Friday, November 22, 2024

ਨਾਦ ਪ੍ਰਗਾਸੁ ਵੱਲੋਂ ਛੇਵਾਂ ਅੰਮ੍ਰਿਤਸਰ ਸਾਹਿਤ ਉਤਸਵ 12-14 ਫਰਵਰੀ ਤੱਕ

ਸੈਮੀਨਾਰ, ਸੰਵਾਦ, ਪੁਸਤਕ ਗੋਸ਼ਟੀ/ ਰਿਲੀਜ਼, ਚੜ੍ਹਿਆ ਬਸੰਤ ਕਵੀ ਦਰਬਾਰ ਅਤੇ ਬਸੰਤ ਰਾਗ ਗਾਇਨ ਹੋਣਗੇ

ਅੰਮ੍ਰਿਤਸਰ, 9 ਫਰਵਰੀ (ਖੁਰਮਣੀਆਂ) – ਨਾਦ ਪ੍ਰਗਾਸੁ ਸ੍ਰੀ ਅੰਮ੍ਰਿਤਸਰ ਵੱਲੋਂ ਇਸ ਵਾਰ ਸੱਤਵਾਂ ਅੰਮ੍ਰਿਤਸਰ ਸਾਹਿਤ ਉਤਸਵ-2022 ਮਿਤੀ 12, 13 ਅਤੇ 14 ਫਰਵਰੀ ਨੂੰ ਖ਼ਾਲਸਾ ਕਾਲਜ ਫਾਰ ਵੁਮੈਨ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ।ਜਿਸ ਵਿਚ ਸੈਮੀਨਾਰ, ਸੰਵਾਦ, ਬਸੰਤ ਰਾਗ ਗਾਇਨ, ਪੁਸਤਕ ਗੋਸ਼ਟੀ ਅਤੇ ਰਲੀਜ਼ ਸਮਾਰੋਹ, ‘ਚੜ੍ਹਿਆ ਬਸੰਤ’ ਕਵੀ ਦਰਬਾਰ ਤੋਂ ਇਲਾਵਾ ਵੱਖ-ਵੱਖ ਪੁਸਤਕ ਅਤੇ ਪੁਸਤਕ ਪ੍ਰਦਰਸ਼ਨੀਆਂ ਸਜਾਈਆਂ ਜਾ ਰਹੀਆਂ ਹਨ।
               ਨਾਦ ਪ੍ਰਗਾਸੁ ਦੇ ਸਕੱਤਰ ਵਰਿੰਦਰਪਾਲ ਸਿੰਘ ਵੱਲੋਂ ਨੇ ਜਾਰੀ ਪ੍ਰੈਸ ਰਲੀਜ਼ ‘ਚ ਪ੍ਰਬੰਧਕਾਂ ਨੇ ਦੱਸਿਆ ਹੈ ਕਿ ਇਸ ਵਾਰ ਪੰਜਾਬੀ ਸਾਹਿਤ ਅਤੇ ਚਿੰਤਨ ਦੇ ਖੇਤਰਾਂ ਵਿਚ ਕਾਰਜਸ਼ੀਲ ਸਿਖਿਆ ਸਾਸ਼ਤਰੀ, ਵਿਦਵਾਨ, ਅਧਿਆਪਕ, ਖੋਜਾਰਥੀ ਅਤੇ ਵਿਦਿਆਰਥੀ ਦੇਸ਼ ਦੀਆਂ ਵੱਖ-ਵੱਖ ਅਕਾਦਮਿਕ ਸੰਸਥਾਵਾਂ ਤੋਂ ਸ਼ਾਮਿਲ ਹੋ ਰਹੇ ਹਨ।
               ਇਸ ਵਾਰ ਦੇ ਸਾਹਿਤ ਉਸਤਵ ਦੇ ਪਹਿਲੇ ਦਿਨ ਉਦਘਾਟਨੀ ਸਮਾਰੋਹ ਤੋਂ ਇਲਾਵਾ ਵੱਖ ਵੱਖ ਸਿਖਿਆ ਸ਼ਾਸਤਰੀਆਂ ਦੇ ਸੰਵਾਦ ਦਾ ਆਯੋਜਨ ਕੀਤਾ ਜਾਵੇਗਾ ਜਿਸ ਵਿਚ ਪੰਜਾਬ ਦੀਆਂ ਸਮਾਜਿਕ ਤੇ ਰਾਜਨੀਤਿਕ ਦਿਸ਼ਾਵਾਂ ਉਪਰ ਸੰਵਾਦ ਰਚਾਇਆ ਜਾਵੇਗਾ।ਦੂਸਰੇ ਦਿਨ ਭਾਸ਼ਾ: ਸਿਧਾਂਤ ਤੇ ਪਾਸਾਰ ਵਿਸ਼ੇ ‘ਤੇ ਇਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ ਅਤੇ ਸਾਹਿਤ ਉਤਸਵ ਦੇ ਚੌਥੇ ਸਮਾਗਮ ਵਿਚ ਪੁਸਤਕ ਰਿਲੀਜ਼ ਅਤੇ ਗੋਸ਼ਟੀ ਦਾ ਆਯੋਜਨ ਕੀਤਾ ਜਾ ਰਿਹਾ ਹੈ।ਜਿਸ ਵਿਚ ਵਿਦਵਾਨ ਸੱਜਣ ਸਵਾਮੀ ਅੰਤਰਨੀਰਵ ਦੁਆਰਾ ਲਿਖੀ ਕਾਵਿ ਪੁਸਤਕ ‘ਨਹੀਂ’ ਉਪਰ ਆਪਣੇ ਵਿਚਾਰ ਸਾਂਝੇ ਕਰਨਗੇ।ਤੀਜੇ ਅਤੇ ਆਖਰੀ ਦਿਨ ਬਸੰਤ ਰਾਗ ਦੇ ਗਾਇਨ ਤੋਂ ਇਲਾਵਾ ਪੰਜਾਬੀ, ਗੋਜਰੀ, ਪੋਠੋਹਾਰੀ ਅਤੇ ਪਹਾੜੀ ਦੇ ਪ੍ਰਮੁੱਖ ਕਵੀ ਆਪਣੀਆਂ ਨਜ਼ਮਾਂ ਪੇਸ਼ ਕਰਨਗੇ।
               ਇਸ ਤੋਂ ਇਲਾਵਾ ਲੱਕੜ ਕਾਰਾਗਰੀ, ਚਿਤਰਕਲਾ, ਫੋਟੋਗ੍ਰਾਫੀ, ਕੈਲੀਗ੍ਰਾਫੀ ਅਤੇ ਤੰਤੀ ਸਾਜ਼ਾਂ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਜਾ ਰਹੀਆਂ ਹਨ ਅਤੇ ਇਸ ਮੌਕੇ ਵਿਦਿਆਰਥੀਆਂ ਅਤੇ ਪਾਠਕਾਂ ਨੂੰ ਕਿਫਾਇਤੀ ਕੀਮਤਾਂ ‘ਤੇ ਵਿਸ਼ਵ ਸਾਹਿਤ ਵੀ ਮੁਹਈਆ ਕਰਵਾਇਆ ਜਾਵੇੁਗਾ।ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਸਾਹਿਤ ਉਤਸਵ ਵਿਦਿਆਰਥੀਆਂ ਅਤੇ ਖੋਜਾਰਥੀਆਂ ਦੁਆਰਾ ਸੰਚਾਲਤ ਕੀਤੀ ਜਾ ਰਹੀ ਸੰਸਥਾ ਨਾਦ ਪ੍ਰਗਾਸੁ ਦਾ ਸਾਲਾਨਾ ਉਤਸਵ ਹੈ।ਜਿਸ ਦਾ ਸਮੁੱਚਾ ਪ੍ਰਬੰਧ ਵਿਦਿਆਰਥੀਆਂ ਅਤੇ ਖੋਜਾਰਥੀਆਂ ਵੱਲੋਂ ਕੀਤਾ ਜਾਂਦਾ ਹੈ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …