ਸੰਗਰੂਰ, 14 ਦਸੰਬਰ (ਜਗਸੀਰ ਲੌਂਗੋਵਾਲ) – ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਸੀਨੀਅਰ ਮੀਤ ਪ੍ਰਧਾਨ ਅੰਮ੍ਰਿਤਪਾਲ ਸਿੰਘ ਸਿੱਧੂ ਨੇ ਜਾਰੀ ਪ੍ਰੈਸ ਨੋਟ ਵਿੱਚ ਕਿਹਾ ਹੈ ਕਿ ਦਿੱਲੀ ਵਿੱਚ ਇੱਕ ਸਾਲ ਤੋਂ ਚੱਲ ਰਹੇ ਸੰਘਰਸ਼ ਦੀ ਵੱਡੀ ਜਿੱਤ ਹੋਈ ਹੈ ਮੋਦੀ ਦੀ ਅੜੀਅਲ ਸਰਕਾਰ ਨੂੰ ਕਿਸਾਨ ਮਜ਼ਦੂਰ ਏਕਤਾ ਦੇ ਸਾਹਮਣੇ ਸਿਰ ਝੁਕਾ ਕੇ ਆਪਣੇ ਤਿੰਨ ਕਾਲੇ ਕਾਨੂੰਨ ਰੱਦ ਕਰਨੇ ਪਏ ਹਨ।ਇਸ ਜਿੱਤ ਲਈ ਉਹ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ ਤੇ ਮੁਸਲਮਾਨ, ਈਸਾਈ, ਹਿੰਦੂ ਭਾਈਚਾਰੇ, ਲੰਗਰਾਂ ਵਾਲੇ ਸੰਤਾਂ ਮਹਾਂਪੁਰਖਾਂ ਅਤੇ ਨਿਹੰਗ ਸਿੰਘ ਜਥੇਬੰਦੀਆਂ ਤੇ ਹਰ ਉਸ ਸੰਸਥਾ ਤੇ ਵਿਅਕਤੀ ਨੂੰ ਸਿਰ ਝੁਕਾ ਕੇ ਵਧਾਈ ਦਿੰਦੇ ਹਨ, ਜਿਨ੍ਹਾਂ ਨੇ ਇਸ ਸੰਘਰਸ਼ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਇਆ।ਉਹ ਉਹਨਾਂ ਦੋ ਮਾਸੂਮ ਬੱਚੀਆਂ ਯਸ਼ਵੀ ਕੌਰ (ਕਾਹਨ ਸਿੰਘ ਵਾਲਾ) ਉਮਰ 2 ਸਾਲ, ਹਰਜੋਤ ਕੌਰ ਸਿੱਧੂ (ਲੌਂਗੋਵਾਲ) ਉਮਰ 8 ਸਾਲ ਨੂੰ ਵਿਸ਼ੇਸ਼ ਮੁਬਾਰਕਬਾਦ ਦਿੰਦੇ ਹਨ, ਜਿਨ੍ਹਾਂ ਨੇ ਪਾਰਲੀਮੈਂਟ ਅੱਗੇ ਗ੍ਰਿਫ਼ਤਾਰੀ ਦੇ ਕੇ ਕਿਸਾਨੀ ਸੰਘਰਸ਼ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਪਾਇਆ।ਉਹਨਾਂ ਦਾ 26 ਜਨਵਰੀ 2021 ਤੋਂ ਬਾਅਦ ਕਿਸਾਨ ਸੰਘਰਸ਼ ਵਿੱਚ ਆਈ ਖੜੌਤ ਨੂੰ ਤੋੜਨ ਵਾਸਤੇ ਬਹੁਤ ਵੱਡਾ ਯੋਗਦਾਨ ਸੀ।ਕਿਸਾਨ ਯੂਨੀਅਨ (ਅੰਮ੍ਰਿਤਸਰ) ਦੇ ਹਰ ਹਫ਼ਤੇ ਗ੍ਰਿਫ਼ਤਾਰੀ ਪ੍ਰੋਗਰਾਮ ਦੇ ਜੋ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਦਿਸ਼ਾ ਨਿਰਦੇਸ਼ਾਂ ਅਧੀਨ ‘ਚ ਸ਼ੁਰੂ ਕੀਤਾ ਗਿਆ ਸੀ।ਉਸ ਵਿੱਚ ਇਨ੍ਹਾਂ ਮਾਸੂਮ ਬੱਚੀਆਂ ਨੇ ਯੋਗਦਾਨ ਪਾਇਆ।ਉਥੇ ਹੀ ਇਸ ਸੰਘਰਸ਼ ਦੇ ਵਿਚ ਨਿਹੰਗ ਸਿੰਘ ਜਥੇਬੰਦੀਆਂ ਦਾ ਵੱਡਾ ਯੋਗਦਾਨ ਹੈ, ਜੋ ਹਰ ਸਮੇਂ ਕਿਸਾਨੀ ਸੰਘਰਸ਼ ਦੀ ਢਾਲ ਬਣ ਕੇ ਅੱਗੇ ਖੜ੍ਹਦੀਆਂ ਰਹੀਆਂ ਹਨ।ਇਹ ਜਿੱਤ ਬਾਬਾ ਬਘੇਲ ਸਿੰਘ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਵਾਰਿਸ ਪੂਰੀ ਸਿੱਖ ਕੌਮ ਦੀ ਜਿੱਤ ਹੈ, ਜੋ ਕਿ ਖ਼ਾਲਸਈ ਨਿਸ਼ਾਨਾਂ ਅਤੇ ਜੈਕਾਰਿਆਂ ਤੋਂ ਬਿਨਾਂ ਸੰਭਵ ਨਹੀਂ ਸੀ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …