Saturday, September 21, 2024

ਜਿਲਾ ਪ੍ਰਸ਼ਾਸ਼ਨ ਵਲੋਂ ਸਕੂਲੀ ਲੜਕੀਆਂ ਲਈ ਮਾਰਸ਼ਲ ਆਰਟ ਸਿਖਲਾਈ ਪ੍ਰੋਗਰਾਮ ਸ਼ੁਰੂ

ਅਮਰੀਕੀ ਮਰੀਨ ਤੇ ਫਿਲਪਾਇਨਜ਼ ਦੇ ਰਾਸ਼ਟਰਪਤੀ ਦੇ ਸੁਰੱਖਿਆ ਦਸਤਿਆਂ ਨੂੰ ਸਿਖਲਾਈ ਦੇਣ ਵਾਲੇ ਰੋਜ਼ੀ ਸੇਠੀ ਦੇਣਗੇ ਸਿਖਲਾਈ

ਕਪੂਰਥਲਾ, 9 ਨਵੰਬਰ (ਪੰਜਾਬ ਪੋਸਟ ਬਿਊਰੋ) – ਜਿਲਾ ਪ੍ਰਸ਼ਾਸ਼ਨ ਵਲੋਂ ਸਕੂਲੀ ਲੜਕੀਆਂ ਲਈ ਸ਼ੁਰੂ ਕੀਤੇ ਗਏ ਮਾਰਸ਼ਲ ਆਰਟ ਸਿਖਲਾਈ ਪ੍ਰੋਗਰਾਮ ਲਈ 1986 ਵਿਚ ਹਾਂਗਕਾਂਗ ਵਿਖੇ ਹੋਈ ਏਸ਼ੀਅਨ ਮਾਰਸ਼ਲ ਆਰਟ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜੇਤੂ ਗੁਰਪ੍ਰੀਤ ਰੋਜ਼ੀ ਸੇਠੀ ਦੀਆਂ ਸੇਵਾਵਾਂ ਲਈਆਂ ਗਈਆਂ ਹਨ ਤਾਂ ਜੋ ਉਨਾਂ ਦੀ ਅਗਵਾਈ ਹੇਠ ਲੜਕੀਆਂ ਨੂੰ ਪੂਰੇ ਪੇਸ਼ੇਵਰ ਤਰੀਕੇ ਨਾਲ ਸਵੈ ਰੱਖਿਆ ਲਈ ਤਿਆਰ ਕੀਤਾ ਜਾ ਸਕੇ।
                  ਸੇਠੀ ਜੋ ਕਿ 1991 ਤੋਂ 1992 ਤੱਕ ਲਗਭਗ 20 ਮਹੀਨੇ ਫਿਲਪਾਇਨਜ਼ ਵਿਖੇ ਅਮਰੀਕੀ ਸੈਨਾ ਦੇ ਬੇਸ ਕੈਂਪ `ਤੇ ਅਮਰੀਕੀ ਮਰੀਨਜ਼ ਨੂੰ ਸਿਖਲਾਈ ਦੇਣ ਦੇ ਨਾਲ-ਨਾਲ ਫਿਲਪਾਇਨਜ਼ ਦੇ ਰਾਸ਼ਟਰਪਤੀ ਦੇ ਸੁਰੱਖਿਆ ਦਸਤਿਆਂ ਨੂੰ ਵੀ 1994 ਤੋਂ 1998 ਤੱਕ ਮਾਰਸ਼ਟ ਆਰਟ ਦੀ ਸਿਖਲਾਈ ਦੇ ਚੁੱਕੇ ਹਨ।ਇਸ ਤੋਂ ਇਲਾਵਾ ਪੰਜਾਬ ਪੁਲਿਸ ਤੇ ਬੀ.ਐਸ.ਐਫ ਦੇ ਜਵਾਨ ਵੀ ਉਨਾਂ ਕੋਲੋਂ ਸਿਖਲਾਈ ਲੈ ਚੁੱਕੇ ਹਨ।
                      ਰੋਜ਼ੀ ਸੇਠੀ ਵਲੋਂ ਤਿਆਰ ਯੋਜਨਾਬੰਦੀ ਅਨੁਸਾਰ ਕਪੂਰਥਲਾ ਜਿਲੇ ਵਿੱਚ ਸਰਕਾਰੀ ਸਕੂਲਾਂ ਦੀਆਂ ਲੜਕੀਆਂ ਨੂੰ `ਬੇਸਿਕ ਲਾਕਸ ਐਂਡ ਚਾਕਸ` ਦੀ ਸਿਖਲਾਈ ਦਿੱਤੀ ਜਾਵੇਗੀ।ਇਸ ਤਹਿਤ ਲੜਕੀਆਂ ਨੂੰ ਆਪਣੇ ਹੱਥਾਂ ਨੂੰ ਹਥਿਆਰ ਬਣਾਉਣ ਬਾਰੇ ਤਿਆਰ ਕੀਤਾ ਜਾਵੇਗਾ ਤਾਂ ਜੋ ਉਹ ਲੋੜ ਪੈਣ `ਤੇ ਆਪਣੀ ਚੁੰਨੀ, ਛਤਰੀ, ਪੈਨਸਿਲ , ਪੈਨ, ਐਨਕ ਨੂੰ ਹਥਿਆਰ ਦੇ ਤੌਰ `ਤੇ ਵਰਤ ਸਕਣ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …