Saturday, September 21, 2024

ਔਰਤਾਂ ਲਈ ਦੇਸ਼ ਦੇ ਸਭ ਤੋਂ ਉੱਚ ਸਿਵਲੀਅਨ ‘ਨਾਰੀ ਸ਼ਕਤੀ ਪੁਰਸਕਾਰ-2020’ ਲਈ ਮੰਗੀਆਂ ਅਰਜ਼ੀਆਂ

ਕਪੂਰਥਲਾ, 29 ਜਨਵਰੀ (ਪੰਜਾਬ ਪੋਸਟ ਬਿਊਰੋ) – ਭਾਰਤ ਵਿਚ ਔਰਤਾਂ ਲਈ ਸਭ ਤੋਂ ਉਚ ਸਿਵਲੀਅਨ ਐਵਾਰਡ ‘ਨਾਰੀ ਸ਼ਕਤੀ ਪੁਰਸਕਾਰ’ 2020 ਲਈ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਵਿਭਾਗ ਵਲੋਂ ਨਾਮਜ਼ਦਗੀਆਂ ਲਈ ਬਿਨੈਪੱਤਰਾਂ ਦੀ ਮੰਗ ਕੀਤੀ ਗਈ ਹੈ।
                ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਮਹਿਲਾ ਸ਼ਸ਼ਕਤੀਕਰਨ ਤੇ ਔਰਤਾਂ ਦੇ ਉਥਾਨ ਲਈ ਸਮਰਪਣ ਭਾਵਨਾ ਨਾਲ ਕੰਮ ਕਰਨ ਵਾਲੀਆਂ ਮਹਿਲਾਵਾਂ ਨੂੰ ਇਸ ਐਵਾਰਡ ਨਾਲ ਨਿਵਾਜ਼ਿਆ ਜਾਵੇਗਾ ਅਤੇੇ 8 ਮਾਰਚ 2021 ਨੂੰ ਕੌੋਮਾਂਤਰੀ ਮਹਿਲਾ ਦਿਵਸ ਮੌਕੇ ਇਹ ਪੁਰਸਕਾਰ ਦਿੱਤੇ ਜਾਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪੁਰਸਕਾਰ ਲਈ ਬਿਨੈਪੱਤਰ ਨਿੱਜੀ ਤੌਰ ’ਤੇ, ਗਰੁੱਪ, ਸੰਸਥਾ ਵਲੋਂ ਦਿੱਤਾ ਜਾ ਸਕਦਾ ਹੈ।ਨਿੱਜੀ ਬਿਨੈਕਰਤਾ ਦੀ ਉਮਰ 25 ਸਾਲ ਤੋੋਂ ਘੱਟ ਨਹੀਂ ਹੋਣੀ ਚਾਹੀਦੀ ਤੇ ਸੰਸਥਾ ਦੇ ਮਾਮਲੇ ਵਿਚ ਘੱਟੋ-ਘੱਟ 5 ਸਾਲ ਦਾ ਤਜ਼ਰਬਾ ਲੋਂੜੀਂਦਾ ਹੈ।
                        ਪੁਰਸਕਾਰ ਲਈ ਕੇਵਲ ਆਨਲਾਇਨ ਬਿਨੈਪੱਤਰ ਹੀ ਸਵੀਕਾਰ ਕੀਤੇ ਜਾਣਗੇ ਅਤੇ ਅੰਤਿਮ ਮਿਤੀ 31 ਜਨਵਰੀ ਹੈ।ਇਸ ਤੋਂ ਇਲਾਵਾ ਵਧੇਰੇ ਜਾਣਕਾਰੀ ਲਈ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਦੀ ਵੈਬਸਾਇਟ ਵੇਖੀ ਜਾ ਸਕਦੀ ਹੈ। ਬਿਨੈਕਾਰ www.narishaktipuruskar.wcd.gov.in ਪੋਰਟਲ ’ਤੇ 31 ਜਨਵਰੀ ਤੱਕ ਅਪਲਾਈ ਕਰ ਸਕਦੇ ਹਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …