Sunday, December 22, 2024

ਬੀਬੀ ਕੌਲਾਂ ਜੀ ਸੀਨੀ: ਸੈਕੰਡਰੀ ਪਬਲਿਕ ਸਕੂਲ ਦੇ ਬੱਚਿਆਂ ਨੂੰ ਸਕਾਲਰਸ਼ਿਪ ਦੇ ਚੈਕ ਵੰਡੇ

PPN21101416

ਅੰਮ੍ਰਿਤਸਰ, 21 ਅਕਤੂਬਰ (ਪ੍ਰੀਤਮ ਸਿੰਘ) – ਬੀਬੀ ਕੌਲਾਂ ਜੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਨੇੜੇ ਗੁਰਦੁਆਰਾ ਟਾਹਲਾ ਸਾਹਿਬ ਤਰਨ ਤਾਰਨ ਰੋਡ ਵਿਖੇ ਬੱਚਿਆਂ ਨੂੰ ਸਕਾਲਰਸ਼ਿਪ ਦੇ ਚੈਕ ਵੰਡੇ ਗਏ।ਇਹ ਚੈਕ ਸਕੂਲ ਦੇ ਚੇਅਰਮੈਨ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਬੱਚਿਆਂ ਨੂੰ ਦਿੱਤੇ ਗਏ।ਭਾਈ ਸਾਹਿਬ ਜੀ ਨੇ ਕਿਹਾ ਕਿ ਬੱਚਿਓ ਦਿਲ ਲਾ ਕੇ ਪੜਾਈ ਕਰੋ ਜਿੱਥੇ ਪੜਾਈ ਕਰਨੀ ਹੈ ਉੱਥੇ ਪਰਮਾਤਮਾ ਨੂੰ ਨਹੀਂ ਭੁਲਣਾ।ਪੜਾਈ ਦੇ ਨਾਲ ਨਾਲ ਰੋਜ਼ਾਨਾਂ ਘੱਟ ਤੋਂ ਘੱਟ ਤੁਸੀਂ ਅੱਧਾ ਘੰਟਾ ਸਿਮਰਨ ਬਾਣੀ ਨਾਲ ਜੁੜਨਾ ਹੈ ਤਾਂ ਕਿ ਤੁਹਾਡੇ ਹਰ ਕਾਰਜ਼ ਵਿੱਚ ਅਕਾਲ ਪੁਰਖ ਆਪ ਸਹਾਈ ਹੋਣ ਅਤੇ ਸਕੂਲ ਦੇ ਟੀਚਰ ਤੇ ਪ੍ਰਿੰਸੀਪਲ ਜੀ ਦੀ ਆਗਿਆ ਵਿਚ ਰਹਿਣਾ ਹੈ ਅਤੇ ਨਾਲ ਨਾਲ ਮਾਤਾ-ਪਿਤਾ ਦੀ ਆਗਿਆ ਦਾ ਪਾਲਣ, ਅਤੇ ਸਤਿਕਾਰ ਵੀ ਕਰਨਾ ਹੈ।ਸਕੂਲ ਪ੍ਰਿਸੀਪਲ ਮੈਡਮ ਪਰਵੀਨ ਕੌਰ ਢਿੱਲੋਂ ਵੱਲੋਂ ਸਕੂਲ ਦੀ ਡਿਊਟੀ ਤਹਿ ਦਿਲੋਂ ਨਿਭਾਉਣ ਦੀ ਪ੍ਰਸੰਸਾ ਕਰਦੇ ਹੋਏ ਭਾਈ ਗੁਰਇਕਬਾਲ ਸਿੰਘ ਜੀ ਨੇ ਪ੍ਰਿੰਸੀਪਲ ਨੂੰ ਯਾਦਗਾਰੀ ਸਨਮਾਨ ਚਿੰਨ ਅਤੇ ਸਿਰਪਓ ਦੇ ਕੇ ਸਨਮਾਨਿਤ ਕੀਤਾ।ਭਾਈ ਸਾਹਿਬ ਨੇ ਕਿਹਾ ਕਿ ਸਕੂਲ ਦੇ ਟੀਚਰ ਤੇ ਪ੍ਰਿੰਸੀਪਲ ਬੱਚਿਆਂ ਨੂੰ ਪੂਰੀ ਮਿਹਨਤ ਅਤੇ ਲਗਨ ਨਾਲ ਪੜਾਉਂਦੇ ਹਨ।
ਇਸ ਮੌਕੇ ਤੇ ਭਾਈ ਸਾਹਿਬ ਜੀ ਨੇ ਸਕੂਲ ਦੇ ਟੀਚਰ ਅਤੇ ਪਿ੍ਰੰਸੀਪਲ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਸੇ ਤਰ੍ਹਾਂ ਬੱਚਿਆਂ ਨੂੰ ਪੂਰੀ ਮਿਹਨਤ ਨਾਲ ਪੜਾਉਂਦੇ ਰਹੋ।ਇਸ ਮੌਕੇ ਤੇ ਸਕੂਲ ਦੇ ਟਰੱਸਟੀ ਮੈਬਰ ਸ. ਟਹਿਲਇੰਦਰ ਸਿੰਘ, ਸ. ਤਰਵਿੰਦਰ ਸਿੰਘ ਜੀ, ਸ. ਰਜਿੰਦਰ ਸਿੰਘ ਜੀ ਅਤੇ ਹੋਰ ਸਕੂਲ ਦਾ ਸਾਰਾ ਟੀਚਰ ਸਟਾਫ  ਹਾਜਿਰ ਸੀ।ਪ੍ਰਿਸੀਪਲ ਪਰਵੀਨ ਕੌਰ ਜੀ ਨੇ ਆਏ ਮੁੱਖ ਮਹਿਮਾਨ ਅਤੇ ਬੱਚਿਆਂ ਦੇ ਮਾਤਾ-ਪਿਤਾ ਨੂੰ ਜੀ ਆਇਆ ਆਖਿਆ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply