Saturday, September 21, 2024

ਪੰਜਾਬ ਰਾਕੇਟਬਾਲ ਟੀਮਾਂ ਨੂੰ ਵੰਡੀਆਂ ਕਿੱਟਾਂ ਤੇ ਖੇਡ ਸਮੱਗਰੀ

ਅੰਮ੍ਰਿਤਸਰ, 17 ਫਰਵਰੀ (ਸੰਧੂ) – ਗੁਰਦੁਆਰਾ ਸਮਾਧ ਬਾਬਾ ਨੌਂਧ ਸਿੰਘ ਜੀ ਤਰਨ ਤਾਰਨ ਰੋਡ ਵਿਖੇ 17 ਤੋਂ 19 ਫਰਵਰੀ ਤੱਕ ਆਯੋਜਿਤ ਹੋਣ ਵਾਲੀ ਨਾਰਥ ਜੋਨ ਰਾਕੇਟਬਾਲ ਚੈਂਪੀਅਨਸ਼ਿਪ ‘ਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਕਿੱਟਾਂ ਤੇ ਖੇਡ ਸਮੱਗਰੀ ਵੰਡੀ ਗਈ।ਰਾਕੇਟਬਾਲ ਐਸੋਸੀਏਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਪ੍ਰਿੰ. ਬਲਵਿੰਦਰ ਸਿੰਘ ਪੱਧਰੀ ਤੇ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਵਿਰਦੀ (ਪੀ.ਪੀ) ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਦੇ ਵਿੱਚ ਸ਼ਮੂਲੀਅਤ ਕਰਨ ਵਾਲੀਆਂ ਪੰਜਾਬ ਦੀਆਂ 14,17,19 ਸਾਲ ਉਮਰ ਵਰਗ ਦੀਆਂ ਮਹਿਲਾ-ਪੁਰਸ਼ ਟੀਮਾਂ ਨੂੰ ਖੇਡ ਸਮੱਗਰੀ ਅਤੇ ਕਿੱਟਾਂ ਪ੍ਰਦਾਨ ਕਰ ਦਿੱਤੀਆਂ ਗਈਆਂ ਹਨ ਅਤੇ ਵਿਦਿਆਰਥੀਆਂ ਦੇ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਸਮੁੱਚੇ ਦਿਸ਼ਾ-ਨਿਰਦੇਸ਼ਾਂ ਤੋਂ ਜਾਣੂ ਕਰਵਾ ਦਿੱਤਾ ਗਿਆ ਹੈ।
               ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਦੀਆਂ ਟੀਮਾਂ ਰਾਜ ਤੇ ਕੌਮੀ ਪੱਧਰ ਤੇ ਆਪਣੇ ਬੇਮਿਸਾਲ ਖੇਡ ਫੰਨ ਦੇ ਬਲਬੂਤੇ ਕਈ ਵੱਕਾਰੀ ਟ੍ਰਾਫੀਆਂ ਅਤੇ ਐਵਾਰਡਾਂ ਤੇ ਕਬਜ਼ਾ ਜਮਾ ਚੁੱਕੇ ਹਨ।ਇਸ ਵਾਰ ਵੀ ਪੰਜਾਬ ਦੇ ਸਮੁੱਚੇ ਖਿਡਾਰੀਆਂ ਦੀ ਖੇਡ ਸ਼ੈਲੀ ਬੇਹੱਤਰ ਤੇ ਬੇਮਿਸਾਲ ਹੋਵੇਗੀ।ਉਨ੍ਹਾਂ ਦੱਸਿਆ ਕਿ ਰਾਕੇਟਬਾਲ ਐਸੋਸੀਏਸ਼ਨ ਦੇ ਰਾਸ਼ਟਰੀ ਪ੍ਰਧਾਨ ਤੇ ਏ.ਆਈ.ਜੀ ਲਖਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਯੋਜਿਤ ਹੋਣ ਵਾਲੀ ਨਾਰਥ ਜੋਨ ਰਾਕੇਟਬਾਲ ਚੈਂਪੀਅਨਸ਼ਿਪ ਦੇ ਵਿੱਚ ਸ਼ਮੂਲੀਅਤ ਕਰਨ ਆ ਰਹੇ ਖਿਡਾਰੀਆਂ ਦੇ ਰਹਿਣ-ਸਹਿਣ ਤੇ ਸ਼ਾਨਦਾਰ ਜਲਪਾਨ ਦਾ ਪ੍ਰਬੰਧ ਕੀਤਾ ਗਿਆ ਹੈ।
                  ਇਸ ਮੌਕੇ ਟੀ.ਡੀ ਕੋਚ ਜੀ.ਐਸ ਭੱਲਾ ਸੁਖਦੇਵ ਸਿੰਘ, ਸਰਬਜੀਤ ਸਿੰਘ ਸੈਣੀ, ਗੁਰਪ੍ਰੀਤ ਸਿੰਘ ਅਰੋੜਾ ਆਦਿ ਹਾਜ਼ਰ ਸਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …