Monday, December 23, 2024

ਇੰਜ. ਸ਼ਵੇਤ ਮਲਿਕ ਵਲੋਂ ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ `ਚ ਓਪਨ ਜਿਮ ਦਾ ਉਦਘਾਟਨ

ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਸਥਾਨਕ ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਖੇ ਇੰਜੀ. ਸ਼ਵੇਤ ਮਲਿਕ ਮੈਂਬਰ ਰਾਜ ਸਭਾ ਵਲੋਂ `ਓਪਨ ਜਿਮ ਹੈਲਥ ਹੱਬ` ਦਾ ਉਦਘਾਟਨ ਕੀਤਾ ਗਿਆ।ਜ਼ਿਕਰਯੋਗ ਹੈ ਕਿ ਇੰਜੀ. ਮਲਿਕ ਨੇ ਦੋ ਓਪਨ ਜਿਮ ਲਈ ਕਾਲਜ ਨੂੰ 7 ਲੱਖ ਦੀ ਰਾਸ਼ੀ ਪੀ.ਡਬਲੀਊ.ਡੀ (ਬੀ.ਐਂਡ.ਆਰ) ਪਰੋਵਿੰਸ਼ੀਅਲ ਡਵੀਜ਼ਨ ਦੇ ਤਹਿਤ ਦਿੱਤੀ ਸੀ।ਕਾਲਜ ਵਿਚ ਦੋ ਓਪਨ ਜਿਮ ਇਕ ਸਵਿਮਿੰਗ ਪੂਲ ਕੰਪਲੈਕਸ ਦੇ ਨਜ਼ਦੀਕ ਅਤੇ ਦੂਜਾ ਹੋਸਟਲ ਕੰਪਲੈਕਸ `ਚ ਸਥਾਪਿਤ ਕੀਤਾ ਗਿਆ।ਓਪਨ ਜਿਮ ਦੇ ਉਦਘਾਟਨ ਦੇ ਉਪਰੰਤ ਇੰਜੀ. ਸ਼ਵੇਤ ਮਲਿਕ ਨੇ ਕਾਲਜ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਦੇਸ਼ ਦੀ ਉੱਤਮ ਸਿੱਖਿਆ ਸੰਸਥਾ ਲਈ ਓਪਨ ਜਿਮ ਦਾ ਉਦਘਾਟਨ ਕਰਦੇ ਹੋਏ ਅਤਿਅੰਤ ਖੁਸ਼ੀ ਹੋ ਰਹੀ ਹੈ।ਸਾਬਕਾ ਮੇਅਰ ਬਕਸ਼ੀ ਰਾਮ ਅਰੋੜਾ ਨੇ ਕਿਹਾ ਕਿ ਵਿਦਿਆਰਥਣਾਂ ਨੂੰ ਜਿਮ ਦਾ ਭਰਪੂਰ ਲਾਭ ਹੋਵੇਗਾ।ਦੋਨੋ ਜਿਮਾਂ ਵਿੱਚ ਇਕ ਸਾਈਕਲ, ਇਕ ਕਰੌਸ ਟਰੇਨਰ, ਇਕ ਟਵਿਸਟਰ, ਮਲਟੀ ਜਿਮ ਸਟੇਸ਼ਨ, ਇੱਕ ਸਿਟ-ਅੱਪ ਸਟੈਂਡ ਸ਼ਾਮਲ ਹਨ।
                 ਇਸ ਤੋਂ ਪਹਿਲਾਂ ਕਾਲਜ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਮੁੱਖ ਮਹਿਮਾਨ ਦਾ ਫੁੱਲਾਂ ਨਾਲ ਸਵਾਗਤ ਕੀਤਾ।ਉਹਨਾਂ ਕਿਹਾ ਕਿ ਹੌਸਟਲ ਵਿਚ ਓਪਨ ਜਿਮ ਦੀ ਸਥਾਪਨਾ ਦਾ ਉਦੇਸ਼ ਹੋਸਟਲ ਦੀਆਂ ਵਿਦਿਆਰਥਣਾਂ ਨੂੰ ਆਪਣੇ ਖਾਲੀ ਸਮੇਂ ਦਾ ਸਹੀ ਪ੍ਰਯੋਗ ਕਰਨ ਲਈ ਉਤਸ਼ਾਹਿਤ ਕਰਨਾ ਹੈ।ਸਥਾਨਕ ਪ੍ਰਬੰਧਕ ਕਮੇਟੀ ਚੇਅਰਮੈਨ ਸੁਦਰਸ਼ਨ ਕਪੂਰ ਨੇ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ।
                    ਇਸ ਮੌਕੇ ਅਨੁਜ ਸਿੱਕਾ, ਗੌਤਮ ਅਤੇ ਸੰਦੀਪ ਧਵਨ ਤੋਂ ਇਲਾਵਾ ਕਾਲਜ਼ ਦਾ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਮੌਜੂਦ ਸੀ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …