌਰ ਨੇ 98.40 ਫ਼ੀਸਦੀ ਅੰਕ ਅਤੇ ਲੜਕਿਆਂ ਦੇ ਸਕੂਲ ’ਚੋਂ ਸਾਹਿਬਜੀਤ ਸਿੰਘ 92.88 ਪ੍ਰਤੀਸ਼ਤ ਨਾਲ ਪਹਿਲਾ ਸਥਾਨ ਹਾਸਲ ਕੀਤਾ।
                ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਸਕੂਲ ਦੇ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਅਤੇ ਖ਼ਾਲਸਾ ਕਾਲਜ ਗਰਲਜ਼ ਸਕੂਲ ਦੇ ਪ੍ਰਿੰਸੀਪਲ ਪੁਨੀਤ ਕੌਰ ਨਾਗਪਾਲ ਅਤੇ ਸਟਾਫ਼ ਨੂੰ ਉਕਤ ਸ਼ਾਨਦਾਰ ਨਤੀਜੇ ’ਤੇ ਵਧਾਈ ਦਿੱਤੀ।
             ਖ਼ਾਲਸਾ ਕਾਲਜ ਗਰਲਜ਼ ਸਕੂਲ ਦੇ ਪ੍ਰਿੰ. ਨਾਗਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਦੇ ਆਰਟਸ ਗਰੁੱਪ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੇ 98.40 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਪਾਰੁਲ ਨੇ 97.80 ਫ਼ੀਸਦੀ ਅੰਕ ਪ੍ਰਾਪਤ ਕਰਕੇ ਦੂਜਾ ਸਥਾਨ, ਨਵਰੀਤ ਕੌਰ 97.60 ਪ੍ਰਤੀਸ਼ਤ ਅੰਕ ਹਾਸਲ ਕਰ ਕੇ ਤੀਸਰਾ ਸਥਾਨ ਹਾਸਲ ਕੀਤਾ।
              ਉਨ੍ਹਾਂ ਕਿਹਾ ਕਿ ਕਾਮਰਸ ਗਰੁੱਪ ਦੀ ਵਿਦਿਆਰਥਣ ਮਹਿਕ ਗੁਪਤਾ ਨੇ 93.77 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕੇ ਪਹਿਲਾ, ਪੂਜਾ ਅਤੇ ਹਰਪ੍ਰੀਤ ਕੌਰ ਨੇ 90 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਦੂਜਾ ਅਤੇ ਪਿੰਕੀ ਨੇ 88.44 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਸਾਇੰਸ ਗਰੁੱਪ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੇ 98 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਪਹਿਲਾ, ਗਗਨਦੀਪ ਕੌਰ ਨੇ 97 ਪ੍ਰਤੀਸ਼ਤ ਅੰਕ ਨਾਲ ਦੂਜਾ ਸਥਾਨ, ਮੁਸਕਾਨ ਅਰੋੜਾ, ਪਵਨਜੋਤ ਕੌਰ, ਮਨਜੋਤ ਕੌਰ, ਅਮਰਦੀਪ ਕੌਰ ਅਤੇ ਮਨਪ੍ਰੀਤ ਕੌਰ ਨੇ 95 ਫ਼ੀਸਦੀ ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਲ ਕੀਤਾ।
                ਖ਼ਾਲਸਾ ਸੀ: ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਡਾ. ਗੋਗੋਆਣੀ ਨੇ ਜਾਣਕਾਰੀ ਦੱਸਿਆ ਕਿ ਇਸ ਸਾਲ ਸੈਸ਼ਨ 2019-20 ’ਚ ਉਕਤ ਬੋਰਡ ਦੇ ਸਾਲਾਨਾ ਇਮਤਿਹਾਨ ’ਚ 12ਵੀਂ ਦੇ ਕੁੱਲ 341 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ, ਜਿਨ੍ਹਾਂ ’ਚ ਆਰਟਸ ਗਰੁੱਪ ਦੇ 253, ਸਾਇੰਸ ਦੇ 42 ਅਤੇ ਕਾਮਰਸ ਦੇ 47 ਵਿਦਿਆਰਥੀ ਸਨ।ਇਹ ਸਾਰੇ ਹੀ ਵਿਦਿਆਰਥੀ ਚੰਗੇ ਅੰਕ ਲੈ ਕੇ ਪਾਸ ਹੋਏ ਹਨ।
               ਉਨ੍ਹਾਂ ਕਿਹਾ ਕਿ ਆਰਟਸ ਗਰੁੱਪ ’ਚੋਂ ਸਾਹਿਬਜੀਤ ਸਿੰਘ 418 ਅੰਕ (92.88 ਪ੍ਰਤੀਸ਼ਤ) ਪ੍ਰਾਪਤ ਕਰਕੇ ਪਹਿਲਾ, ਅਮਨਦੀਪ ਸਿੰਘ ਅਤੇ ਅਮਨਪ੍ਰੀਤ ਸਿੰਘ ਨੇ 90 ਫ਼ੀਸਦੀ ਅੰਕ ਨਾਲ ਦੂਜਾ, ਸਾਇੰਸ ’ਚੋਂ ਹਰਸਿਮਰਨ ਸਿੰਘ ਨੇ 89.33 ਅੰਕ ਪ੍ਰਾਪਤ ਕਰਕੇ ਪਹਿਲਾਂ, ਤਨਵੀਰ ਸਿੰਘ 87.77 ਪ੍ਰਤੀਸ਼ਤ ਨਾਲ ਦੂਜਾ ਅਤੇ ਰਾਜਨ ਕੁਮਾਰ ਨੇ 87.33 ਪ੍ਰਤੀਸ਼ਤ ਅੰਕ ਨਾਲ ਤੀਜਾ ਸਥਾਨ ਹਾਸਲ ਕੀਤਾ।ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਕਾਮਰਸ ’ਚੋਂ ਹਰਮਨਜੀਤ ਸਿੰਘ ਨੇ 86.66 ਨਾਲ ਪਹਿਲਾ, ਹਰਕੀਰਤ ਸਿੰਘ 86.44 ਦੂਜਾ ਅਤੇ ਸੁਰਜੀਤ ਸਿੰਘ ਨੇ 86.22 ਅੰਕ ਨਾਲ ਤੀਸਰਾ ਸਥਾਨ ਪ੍ਰਾਪਤ ਕੀਤਾ।ਉਕਤ ਸਕੂਲ ਦੇ ਪ੍ਰਿੰਸੀਪਲਾਂ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਸਟਾਫ਼ ਦੀ ਮਿਹਨਤ ਨੂੰ ਸਲਾਹਿਆ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …