Saturday, September 21, 2024

ਸਲਾਈਟ ਸੰਸਥਾ ਵਿਖੇ ਅਜ਼ਾਦੀ ਦਿਵਸ ਮੌਕੇ ਡਾ. ਸ਼ੈਲੇਂਦਰ ਜੈਨ ਨੇ ਲਹਿਰਾਇਆ ਤਿਰੰਗਾ

ਲੌਂਗੋਵਾਲ, 16 ਅਗਸਤ (ਜਗਸੀਰ ਲੌਂਗੋਵਾਲ) – ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਡੀਮਡ ਯੂਨੀਵਰਸਿਟੀ) ਵਿਖੇ ਸੰਸਥਾ ਦੇ ਡਾਇਰੈਕਟਰ ਡਾ. ਸ਼ੈਲੇਂਦਰ ਜੈਨ ਦੀ ਅਗਵਾਈ ‘ਚ 74ਵਾਂ ਅਜ਼ਾਦੀ ਦਿਵਸ ਮਨਾਇਆ ਗਿਆ।ਜਿਸ ਦੌਰਾਨ ਕਰੋਨਾ ਸਬੰਧੀ ਸਾਰੀਆਂ ਹਦਾਇਤਾਂ ਦਾ ਪੂਰਾ ਪਾਲਣ ਕੀਤਾ ਗਿਆ। ਡਾਇਰੈਕਟਰ ਡਾ. ਸ਼ੈਲੇਂਦਰ ਜੈਨ ਨੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।ਕੋਵਿਡ 19 ਕਾਰਨ ਵਿਦਿਆਰਥੀਆਂ ਦੇ ਸੰਸਥਾ ਵਿੱਚ ਨਾ ਹੋਣ ਕਾਰਨ ਸਲਾਈਟ ਦੇ ਸਕਿਓਰਿਟੀ ਗਾਰਡਾਂ ਦੀ ਟੁਕੜੀ ਨੇ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ।
                   ਡਾ. ਸ਼ੈਲੇਂਦਰ ਜੈਨ ਨੇ ਵਤਨ ਦੀ ਆਜ਼ਾਦੀ ਲਈ ਸ਼ਹੀਦ ਹੋਣ ਵਾਲੇ ਸਮੂਹ ਸੂਰਬੀਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ।ਉਨ੍ਹਾਂ ਭਾਰਤ ਵਿੱਚ ਬਣੀਆਂ ਹੋਈਆਂ ਵਸਤਾਂ ਦਾ ਹੀ ਇਸਤੇਮਾਲ ਕਰਨ ਦੀ ਅਪੀਲ਼ ਕੀਤੀ ਤਾਂ ਜੋ ਦਸ਼ ਨੂੰ ਆਤਮ ਨਿਰਭਰ ਬਣਾਇਆ ਜਾ ਸਕੇ।ਡਾ. ਜੈਨ ਨੇ ਸਲਾਈਟ ਦੇ ਟੀਚਰਾਂ ਉਨ੍ਹਾਂ ਦੇ ਬੱਚਿਆਂ ਅਤੇ ਸਕਿਓਰਿਟੀ ਗਾਰਡਾਂ ਦੇਸ਼ ਭਗਤੀ ਦੇ ਗੀਤ ਸੁਣਾ ਕੇ ਵਤਨ ਲਈ ਕੁਰਬਾਨ ਹੋਣ ਵਾਲੇ ਯੋਧਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।ਖੋਜ ਪੱਤਰਾਂ ਲਈ ਸੰਸਥਾ ਦੇ ਵਿਦਿਆਰਥੀਆਂ, ਸੰਸਥਾ ਦੇ ਬਾਹਰੋਂ ਪ੍ਰੋਜੈਕਟ ਲੈ ਕੇ ਆਏ ਪ੍ਰੋਫੈਸਰਾਂ ਅਤੇ ਸਥਾਨਕ ਪੱਤਰਕਾਰਾਂ ਦਾ ਵੀ ਸਨਮਾਨ ਵੀ ਹੋਇਆ।ਸੰਸਥਾ ਦੇ ਤਿਮਾਹੀ ਮੈਗਜ਼ੀਨ ਅੰਸ਼ੂਮਨ ਵੀ ਰਲੀਜ਼ ਕੀਤਾ ਗਿਆ, ਜਿਸ ਦੇ ਸੰਪਾਦਕ ਡਾ. ਸੰਦੀਪ ਗਰਗ ਹਨ।ਮੰਚ ਦਾ ਸੰਚਾਲਨ ਮੈਡਮ ਪਰਮਜੀਤ ਕੌਰ ਅਤੇ ਮਿਸ ਸਾਕਸ਼ੀ ਨੇ ਕੀਤਾ ਅਤੇ ਡਾ. ਡੀ.ਸੀ ਸਕਸੈਨਾ ਨੇ ਸਭ ਦਾ ਧੰਨਵਾਦ ਕੀਤਾ।ਡਾ. ਮਨੋਜ ਕੁਮਾਰ ਅਤੇ ਅਤੇ ਸੰਸਥਾ ਦੇ ਖੇਡ ਅਧਿਕਾਰੀ ਐਸ.ਐਸ ਪੂਨੀਆ ਦੀ ਅਗਵਾਈ ‘ਚ ਕਰੋਨਾ ਮਹਾਂਮਾਰੀ ਦੀ ਜਾਣਕਾਰੀ ਦੇਣ ਲਈ ਇਕ ਸਾਈਕਲ ਰੈਲੀ ਵੀ ਕੱਢੀ ਗਈ।ਸੰਸਥਾ ‘ਚ ਡਾ. ਸ਼ੈਲੇਂਦਰ ਜੈਨ ਦੀ ਅਗਵਾਈ ‘ਚ 500 ਤੋਂ ਵੱਧ ਬੂਟੇ ਲਗਾਏ ਗਏ।ਏ.ਸੀ.ਐਸ.ਐਸ ਦੇ ਚੇਅਰਮੈਨ ਡਾ. ਦਮਨਪ੍ਰੀਤ ਸਿੰਘ ਅਤੇ ਡਾ. ਸੰਜੀਵ ਪ੍ਰਕਾਸ਼ ਦੀ ਅਗਵਾਈ ਹੇਠ ਸਮਾਗਮ ਸੰਸਥਾ ਦੇ ਫੇਸਬੁੱਕ ਪੇਜ ‘ਤੇ ਲਾਈਵ ਟੈਲੀਕਾਸਟ ਕੀਤਾ ਗਿਆ।
ਇਸ ਮੌਕੇ ਸੰਸਥਾ ਦੇ ਰਜਿਸਟਰਾਰ ਡਾ. ਰਵਿੰਦਰ ਸਿੰਘ, ਡੀਨ ਅਕਾਦਮਿਕ ਡਾ. ਅਜ਼ਾਦ ਸ਼ਤਰੂ ਅਰੋੜਾ, ਡੀਨ ਡਾ. ਪੀ.ਐਸ ਪਨੇਸਰ, ਡੀਨ ਡਾ. ਡੀ.ਸੀ ਸਕਸੈਨਾ, ਸਾਰੇ ਵਿਭਾਗਾਂ ਦੇ ਮੁਖੀ ਸੰਸਥਾ ਦੇ ਸਿਕਿਉਰਟੀ ਇੰਚਾਰਜ਼ ਡਾ. ਇੰਦਰਾਜ ਸਿੰਘ, ਲੋਕ ਸੰਪਰਕ ਅਧਿਕਾਰੀ ਡਾ. ਦਮਨਜੀਤ ਸਿੰਘ, ਮੀਡੀਆ ਕਮੇਟੀ ਮੈਂਬਰ ਡਾ. ਪ੍ਰਤਿਭਾ ਤਿਆਗੀ ਤੇ ਮਨੋਜ ਪਾਂਡੇ ਅਤੇ ਸੰਸਥਾ ਦਾ ਸਮੂਹ ਸਟਾਫ਼ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …