ਹਜ਼ੂਰ ਸਾਹਿਬ (ਨੰਦੇੜ), 28 ਜਨਵਰੀ (ਪੰਜਾਬ ਪੋਸਟ ਬਿਊਰੋ) – ਮਾਰਚ 2020 ਤੋਂ ਕਰੋਨਾ ਮਹਾਂਮਾਰੀ ਦੌਰਾਨ ਰੇਲਵੇ ਮੰਤਰੀ ਵਲੋਂ ਦੇਸ਼ ਭਰ ਦੀਆਂ ਰੇਲ ਗੱਡੀਆਂ ‘ਤੇ ਪਾਬੰਦੀ ਲਗਾ ਦਿੱਤੀ ਸੀ।ਜਿਸ ਦੌਰਾਨ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਲਈ ਜੋ ਰੇਲ ਗੱਡੀਆਂ ਚੱਲਦੀਆਂ ਸਨ, ਉਹ ਵੀ ਬੰਦ ਹੋ ਗਈਆਂ ਸਨ।ਹੁਣ ਮੌਜ਼ੂਦਾ ਹਾਲਾਤ ਵਿੱਚ ਰੇਲਵੇ ਵਿਭਾਗ ਵਲੋਂ ਰੇਲ ਗੱਡੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਗੁਰਦੁਆਰਾ ਸਚਖੰਡ ਬੋਰਡ ਦੇ ਪ੍ਰਧਾਨ ਭੁਪਿੰਦਰ ਸਿੰਘ ਮਿਨਹਾਸ ਵਲੋਂ 6 ਜਨਵਰੀ 2021 ਨੂੰ ਇੱਕ ਮੰਗ ਪੱਤਰ ਰਾਹੀਂ ਰੇਲ ਮੰਤਰੀ ਪਿਯੂਸ਼ ਗੋਇਲ ਅਤੇ ਸਾਊਥ ਸੈਂਟਰਲ ਰੇਲਵੇ ਵਿਭਾਗ ਸ੍ਰੀ ਹਜ਼ੂਰ ਸਾਹਿਬ ਡਵੀਜ਼ਨ ਦੇ ਜਨਰਲ ਮੈਨੇਜਰ ਕੋਲ ਅਪੀਲ ਕੀਤੀ ਸੀ ਕਿ ਬੰਦ ਪਈਆਂ ਤਿੰਨ ਰੇਲ ਗੱਡੀਆਂ ਜਿਨ੍ਹਾਂ ਵਿਚ ਹਮਸਫਰ ਐਕਸਪ੍ਰੈਸ ਹਫਤਾਵਾਰੀ, ਅੰਮ੍ਰਿਤਸਰ ਐਕਸਪ੍ਰੈਸ ਹਫਤਾਵਾਰੀ ਤੇ ਊਨਾ ਐਕਸਪ੍ਰੈਸ ਹਫਤਾਵਾਰੀ ਰੇਲ ਗੱਡੀਆਂ ਨੂੰ ਮੁੜ ਚਾਲੂ ਕੀਤਾ ਜਾਵੇ।ਇਸ ਮੰਗ ਨੂੰ ਮੁੱਖ ਰੱਖਦੇ ਹੋਏ ਰੇਲਵੇ ਬੋਰਡ ਵਲੋਂ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਜੰਮੂ ਤਵੀ ਹਮਸਫਰ ਐਕਸਪ੍ਰੈਸ ਨੂੰ ਚਾਲੂ ਕਰਨ ਦੀ ਆਗਿਆ ਦਿੱਤੀ ਗਈ ਹੈ।ਇਹ ਹਮਸਫ਼ਰ ਐਕਸਪ੍ਰੈਸ ਹਫਤਾਵਾਰੀ ਰੇਲ ਗੱਡੀ 29 ਜਨਵਰੀ ਨੂੰ ਸਵੇਰੇ 11.05 ਵਜੇ ਸ੍ਰੀ ਹਜ਼ੂਰ ਸਾਹਿਬ ਤੋਂ ਜੰਮੂ ਤਵੀ ਲਈ ਚੱਲੇਗੀ।
ਪ੍ਰਧਾਨ ਭੁਪਿੰਦਰ ਸਿੰਘ ਮਿਨਹਾਸ ਨੇ ਰੇਲ ਮੰਤਰੀ ਪਿਯੂਸ਼ ਗੋਇਲ ਤੇ ਰੇਲਵੇ ਵਿਭਾਗ ਦਾ ਧੰਨਵਾਦ ਕਰਦਿਆਂ ਰੇਲ ਮੰਤਰੀ ਪਾਸੋਂ ਮੰਗ ਕੀਤੀ ਕਿ ਬਾਕੀ ਦੀਆਂ ਰਹਿੰਦੀਆਂ ਹਫਤਾਵਾਰੀ ਦੋ ਰੇਲ ਗੱਡੀਆਂ ਨੂੰ ਵੀ ਜਲਦ ਚਾਲੂ ਕੀਤਾ ਜਾਵੇ ਤਾਂ ਜੋ ਸੰਗਤਾਂ ਗੁਰੂ ਘਰ ਦੇ ਦਰਸ਼ਨ ਦੀਦਾਰੇ ਕਰ ਸਕਣ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …