Saturday, September 21, 2024

ਜਨ ਅੰਦੋਲਨ ਸਬੰਧੀ ਕਵੀ ਦਰਬਾਰ ਕਰਵਾਇਆ

ਧੂਰੀ, 13 ਫਰਵਰੀ (ਪ੍ਰਵੀਨ ਗਰਗ) – ਬੀਤੇ ਦਿਨੀਂ ਪੰਜਾਬੀ ਸਾਹਿਤ ਸਭਾ ਧੂਰੀ ਵਲੋਂ ਆਪਣੀ ਮਾਸਿਕ ਇਕੱਤਰਤਾ ਸਮੇਂ ਕਿਸਾਨ, ਮਜ਼ਦੂਰ ਅਤੇ ਜਨ ਅੰਦੋਲਨ ਨੂੰ ਸਮਰਪਿਤ ਕਵੀ ਦਰਬਾਰ ਮੂਲ ਚੰਦ ਸ਼ਰਮਾ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ।ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਵਿਖੇ ਹੋਏ ਇਸ ਕਵੀ ਦਰਬਾਰ ‘ਚ ਸਭ ਤੋਂ ਪਹਿਲਾਂ ਸਵ. ਦਰਸ਼ਨ ਬੜੀ, ਦਰਸ਼ਨ ਦਰਵੇਸ਼, ਬੰਤ ਸਿੰਘ ਸਾਰੋਂ, ਡਾ. ਤੇਜਵੰਤ ਮਾਨ ਦੀ ਸੁਪਤਨੀ ਅਤੇ ਪਿਛਲੇ ਮਹੀਨੇ ਸਦੀਵੀ ਵਿਛੋੜਾ ਦੇ ਗਏ ਕਿਸਾਨ ਮਜ਼ਦੂਰਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
                ਅਜੋਕੇ ਦੌਰ ਦੇ ਸਭ ਤੋਂ ਪ੍ਰਮੁੱਖ ਮਸਲੇ ਖੇਤੀ ਸੋਧ ਬਿੱਲਾਂ ਸਬੰਧੀ ਚੱਲ ਰਹੇ ਸੰਘਰਸ਼ ਬਾਰੇ ਵੀ ਵਿਸਥਾਰ ਸਹਿਤ ਵਿਚਾਰ ਚਰਚਾ ਕੀਤੀ ਗਈ।ਹਾਜ਼ਰ ਲੇਖਕਾਂ ਨੇ ਆਪਣੀਆਂ ਸੱਜ਼ਰੀਆਂ ਅਤੇ ਚੋਣਵੀਆਂ ਰਚਨਾਵਾਂ ਪੇਸ਼ ਕੀਤੀਆਂ ਜਿਹਨਾਂ ਵਿੱਚ ਰਵੀ ਨਿਰਦੋਸ਼ ਨੇ ਦੋ ਗੀਤ, ਕਰਮ ਸਿੰਘ ਜ਼ਖ਼ਮੀ (ਗ਼ਜ਼ਲ), ਜਗਤਾਰ ਸਿੰਘ ਸਿੱਧੂ (ਕਵਿਤਾ), ਚਰਨਜੀਤ ਮੀਮਸਾ (ਗੀਤ), ਗੋਬਿੰਦਰ ਢੀਂਡਸਾ (ਕਵਿਤਾ), ਗੁਰਜੰਟ ਮੀਮਸਾ (ਗੀਤ), ਗੁਰਮੀਤ ਸੋਹੀ (ਗ਼ਜ਼ਲ), ਦੇਵੀ ਸਰੂਪ ਮੀਮਸਾ (ਕਵਿਤਾ), ਅਸ਼ਵਨੀ ਕੁਮਾਰ (ਗ਼ਜ਼ਲ), ਪੇਂਟਰ ਸੁਖਦੇਵ ਧੂਰੀ (ਗੀਤ), ਰਮੇਸ਼ ਕੁਮਾਰ (ਕਵਿਤਾ), ਸੁਖਵਿੰਦਰ ਲੋਟੇ (ਗ਼ਜ਼ਲ), ਮੀਤ ਸਕਰੌਦੀ (ਦੋ ਗੀਤ), ਗੁਰਦਿਆਲ ਨਿਰਮਾਣ (ਗੀਤ), ਜਗਦੇਵ ਸ਼ਰਮਾ ਬੁਗਰਾ (ਕਹਾਣੀ) ਅਤੇ ਮੂਲ ਚੰਦ ਸ਼ਰਮਾ (ਗੀਤ) ਵਰਨਣਯੋਗ ਹਨ।ਸਭਾ ਦੀ ਅਗਲੀ ਮਾਸਿਕ ਇਕੱਤਰਤਾ 07 ਮਾਰਚ (ਐਤਵਾਰ) ਨੂੰ ਹੋਵੇਗੀ।

Check Also

ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਸਵੱਛਤਾ ਸਹੁੰ ਚੁੱਕੀ

ਅੰਮ੍ਰਿਤਸਰ, 19 ਸਤੰਬਰ (ਸੁਖਬੀਰ ਸਿੰਘ) – ਸਵੱਛਤਾ ਹੀ ਸੇਵਾ 2024 ਮੁਹਿੰਮ ਤਹਿਤ ਰਜੇਸ਼ ਕੁਮਾਰ ਦੂਬੇ …