Saturday, December 21, 2024

ਡੀ.ਏ.ਵੀ ਪਬਲਿਕ ਸਕੂਲ ਦੇ ਅਖਿਲ ਅਰੋੜਾ ਬੈਡਮਿੰਟਨ ਓਪਨ ਟੂਰਨਾਮੈਂਟ ‘ਚ ਜਿੱਤਿਆ ਗੋਲਡ ਮੈਡਲ

ਅੰਮ੍ਰਿਤਸਰ, 31 ਦਸੰਬਰ (ਜਗਦੀਪ ਸਿੰਘ ਸੱਗ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਹੋਣਹਾਰ ਵਿਦਿਆਰਥੀ ਅਖਿਲ ਅਰੋੜਾ ਨੇ ਫਿਰਜ਼ਪੁਰ ਵਿੱਚ 24 ਤੋਂ 26 ਦਸੰਬਰ 2022) ਤੱਕ ਹੋਏ ਬੈਡਮਿੰਟਨ ਓਪਨ ਟੂਰਨਾਮੈਂਟ (ਅੰਡਰ-15 ਅਤੇ ਅੰਡਰ-17) ਵਿੱਚ ਗੋਲਡ ਮੈਡਲ ਜਿੱਤ ਕੇ ਨਵੀਆਂ ਪੁਲਾਂਘਾਂ ਪੁੱਟੀਆਂ ਹਨ।ਇਸ ਟੂਰਨਾਮੈਂਟ ਵਿੱਚ ਵੱਖ-ਵੱਖ ਰਾਜਾਂ ਤੋਂ 425 ਐਂਟਰੀਆਂ ਦਰਜ਼ ਕੀਤੀਆਂ ਗਈਆਂ।ਅਖਿਲ ਅਰੋੜਾ ਨੂੰ ਸ਼ਾਨਦਾਰ ਪ੍ਰਾਪਤੀ ਲਈ 21000/- ਰੁਪਏ ਦਾ ਨਕਦ ਇਨਾਮ ਵੀ ਦਿੱਤਾ ਗਿਆ।6 ਸਾਲ ਦੀ ਉੁਮਰ ਵਿੱਚ ਹੀ ਬੈਡਮਿੰਟਨ ਨਾਲ ਜਨੂਨ ਦੀ ਤਰ੍ਹਾਂ ਜੁੜੇ ਅਖਿਲ ਨੇ ਚੇਤੰਨ ਆਨੰਦ ਬੈਡਮਿੰਟਨ ਅਕੈਡਮੀ ਦੀ ਸੁਯੋਗ ਅਗਵਾਈ ਵਿੱਚ ਰੋਜ਼ਾਨਾ ਅੱਠ-ਅੱਠ ਘੰਟਿਆਂ ਦੇ ਸਿਰਤੋੜ ਅਭਿਆਸ ਸਦਕਾ ਅੱਜ ਇਹ ਮਾਣਮੱਤੀ ਪ੍ਰਾਪਤੀ ਹਾਸਲ ਕੀਤੀ ਹੈ ।
ਇਸ ਸੰਬੰਧ ਵਿੱਚ ਪੰਜਾਬ ਜ਼ੋਨ-ਏ ਦੇ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਨੇ ਅਖਿਲ ਅਰੋੜਾ ਤੇ ਉਸ ਦੇ ਮਾਪਿਆਂ ਨੂੰ ਉਨ੍ਹਾਂ ਦੇ ਹੋਣਹਾਰ ਸਪੁੱਤਰ ਦੀ ਇਸ ਸ਼ਾਨਾਮੱਤੀ ਪ੍ਰਾਪਤੀ `ਤੇ ਮੁਕਾਰਕਬਾਦ ਦਿੱਤੀ।ਸਕੂਲ ਮੈਨੇਜਰ ਡਾ. ਪੁਸ਼਼ਪਿੰਦਰ ਵਾਲੀਆ ਪਿ੍ਰੰਸੀਪਲ ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਅੰਮ੍ਰਿਤਸਰ ਤੇ ਸਕੂਲ ਪਿ੍ਰੰਸੀਪਲ ਡਾ. ਪੱਲਵੀ ਸੇਠੀ ਨੇ ਅਖਿਲ ਅਰੋੜਾ ਨੂੰ ਢੇਰ ਸਾਰੀਆਂ ਅਸੀਸਾਂ ਦੇਂਦਿਆਂ ਹੋਇਆਂ ਉਸ ਨੂੰ ਬੈਡਮਿੰਟਨ ਦਾ ਚਮਕਦਾ ਸਿਤਾਰਾ ਆਖ ਕੇ ਖੁਸ਼ੀ ਦਾ ਇਜ਼ਹਾਰ ਕੀਤਾ।

Check Also

ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ

ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …