Thursday, September 19, 2024

ਸਾਹਿਤ ਸਭਾ ਸੁਨਾਮ ਨੇ ਮਨਾਇਆ ਕੌਮਾਂਤਰੀ ਮਾਂ ਬੋਲੀ ਦਿਵਸ

ਸੰਗਰੂਰ, 22 ਫ਼ਰਵਰੀ (ਜਗਸੀਰ ਲੌਂਗੋਵਾਲ) – ਸਾਹਿਤ ਸਭਾ ਸੁਨਾਮ ਵਲੋਂ ਕੌਮਾਂਤਰੀ ਮਾਂ-ਬੋਲੀ ਨੂੰ ਸਮਰਪਿਤ ਵਿਸ਼ੇਸ਼ ਇਕੱਤਰਤਾ ਗੁ. ਗੋਬਿੰਦਪੁਰਾ ਧਰਮਸ਼ਾਲਾ ਵਿਖੇ ਕਰਮ ਸਿੰਘ ਜਖ਼ਮੀ, ਪ੍ਰੋ. ਨਰਿੰਦਰ ਸਿੰਘ ਅਤੇ ਮਾਸਟਰ ਦਲਬਾਰ ਸਿੰਘ ਚੱਠੇ ਸੇਖਵਾਂ ਦੀ ਪ੍ਰਧਾਨਗੀ ਵਿੱਚ ਕੀਤੀ ਗਈ।ਸਾਹਿਤ ਸਭਾ ਸੁਨਾਮ ਦੇ ਸਰਪ੍ਰਸਤ ਗਿਆਨੀ ਜੰਗੀਰ ਸਿੰਘ ਰਤਨ ਨੇ 21 ਫਰਵਰੀ 2000 ਤੋਂ ਮਨਾਉਣੇ ਸ਼ੁਰੂ ਹੋਏ ਕੌਮਾਂਤਰੀ ਮਾਂ ਬੋਲੀ ਦਿਵਸ ਬਾਰੇ ਚਰਚਾ ਕਰਦਿਆਂ ਕਿਹਾ ਕਿ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮਨਾਉਣ ਦਾ ਮਕਸਦ ਆਪਣੀ ਮਾਤ ਭਾਸ਼ਾ ਪ੍ਰਤੀ ਸਰਵੋਤਮ ਪਿਆਰ ਅਤੇ ਦੂਜੀਆਂ ਭਾਸ਼ਾਵਾਂ ਨੂੰ ਪੂਰਨ ਸਤਿਕਾਰ ਦੇਣਾ ਹੈ।ਅੱਜ ਦੇ ਦਿਨ ਅਸੀਂ ਸਾਡੀ ਮਾਤ ਭਾਸ਼ਾ ਪੰਜਾਬੀ ਦੇ ਸਰਬਪੱਖੀ ਵਿਕਾਸ ਲਈ ਹਰ ਪੱਖੋਂ ਯਤਨਸ਼ੀਲ ਹੋਣ ਦਾ ਅਹਿਦ ਕਰਨਾ ਹੈ।ਪ੍ਰੋ. ਨਰਿੰਦਰ ਸਿੰਘ ਨੇ ਕਿਹਾ ਕਿ ਸਾਡੀ ਅਜੋਕੀ ਨਵੀਂ ਪੀੜ੍ਹੀ ਮਾਤਾ ਪਿਤਾ ਦੇ ਸਤਿਕਾਰ ਨੂੰ ਅਤੇ ਮਾਂ ਬੋਲੀ ਦੇ ਪਿਆਰ ਨੂੰ ਭੁੱਲਦੀ ਜਾ ਰਹੀ ਹੈ।ਇਸ ਰੁਝਾਨ ਨੂੰ ਰੋਕਣ ਲਈ ਸਖ਼ਤ ਫਿਕਰਮੰਦੀ ਕਰਨ ਦੀ ਲੋੜ ਹੈ। ਮਾਸਟਰ ਦਲਬਾਰ ਸਿੰਘ ਚੱਠੇ ਸੇਖਵਾਂ ਨੇ ਕਿਹਾ ਕਿ ਕਿਸੇ ਵੀ ਭਾਸ਼ਾ ਨੂੰ ਉਸ ਦੇ ਬੋਲਣ ਵਾਲੇ ਹੀ ਜਿਊਂਦਾ ਰੱਖਦੇ ਹਨ। ਜਦੋਂ ਕਿਸੇ ਮਾਤ ਭਾਸ਼ਾ ਨੂੰ ਉਸ ਦੇ ਬੋਲਣ ਵਾਲੇ ਵਾਰਸ ਹੀ ਵਿਸਾਰ ਦੇਣ ਤਾਂ ਉਹ ਭਾਸ਼ਾ ਬਹੁਤਾ ਚਿਰ ਜਿਉਂਦੀ ਨਹੀਂ ਰਹਿ ਸਕਦੀ।
                      ਇਸ ਮੌਕੇ ਦੇਵ ਸਿੰਘ ਪ੍ਰਧਾਨ, ਗੁਰਚਰਨ ਸਿੰਘ, ਜੀਤ ਸਿੰਘ, ਮੇਹਰ ਸਿੰਘ, ਨਰੰਜਣ ਸਿੰਘ, ਹਨੀ ਸੰਗਰਾਮੀ, ਸੁਖਵਿੰਦਰ ਕੌਰ, ਚਰਨਜੀਤ ਕੌਰ, ਸੁਰਿੰਦਰ ਕੌਰ, ਅਵਤਾਰ ਕੌਰ, ਸਿਮਰਨਜੀਤ ਕੌਰ, ਸੀਮਾ ਰਾਣੀ, ਸਵਰਨ ਕੌਰ ਅਤੇ ਰਾਜ ਕੌਰ ਵੀ ਹਾਜ਼ਰ ਸਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …