ਕਣਕ ਦੀ ਸੰਭਾਲ ਲਈ ਲਗਭਗ 40 ਲੱਖ ਬਾਰਦਾਨੇ ਦਾ ਪ੍ਰਬੰਧ ਪੂਰਾ
ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋ 10 ਅਪ੍ਰੈਲ ਤੋਂ ਸ਼ੁਰੂ ਹੋਣ ਜਾਣ ਵਾਲੀ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਕਣਕ ਦੀ ਸਾਂਭ ਸੰਭਾਲ ਲਈ ਲਗਭਗ 40 ਲੱਖ ਬਾਰਦਾਨੇ ਦਾ ਇੰਤਜ਼ਾਮ ਕਰ ਲਿਆ ਗਿਆ ਹੈ।
ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਇਸ ਹਾੜੀ ਦੋਰਾਨ 9.40 ਲੱਖ ਮੀਟਿਰਿਕ ਟਨ ਕਣਕ ਪੈਦਾ ਹੋਣ ਦੀ ਸੰਭਾਵਨਾ ਹੈ ਅਤੇ 7 ਲੱਖ ਮੀਟਿਰਿਕ ਟਨ ਕਣਕ ਮੰਡੀਆਂ ਵਿਚ ਆਉਣ ਦੀ ਉਮੀਦ ਹੈ।ਖਹਿਰਾ ਨੇ ਦੱਸਿਆ ਕਿ ਕਣਕ ਦੀ ਸਾਂਭ ਸੰਭਾਲ ਲਈ ਕੁੱਲ ਲਗਭਗ 61 ਲੱਖ ਬੋਰੀਆਂ ਬਾਰਦਾਨੇ ਦੀ ਜ਼ਰੂਰਤ ਹੈ ਅਤੇ 15 ਅਪ੍ਰੈਲ ਤੱਕ ਮੰਡੀਆਂ ਵਿਚ ਪੁੱਜਣ ਵਾਲੀ ਕਣਕ ਦੀ ਸੰਭਾਲ ਲਈ 40 ਲੱਖ ਬੋਰੀਆਂ ਦਾ ਪ੍ਰਬੰਧ ਕਰ ਲਿਆ ਗਿਆ ਹੈ।ਛੇਤੀ ਹੀ ਬਾਕੀ ਰਹਿੰਦਾ ਬਾਰਦਾਨਾ ਮੰਡੀਆਂ ਵਿਚ ਪਹੁੰਚ ਜਾਵੇਗਾ।
ਕੰਟਰੋਲਰ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਅੰਮ੍ਰਿਤਸਰ ਰਾਜ ਰਿਸ਼ੀ ਮਹਿਰਾ ਨੇ ਦੱਸਿਆ ਕਿ ਕਣਕ ਦੀ ਖਰੀਦ ਸਬੰਧੀ ਸਾਰੀਆਂ ਏਜੰਸੀਆਂ ਨਾਲ ਮੀਟਿੰਗ ਕਰ ਲਈ ਗਈ ਹੈ ਅਤੇ ਮੰਡੀਆਂ ਵਿਚ ਪੁੱਜਣ ਵਾਲੀ ਕਣਕ ਨੂੰ ਉਸੇ ਹੀ ਦਿਨ ਲਿਫਟਿੰਗ ਕਰ ਲਈ ਜਾਵੇਗੀ।ਉਨਾਂ੍ਹ ਦੱਸਿਆ ਕਿ ਮੰਡੀਆਂ ਵਿਚ ਆਉਣ ਵਾਲੇ ਕਿਸਾਨਾਂ ਨੂੰ 72 ਘੰਟੇ ਪਹਿਲਾਂ ਹੀ ਪਾਸ ਜਾਰੀ ਕਰ ਦਿੱਤਾ ਜਾਵੇਗਾ।ਉੁਨਾਂ੍ਹ ਕਿਹਾ ਕਿ ਕਿਸਾਨ ਜਦੋਂ ਫਸਲ ਮੰਡੀਆਂ ਵਿਚ ਲੈ ਕੇ ਆਉਣਗੇ ਉਥੇ 30-30 ਫੁੱਟ ਦੇ ਬਾਕਸ ਉਹਨਾਂ ਨੂੰ ਆਪਣੀ ਫਸਲ ਰੱਖਣ ਲਈ ਦਿੱਤੇ ਜਾਣਗੇ ਅਤੇ ਜਿੰਨਾਂ੍ਹ ਦੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ।ਮਹਿਰਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾਂ ਮਹਾਂਮਾਰੀ ਸਬੰਧੀ ਸਿਹਤ ਵਿਭਾਗ ਦੁਆਰਾ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ।