ਅੰਮ੍ਰਿਤਸਰ, 12 ਜੁਲਾਈ (ਸੁਖਬੀਰ ਸਿੰਘ) – ਇਕ ਅਣਪਛਾਤੇ ਵਿਅਕਤੀ ਦੀ ਡੈਡ ਬਾਡੀ ਬਾਈਪਾਸ ਨੇੜੇ ਗੁਮਟਾਲਾ ਪੁੱਲ ਗੰਦੇ ਨਾਲੇ ਵਿਚੋਂ ਮਿਲੀ ਹੈ।ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਇਸ ਦੀ ਉਮਰ ਕਰੀਬ 35/40 ਸਾਲ ਹੈ।ਸਰੀਰ ਭਾਰਾ, ਕੱਦ ਦਰਮਿਆਨਾ, ਜਾਮਨੀ ਡੱਬੀਦਾਰ ਕਮੀਜ਼ ਅਤੇ ਲੋਵਰ ਨੀਲੇ ਅਤੇ ਚਿੱਟੀ ਧਾਰੀਦਾਰ ਪਾਈ ਹੋਈ ਹੈ।ਇਸ ਦੇ ਐਡਰੈਸ ਅਤੇ ਵਾਰਸਾਂ ਦਾ ਕੋਈ ਪਤਾ ਨਹੀ ਲੱਗਾ। ਇਸ ਲਈ ਲਾਸ਼ ਨੂੰ ਸ਼ਨਾਖਤ ਕਰਨ ਲਈ ਗੁਰੂ ਨਾਨਕ ਦੇਵ ਹਸਪਤਾਲ ਦੀ ਮੋਰਚਰੀ ‘ਚ 72 ਘੰਟੇ ਲਈ ਰੱਖੀ ਗਈ ਹੈ।ਬੁਲਾਰੇ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਇਸ ਵਿਅਕਤੀ ਬਾਬਤ ਜਾਣਦਾ ਹੋਵੇ, ਤਾਂ ਉਸ ਵਲੋਂ ਪੁਲਿਸ ਚੌਕੀ ਗੁਮਟਾਲਾ ਅੰਮ੍ਰਿਤਸਰ 97811-30245, 97797-00282 ਅਤੇ 97811-30237 ਮੋਬਾਇਲ ਨੰਬਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਵਲੋਂ ਨਵ-ਨਿਯੁੱਕਤ ਡੀ.ਸੀ ਸੰਦੀਪ ਰਿਸ਼ੀ ਦਾ ਸਵਾਗਤ
ਸੰਗਰੂਰ, 17 ਸਤੰਬਰ (ਜਗਸੀਰ ਲੌਂਗੋਵਾਲ) – ਸਥਾਨਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ …