ਫਾਜਿਲਕਾ, 19 ਅਕਤੂਬਰ (ਵਿਨੀਤ ਅਰੋੜਾ) – ਪੰਜਾਬ ਸਿੱਖਿਆ ਵਿਭਾਗ ਅਧੀਨ ਪ੍ਰਾਇਮਰੀ ਸਕੂਲ ਖੇਡਾਂ ਸਬੰਧੀ ਜ਼ਿਲ੍ਹਾ ਫ਼ਾਜ਼ਿਲਕਾ ਦੇ ਬਲਾਕ ਇਕ ਦੇ ਸੈਂਟਰ ਪੱਧਰੀ ਮੁਕਾਬਲੇ ਸਰਕਾਰੀ ਪ੍ਰਾਇਮਰੀ ਸਕੂਲ ਟਾਹਲੀਵਾਲਾ ਬੋਦਲਾ ਵਿਚ ਹੋਏ। ਮੁਕਾਬਲਿਆਂ ਵਿਚ 9 ਸਕੂਲਾਂ ਨੇ ਭਾਗ ਲਿਆ। ਇਸ ਮੌਕੇ ਕੁੜੀਆਂ ਖੋ ਖੋ ਟਾਹਲੀ ਵਾਲਾ ਬੋਦਲਾ, ਕਬੱਡੀ ਚਾਹਲਾਂ ਵਾਲੀ ਮੁੰਡੇ ਅਤੇ ਕੁੜੀਆਂ, ਕਬੱਡੀ ਵਿਚ ਖਿਉਵਾਲਾ ਜੇਤੂ, ਖੋ ਖੋ ਮੁੰਡੇ ਚਾਹਲਾਂ ਵਾਲੀ, ਕੁੜੀਆਂ ਟਾਹਲੀਵਾਲਾ ਬੋਦਲਾ ਜੇਤੂ ਰਹੇ। ਇਸੇ ਤਰ੍ਹਾਂ ਹੀ ਦੌੜ ਵਿਚ 100 ਮੀਟਰ ਵਿਚ ਢਾਣੀ ਚਾਹਲਾਂ ਰਾਮ, 200 ਮੀਟਰ ਵਿਚ ਢਾਣੀ ਚਾਹਲਾਂ ਰਾਮ, 400 ਵਿਚ ਕੁਲਦੀਪ ਸਿੰਘ ਟਾਹਲੀ ਵਾਲਾ ਬੋਦਲਾ, ਕੁੜੀਆਂ 100 ਮੀਟਰ ਵਿਚ ਸੋਨੀਆਂ ਘੱਟਿਆਂਵਾਲੀ ਬੋਦਲਾ, 200 ਮੀਟਰ ਵਿਚ ਗੁਰਪ੍ਰੀਤ ਕੌਰ ਖਿਉਵਾਲਾ ਬੋਦਲਾ ਜੇਤੂ ਰਹੇ। ਲੰਮੀ ਛਾਲ ਵਿਚ ਕੁਲਦੀਪ ਸਿੰਘ ਪਹਿਲੇ, ਮਨਜੀਤ ਰਾਣੀ ਢਾਣੀ ਕਾਹਨਾ ਰਾਮ, ਕੁਸ਼ਤੀ ਵਿਚ ਸੋਨਾ ਸਿੰਘ ਅਲਿਆਣਾ, ਸੁਨੀਲ ਢਾਣੀ ਕਾਹਨਾ ਰਾਮ ਜੇਤੂ ਰਹੇ। ਇਸ ਮੌਕੇ ਡੀਆਰਪੀ ਨਿਸ਼ਾਂਤ ਕੁਮਾਰ ਅਗਰਵਾਲ, ਸਤਿਆ ਰਾਣੀ ਸੀਐਚਟੀ, ਤੇਜਿੰਦਰ ਪਾਲ ਸਿੰਘ ਚਾਹਲਾਂਵਾਲੀ, ਸੁਭਾਸ਼ ਕੁਮਾਰ ਖਿਉਵਾਲੀ ਬੋਦਲਾ, ਜਸਵਿੰਦਰ ਸਿੰਘ ਘੱਟਿਆਂਵਾਲੀ ਬੋਦਲਾ, ਰਾਜੇਸ਼ ਕੁਮਾਰ ਸਿੰਘਪੁਰਾ ਅਤੇ ਰਾਜ ਕੁਮਾਰ ਖੱਤਰੀ, ਮਮਤਾ ਰਾਣੀ, ਕ੍ਰਿਸ਼ਨ ਲਾਲ, ਬਿਮਲਾ ਰਾਣੀ ਅਤੇ ਰਾਣੀ ਆਦਿ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …