ਸੰਗਰੂਰ, 26 ਅਕਤੂਬਰ (ਜਗਸੀਰ ਲੌਂਗੋਵਾਲ) – ਐਸ.ਐਸ.ਪੀ ਸਾਹਿਬ ਸਹੀਦ ਭਗਤ ਸਿੰਘ ਨਗਰ, ਉਪ ਕਪਤਾਨ ਪੁਲਿਸ (ਸਥਾਨਿਕ) ਕਮ ਡੀ.ਸੀ.ਪੀ.ਓ ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਹਾਇਕ ਥਾਣੇਦਾਰ ਕੁਲਦੀਪ ਰਾਜ ਇੰਚਾਰਜ਼ ਜਿਲ੍ਹਾ ਸਾਂਝ ਕੇਂਦਰ ਵਲੋ ਇਨਸਾਫ ਸਭਨਾਂ ਲਈ ਵਿਸ਼ੇ ਤਹਿਤ ਪੁਰਾਣੇ ਡੀ.ਪੀ.ਓ/ਦਫਤਰ ਉਪ ਕਪਤਾਨ ਪੁਲਿਸ ਸਬ ਡਵੀਜਨ ਨਵਾਂਸ਼ਹਿਰ ਵਿਖੇ ਸੈਮੀਨਾਰ ਆਯੋਜਿਤ ਕੀਤਾ ਗਿਆ।
ਇੰਚਾਰਜ ਜਿਲਾ ਸਾਂਝ ਕੇਂਦਰ ਸ਼ਹੀਦ ਭਗਤ ਸਿੰਘ ਨਗਰ ਨੇ ਹਾਜ਼ਰੀਨ ਨੂੰ ਸਬੋਧਨ ਕਰਦਿਆਂ ਦੱਸਿਆ ਕਿ ਅਨੁਸੂਚਿਤ ਜਾਤੀ ਜਾਂ ਕਬੀਲੇ ਦੇ ਮੈਂਬਰ, ਔਰਤਾਂ ਅਤੇ ਬੱਚੇ, ਬੇਗਾਰ ਦੇ ਮਾਰੇ, ਮਾਨਸਿਕ ਰੋਗੀ/ਅਪੰਗ, ਕੁਦਰਤੀ ਆਫਤਾਂ ਦੇ ਮਾਰੇ, ਉਦਯੋਗਿਕ ਕਾਮੇ, ਜੇਲਾਂ ਵਿੱਚ ਬੰਦ ਹਵਾਲਾਤੀ/ਕੈਦੀ ਅਤੇ ਜਿਸ ਦੀ ਸਲਾਨਾ ਆਮਦਨ 3,00,000/- ਰੁਪਏ ਤੋ ਘੱਟ ਹੈ ਅਜਿਹਾ ਹਰ ਇੱਕ ਵਿਅਕਤੀ ਮੁਫਤ ਕਾਨੂੰਨੀ ਸਹਾਇਤਾ ਦਾ ਹੱਕਦਾਰ ਹੈ।ਮੁਫਤ ਕਾਨੂੰਨੀ ਸਹਾਇਤਾ ਵਿੱਚ ਉਪ ਮੰਡਲ, ਜਿਲ੍ਹਾ ਕੋਰਟਾਂ, ਮਾਨਯੋਗ ਹਾਈਕੋਰਟ, ਮਾਨਯੋਗ ਸੁਪਰੀਮ ਕੋਰਟ ਪੱਧਰ ਤੇ ਦੀਵਾਨੀ, ਫੋਜਦਾਰੀ, ਮਾਲ ਦੀਆਂ ਕਚਹਿਰੀਆਂ ਵਿੱਚ ਵਕੀਲ ਦੀਆਂ ਮੁਫਤ ਸੇਵਾਵਾਂ, ਮੁਫਤ ਕਾਨੂੰਨੀ ਸਲਾਹ ਮਸ਼ਵਰਾ, ਕੋਰਟ ਫੀਸ, ਤਲਬਾਨਾ ਫੀਸ, ਗਵਾਹਾਂ ਦੇ ਖਰਚੇ, ਵਕੀਲ ਦੀ ਫੀਸ, ਮੁਕੱਦਮਿਆਂ ਦੋਰਾਨ ਹੋਰ ਫੁਟਕਲ ਖਰਚਿਆਂ ਦੀ ਸਰਕਾਰ ਵਲੋ ਅਦਾਇਗੀ, ਵਿਚੋਲਗੀ (ਸਾਲਸ) ਅਤੇ ਲੋਕ ਅਦਾਲਤਾਂ ਰਾਹੀ ਵਿਵਾਦਾਂ ਦਾ ਨਿਪਟਾਰਾ, ਹਰ ਹਵਾਲਤੀ/ਮੁਜਰਿਮ ਨੂੰ ਰਿਮਾਂਡ ਦੋਰਾਨ ਵਕੀਲ ਦੀਆਂ ਸੇਵਾਵਾਂ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋ ਪ੍ਰਦਾਨ ਕਰਵਾਈ ਜਾਂਦੀਆਂ ਹਨ।ਇਸ ਤੋ ਇਲਾਵਾ ਕਾਨੂੰਨੀ ਸਹਾਇਤਾ ਲੈਣ ਦੇ ਤਰੀਕੇ ਬਾਰੇ ਵੀ ਦੱਸਿਆ ਗਿਆ।ਇੰਚਾਰਜ਼ ਜਿਲਾ ਸਾਂਝ ਕੇਂਦਰ ਵਲੋ ਹਾਜ਼ਰੀਨ ਨੂੰ ਆਪਣੇ ਮਸਲੇ ਸਥਾਈ ਲੋਕ ਅਦਾਲਤਾਂ ਰਾਹੀ ਨਿਪਟਾਉਣ ਬਾਰੇ ਵੀ ਸਲਾਹ ਦਿੱਤੀ ਗਈ ਕਿਉਕਿ ਇਹਨਾਂ ਲੋਕ ਅਦਾਲਤਾਂ ਵਿੱਚ ਸਥਾਈ ਤੇ ਸਸਤਾ ਨਿਆ ਮਿਲਦਾ ਹੈ, ਅਜਿਹੇ ਫੈਸਲਿਆਂ ਨੂੰ ਦੀਵਾਨੀ ਕੋਰਟ ਦੀ ਡਿਗਰੀ ਦੀ ਮਾਨਤਾ ਪ੍ਰਾਪਤ ਹੋਣ ਤੋ ਇਲਾਵਾ ਇਹਨਾਂ ਫੈਸਲਿਆਂ ਖਿਲਾਫ ਕੋਈ ਅਪੀਲ ਵੀ ਨਹੀ ਹੁੰਦੀ, ਅਜਿਹੀਆਂ ਲੋਕ ਅਦਾਲਤਾਂ ਵਿੱਚ ਫੈਸਲੇ ਆਪਸੀ ਸਹਿਮਤੀ ਤੇ ਰਜਾਮੰਦੀ ਨਾਲ ਕਰਾਏ ਜਾਂਦੇ ਹਨ, ਲੋਕ ਅਦਾਲਤ ਵਿੱਚ ਫੈਸਲਾ ਹੋਣ ਤੇ ਕੇਸ ਵਿੱਚ ਲੱਗੀ ਸਾਰੀ ਫੀਸ ਵਾਪਸ ਹੋ ਜਾਂਦੀ ਹੈ।ਮੁਫਤ ਕਾਨੂੰਨੀ ਸਹਾਇਤਾ ਸਬੰਧੀ ਜਾਣਕਾਰੀ ਤੇ ਮਦਦ ਲਈ 24ਯ7 ਟੋਲ ਫਰੀ ਹੈਲਪਲਾਈਨ ਨੰਬਰ 1968 ਤੇ ਜਾਂ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਦੇ ਫੋਨ ਨੰਬਰ 01823-223511 ਤੇ ਰਾਬਤਾ ਕੀਤਾ ਜਾ ਸਕਦਾ ਹੈ।ਹਾਜ਼ਰੀਨ ਨੂੰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਇਨਸਾਫ ਸਭਨਾਂ ਲਈ ਸਬੰਧੀ ਪੈਂਫਲੇਟ ਵੀ ਵੰਡੇ ਗਏ। ਏ.ਐਸ.ਆਈ ਵਿਨੋਦ ਕੁਮਾਰ ਸਾਂਝ ਕੇਂਦਰ ਨਵਾਂਸ਼ਹਿਰ ਵਲੋ ਹਾਜਰੀਨ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਿਸੇ ਵੀ ਨਸ਼ਾਂ ਸਮੱਗਲਰ ਬਾਰੇ ਜਾਣਕਾਰੀ ਪੁਲਿਸ ਨੂੰ ਟੋਲ ਫਰੀ ਨੰਬਰ 112, ਵਟਸਅਪ ਨੰਬਰ 83608-33805 ਪਰ ਦਿੱਤੀ ਜਾਵੇ ਸੂਚਨਾਂ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ, ਇਸ ਤੋ ਇਲਾਵਾ ਬਾਲ ਮਜਦੂਰੀ ਇੱਕ ਜੁਰਮ ਹੈ ਇਸ ਲਈ ਅਗਰ ਕੋਈ ਨਾਬਾਲਗ/ਬੱਚੇ ਤੋ ਕਿਸੇ ਤਰਾਂ ਦੀ ਮਜਦੂਰੀ ਕਰਵਾਉਂਦਾ ਹੈ ਤਾਂ ਉਸਦੀ ਵੀ ਇਤਲਾਹ ਲੇਬਰ ਅਫਸਰ ਜਾਂ ਪੁਲਿਸ ਨੂੰ ਦਿੱਤੀ ਜਾਵੇ ।
ਇਸ ਮੋਕੇ ਜਸਵਿੰਦਰ ਕੁਮਾਰ ਪ੍ਰਧਾਨ ਅੰਗਹੀਣ ਅਤੇ ਬਲਾਈਡ ਯੂਨੀਅਨ ਸ.ਭ.ਸ.ਨਗਰ, ਰਵੀ ਕੁਮਾਰ, ਕੁਲਵਿੰਦਰ ਕੌਰ ਅਤੇ ਸਿਪਾਹੀ ਪ੍ਰਮਿੰਦਰ ਸਿੰਘ, ਸੰਜੀਵ ਮੱਟੂ ਹਾਜ਼ਰ ਸਨ।