Saturday, September 21, 2024

ਜਲੰਧਰ ਬਾਈਕਿੰਗ ਕਲੱਬ ਵਲੋਂ ਸਾਈਕਲ ਰੈਲੀ ਰਾਹੀਂ ਸਿਹਤਮੰਦ ਸਮਾਜ ਦੀ ਸਿਰਜਣਾ ਦਾ ਸੱਦਾ

60 ਤੋਂ ਜ਼ਿਆਦਾ ਸਾਈਕਲਿਸਟਾਂ ਨੇ ਲਿਆ ਭਾਗ

ਕਪੂਰਥਲਾ, 3 ਅਗਸਤ (ਪੰਜਾਬ ਪੋਸਟ ਬਿਊਰੋ) – ਕੋਰੋਨਾ ਮਹਾਂਮਾਰੀ ਦੌਰਾਨ ਜਿਮ ਅਤੇ ਖੇਡ ਸਟੇਡੀਅਮ ਬੰਦ ਹੋਣ ਕਾਰਨ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਜਲੰਧਰ ਬਾਈਕਿੰਗ ਕਲੱਬ ਵਲੋਂ ਸਾਈਕਲ ਚਲਾ ਕੇ ਤਨ ਅਤੇ ਮਨ ਨੂੰ ਤੰਦਰੁਸਤ ਰੱਖਣ ਦਾ ਸੱਦਾ ਦਿੱਤਾ ਗਿਆ ਹੈ।
ਕਲੱਬ ਨਾਲ ਜੁੜੇ 60 ਤੋਂ ਵੱਧ ਸਾਈਕਲਿਸਟਾਂ ਵਲੋਂ ਅੱਜ ਜਲੰਧਰ ਦੇ ਏ.ਪੀ.ਜੇ ਸਕੂਲ ਤੋਂ ਸਵੇਰੇ 5.30 ਵਜੇ ਸਾਈਕਲ ਰੈਲੀ ਸ਼ੁਰੂ ਕੀਤੀ ਗਈ।ਜਿਸ ਵਿੱਚ 18 ਸਾਲ ਤੋਂ ਲੈ ਕੇ 72 ਸਾਲ ਦੀ ਉਮਰ ਤੱਕ ਦੇ ਵਿਅਕਤੀਆਂ ਨੇ ਭਾਗ ਲਿਆ।ਕਲੱਬ ਦੇ ਅਜਿਹੇ ਮੈਂਬਰਾਂ ਨੇ ਵੀ ਸ਼ਿਰਕਤ ਕੀਤੀ ਜੋ ਕਿ ਰੋਜ਼ਾਨਾ 100 ਕਿਲੋਮੀਟਰ ਸਾਈਕਲ ਚਲਾਉਂਦੇ ਹਨ।
              ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਜਲੰਧਰ ਬਾਈਕਿੰਗ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਇਸ ਕੋਸ਼ਿਸ਼ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜੋਕੇ ਦੌਰ ਵਿੱਚ ਸਾਈਕਲ ਚਲਾਉਣਾ ਸਭ ਤੋਂ ਮਹੱਤਵਪੂਰਨ ਕਸਰਤ ਹੈ।ਜਿਸ ਨਾਲ ਸਰੀਰ ਨੂੰ ਤੰਦਰੁਸਤ ਰੱਖ ਕੇ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਲੜਿਆ ਜਾ ਸਕਦਾ ਹੈ ਅਤੇ ਅਸਾਨੀ ਨਾਲ ਸਿਹਤ ਸਬੰਧੀ ਪ੍ਰੋਟਕਾਲ ਦੀ ਪਾਲਣਾ ਵੀ ਕੀਤੀ ਜਾ ਸਕਦੀ ਹੈ।
ਰੈਲੀ ਦਾ ਪਹਿਲਾ ਪੜਾਅ ਸਾਇੰਸ ਸਿਟੀ ਵਿਖੇ ਸਮਾਪਤ ਹੋਇਆ ਅਤੇ ਉਥੋਂ ਚੱਲ ਕੇ ਸੈਨਿਕ ਸਕੂਲ ਕਪੂਰਥਲਾ ਤੋਂ ਹੁੰਦਾ ਹੋਇਆ ਵਾਪਿਸ ਜਲੰਧਰ ਵਿਖੇ ਸਮਾਪਤ ਹੋਇਆ।ਸਾਈਕਲ ਰੈਲੀ ਦੌਰਾਨ ਕਲੱਬ ਦੇ ਮੈਂਬਰਾਂ ਵਲੋਂ ਦਿੱਤੇ ਸ਼ੋਸ਼ਲ ਡਿਸਟੈਂਸਿੰਗ ਅਤੇ ਅਵਾਜਾਈ ਦੀ ਨਿਯਮਾਂ ਦੀ ਮੁਕੰਮਲ ਪਾਲਣਾ ਕੀਤੀ ਗਈ, ਉਥੇ ਹੀ ਪੰਜਾਬ ਪੁਲਿਸ ਵਲੋਂ ਸੁਚਾਰੂ ਆਵਾਜਾਈ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ।
                 ਰੈਲੀ ਦੌਰਾਨ ਮੁੱਖ ਰੂਪ ਵਿੱਚ ਡਾ. ਗੁਰਪ੍ਰਤਾਪ ਸਿੰਘ, ਮੇਜਰ ਰਵੀ ਗੋਗਨਾ, ਪ੍ਰਵੀਨ ਸਿੰਘ ਮਾਨ, ਬਲਜੀਤ ਮਹਾਜਨ ,ਡਾ.ਜੇ.ਐਸ ਮਠਾਰੂ, ਪਰਾਬਲ ਅਰੋੜਾ, ਇੰਗਰਾਨੀ ਇੰਜੀਨੀਅਰ ਇੰਦਰਪਾਲ ਸਿੰਘ, ਆਸ਼ੂ ਚੋਪੜਾ, ਧੀਰਜ ਬਤਰਾ ਅਤੇ ਸਕਸ਼ਮ ਗੁਪਤਾ ਆਦਿ ਨੇ ਸ਼ਿਰਕਤ ਕੀਤੀ ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …