Friday, November 22, 2024

20 ਸਾਲ ਬਾਅਦ ਕਾਂਜਲੀ ਵੈਟਲੈਂਡ ਵਿਖੇ ਲੱਗੇ ਵਿਸਾਖੀ ਮੇਲੇ’ ਨੇ ਵਾਤਾਵਰਣ ਸੰਭਾਲ ਦਾ ਦਿੱਤਾ ਸੱਦਾ

ਦਲਵਿੰਦਰ ਦਿਆਲਪੁਰੀ, ਸੂਫੀ ਸਿਸਟਰਜ਼ ਤੇ ਉਭਰਦੇ ਕਲਾਕਾਰਾਂ ਨੇ ਰੰਗ ਬੰਨਿਆ

ਕਪੂਰਥਲਾ, 23 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਕਪੂਰਥਲਾ ਵਿਸ਼ੇਸ਼ ਸਾਰੰਗਲ ਦੀ ਪਹਿਲਕਦਮੀ ਸਦਕਾ ਕਾਂਜਲੀ ਵੈਟਲੈਂਡ ਵਿਖੇ 20 ਸਾਲ ਬਾਅਦ ਲੱਗਾ ਸ਼ਾਨਦਾਰ ‘ਵਿਸਾਖੀ ਮੇਲਾ’ ਵਾਤਾਵਰਣ ਸੰਭਾਲ ਤੇ ਕਾਂਜਲੀ ਨੂੰ ਸੈਰ ਸਪਾਟਾ ਕੇਂਦਰ ਵਜੋਂ ਉਭਾਰਨ ਦਾ ਸੁਨੇਹਾ ਦੇਣ ‘ਚ ਸਫਲ ਰਿਹਾ।
ਮੇਲੇ ਦਾ ਉਦਘਾਟਨ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਸ਼ਮਾਂ ਰੌਸ਼ਨ ਕਰਕੇ ਕੀਤਾ ਤੇ ਵੈਟਲੈਂਡ ਨੂੰ ਦੁਬਾਰਾ ਸੈਰ ਸਪਾਟੇ ਦੀ ਹੱਬ ਵਜੋਂ ਵਿਕਸਤ ਕਰਨ ਲਈ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਹਰ ਸੰਭਵ ਯਤਨ ਕਰਨ ਦੀ ਵਚਨਬੱਧਤਾ ਦੁਹਰਾਈ।ਉਨ੍ਹਾਂ ਕਿਹਾ ਕਿ ਮੇਲੇ ਦੌਰਾਨ ਪੁਰਾਤਨ ਤੇ ਹੱਥੀਂ ਬਣੀਆਂ ਵਸਤਾਂ ਨੂੰ ਉਤਸ਼ਾਹਿਤ ਕਰਨ ਲਈ ਸਵੈ ਸਹਾਇਤਾ ਗਰੁੱਪਾਂ ਵਲੋਂ ਬਣਾਏ ਉਤਪਾਦ ਵੀ ਪੇਸ਼ ਕੀਤੇ ਗਏ ਹਨ।ਕਾਂਜਲੀ ਵੈਟਲੈਂਡ ਦੀ ਸਾਫ ਸਫਾਈ ਤੇ ਇਸ ਦੀ ਪੁਰਾਤਨ ਦਿੱਖ ਵਲ ਵਿਸ਼ੇਸ਼ ਤਵੱਜ਼ੋ ਦੇ ਕੇ ਇਸ ਨੂੰ ਫਿਲਮਾਂ, ਗੀਤ ਸੰਗੀਤ ਦੀ ਸ਼ੂਟਿੰਗ ਲਈ ਵਿਕਸਤ ਕੀਤਾ ਜਾਵੇਗਾ।
              ਮੇਲੇ ਵਿਚ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਤੇ ਸੂਫੀ ਸਿਸਟਰਜ਼ ਵਲੋਂ ਕੀਤੀ ਪੇਸ਼ਕਾਰੀ ਨੇ ਲੋਕਾਂ ਨੂੰ ਕੀਲਕੇ ਰੱਖ ਦਿੱਤਾ।ਦਿਆਲਪੁਰੀ ਨੇ ਆਪਣੇ ਪ੍ਰਸਿੱਧ ਗੀਤਾਂ ਰਾਹੀਂ ਪੰਜਾਬ ਦੇ ਵਿਰਸੇ, ਲੋਕ ਨਾਇਕਾਂ ਤੇ ਵਿਸਾਖੀ ਦੀ ਮਹੱਤਤਾ ’ਤੇ ਚਾਨਣਾ ਪਾਇਆ।
                ਇਸ ਤੋਂ ਇਲਾਵਾ ਸਕੂਲੀ ਵਿਦਿਆਰਥੀਆਂ ਦੀਆਂ ਵੱਖ-ਵੱਖ ਪੇਸ਼ਕਾਰੀਆਂ ਨੇ ਸਮਾਂ ਬੰਨ੍ਹ ਦਿੱਤਾ।ਗਣੇਸ਼ ਵੰਦਨਾ ਤੇ ਸ਼ਬਦ ਗਾਇਨ ਤੋਂ ਬਾਅਦ ਸੱਭਿਆਚਾਰ ਦੀਆਂ ਵੱਖ-ਵੱਖ ਵੰਨਗੀਆਂ ਜਿਵੇਂ ਕਿ ਭੰਗਤਾ, ਗਿੱਧਾ, ਫੈਂਸੀ ਡਰੈਸ ਮੁਕਾਬਲਿਆਂ, ਨੁੱਕੜ ਨਾਟਕ ਦੀ ਸ਼ਾਨਦਾਰ ਪੇਸ਼ਕਾਰੀ ਹੋਈ।
               ਲਾਇਲਪੁਰ ਖਾਲਸਾ ਕਾਲਜ ਕਪੂਰਥਲਾ ਵਲੋਂ ਵਿਸਾਖੀ ਨੂੰ ਸਮਰਪਿਤ ਕੋਰੀਓਗ੍ਰਾਫੀ ਖਿੱਚ ਦਾ ਕੇਂਦਰ ਰਹੀ। ਹਿੰਦੂ ਕੰਨਿਆ ਕਾਲਜ ਦੀਆਂ ਵਿਦਿਆਰਥਣਾਂ ਦੇ ਗਿੱਧੇ ਨੇ ਮੇਲੇ ਨੂੰ ਚਾਰ ਚੰਨ੍ਹ ਲਾਏ।ਇਸ ਤੋਂ ਇਲਾਵਾ ਗਾਇਕ ਜੱਸ ਕਾਂਜ਼ਲੀ ਨੇ ਵੀ ਆਪਣੀ ਪੇਸ਼ਕਾਰੀ ਦਿੱਤੀ।
                      ਡਿਪਟੀ ਕਮਿਸ਼ਨਰ ਵਲੋਂ ਮੇਲੇ ਦੌਰਾਨ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਸਨਮਾਨ ਵੀ ਕੀਤਾ ਗਿਆ।ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਸ਼੍ਰੀਮਤੀ ਅਨੁਪਮ ਕਲੇਰ ਦਾ ਮੇਲੇ ਦੀ ਸਫਲਤਾ ਵਚ ਵਿਸ਼ੇਸ਼ ਯੋਗਦਾਨ ਰਿਹਾ।
              ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਗੁਰਸ਼ਰਨ ਸਿੰਘ ਕਪੂਰ, ਐਸ.ਡੀ.ਐਮ ਡਾ ਜੈ ਇੰਦਰ ਸਿੰਘ ਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …