ਸੰਗਰੂਰ, 29 ਅਪ੍ਰੈਲ (ਜਗਸੀਰ ਲੌਂਗੋਵਾਲ) – ਸਥਾਨਕ ਜਿਲ੍ਹਾ ਪੈਨਸ਼ਨਰ ਭਵਨ ਵਿਖੇ ਵੱਖ-ਵੱਖ ਸਰਕਾਰੀ ਅਰਧ ਸਰਕਾਰੀ, ਬੈਕਾਂ ਵਿਚੋਂ ਸੇਵਾ ਮੁਕਤ ਹੋਏ ਅਧਿਕਾਰੀਆਂ ਕਰਮਚਾਰੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਵਿੱਚ ਕੰਮ ਕਰ ਰਹੇ ਆਗੂਆਂ ਦੀ ਸਮਾਜ ਸੇਵੀ ਸੰਸਥਾ ਸਟੇਟ ਸੋਸ਼ਲ ਵੈਲਫੇਅਰ ਐਸੋਸੀਏਸ਼ਨ, ਜਿਸ ਦਾ ਹੁਣ ਨਾਮ ਸੰਗਰੂਰ ਸੋਸ਼ਲ ਵੈਲਫੇਅਰ ਐਸੋਸੀਏਸ਼ਨ (ਰਜਿ:) ਰੱਖਿਆ ਗਿਆ ਹੈ, ਵਲੋਂ ਸੱਭਿਆਚਾਰਕ ਅਤੇ ਸਨਮਾਨ ਸਮਾਰੋਹ ਦਾ ਆਯੋਜਨ ਐਸੋਸੀਏਸ਼ਨ ਦੇ ਪ੍ਰਧਾਨ ਰਾਜ ਕੁਮਾਰ ਅਰੋੜਾ ਦੀ ਅਗਵਾਈ ਹੇਠ ਸੰਪਨ ਹੋਇਆ।ਪ੍ਰਧਾਨਗੀ ਮੰਡਲ ਵਿੱਚ ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਖਾਲਸਾ, ਓ.ਪੀ ਖੀਪਲ, ਕਰਨੈਲ ਸਿੰਘ ਸੇਖੋਂ, ਕਿਸ਼ੋਰੀ ਲਾਲ, ਮੀਤ ਪ੍ਰਧਾਨ ਰਜਿੰਦਰ ਗੋਇਲ, ਮਾਸਟਰ ਰਜਿੰਦਰ ਸਿੰਘ ਚੰਗਾਲ, ਜਨਕ ਰਾਜ ਜੋਸ਼ੀ, ਮਾਸਟਰ ਰਾਮ ਸਰੂਪ ਅਲੀਸ਼ੇਰ, ਰਾਜ ਕੁਮਾਰ ਬਾਂਸਲ, ਸਕੱਤਰ ਜਨਰਲ ਤਿਲਕ ਰਾਜ ਸਤੀਜਾ, ਮੁੱਖ ਸਲਾਹਕਾਰ ਪ੍ਰੋ: ਚਰਨਜੀਤ ਸਿੰਘ ਉਡਾਰੀ, ਸਲਾਹਕਾਰ ਆਹ.ਐਲ ਪਾਂਧੀ ਅਤੇ ਓ.ਪੀ ਅਰੋੜਾ ਆਦਿ ਮੌਜ਼ੂਦ ਸਨ।ਜਨਰਲ ਸਕੱਤਰ ਕੰਵਲਜੀਤ ਸਿੰਘ, ਮੁੱਖ ਅਰਗੇਨਾਈਜ਼ਰ ਸੁਰਿੰਦਰ ਸਿੰਘ ਸੋਢੀ ਅਤੇ ਜਗਦੀਸ਼ ਕਾਲੜਾ ਵਲੋਂ ਕੀਤੇ ਗਏ ਮੰਚ ਸੰਚਾਲਨ ਦੌਰਾਨ ਐਸੋਸੀਏਸ਼ਨ ਦੇ ਪ੍ਰਧਾਨ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਵੈਲਫੇਅਰ ਐਸੋਸੀਏਸ਼ਨ ਪਿਛਲੇ ਲੰਮੇ ਸਮੇਂ ਤੋਂ ਸਮਾਜਿਕ ਤੇ ਧਾਰਮਿਕ ਕੰਮ ਕਰਦੀ ਆ ਰਹੀ ਇਹ ਐਸੋਸੀਏਸ਼ਨ ਸਮਾਜ ਸੇਵਾ, ਲੋਕ ਭਲਾਈ, ਬਜ਼ੁਰਗਾਂ ਅਤੇ ਪੈਨਸ਼ਨਰਾਂ ਦੀ ਭਲਾਈ ਅਤੇ ਸਤਿਕਾਰ ਨੂੰ ਸਮਰਪਿਤ ਹੈ।ਸਮੇਂ ਸਮੇਂ ‘ਤੇ ਬਜ਼ੁਰਗਾਂ ਲਈ ਮੈਡੀਕਲ ਕੈਪ, ਉਨ੍ਹਾਂ ਦੇ ਮਨੋਰੰਜ਼ਨ ਲਈ ਸੱਭਿਆਚਾਰਕ ਸਮਾਗਮ, ਸਿੱਖਿਆ ਅਤੇ ਸਿਹਤ ਲਈ ਸੈਮੀਨਾਰ ਵੀ ਲਗਾਏ ਜਾਂਦੇ ਹਨ।ਲੋੜਵੰਦ ਬਜ਼ੁਰਗਾਂ ਅਤੇ ਬੱਚਿਆਂ ਦੀ ਸਹਾਇਤਾ ਕੀਤੀ ਜਾਂਦੀ ਹੈ।
ਮਹੇਸ਼ ਜੌਹਰ, ਵਾਸਦੇਵ ਸ਼ਰਮਾ, ਸੁਰਿੰਦਰਪਾਲ ਸਿੰਘ ਸਿਦਕੀ, ਗੋਬਿੰਦਰ ਸ਼ਰਮਾ, ਮੰਗਤ ਰਾਜ ਸਖੀਜਾ, ਕੁਲਵੰਤ ਰਾਏ ਬਾਂਸਲ, ਪ੍ਰਲਾਦ ਸਿੰਘ, ਨਰੇਸ਼ ਭੱਲਾ, ਸੱਤਦੇਵ ਸ਼ਰਮਾ, ਸ਼ਕਤੀ ਮਿੱਤਲ ਆਦਿ ਵਲੋਂ ਸੱਭਿਆਚਾਰਕ ਗੀਤ ਅਤੇ ਬਜ਼ੁਰਗਾਂ ਦੀ ਨਰੋਈ ਸਿਹਤ ਤੇ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਵਿਚਾਰਾਂ ਕੀਤੀਆਂ ਗਈਆਂ। ਡਾ. ਚਰਨਜੀਤ ਸਿੰਘ ਉਡਾਰੀ, ਬਲਦੇਵ ਰਾਜ ਮਦਾਨ, ਜਗਦੀਸ਼ ਕਾਲੜਾ, ਦਵਿੰਦਰ ਗੁਪਤਾ, ਅਸ਼ੋਕ ਨਾਗਪਾਲ, ਗਿਰਧਾਰੀ ਲਾਲ, ਐਸ.ਸੀ ਸਕਸੈਨਾ, ਨਰੇਸ਼ ਭੱਲਾ, ਓ.ਪੀ ਅਰੋੜਾ, ਓ.ਪੀ ਗਰੋਵਰ, ਦਵਿੰਦਰ ਕੁਮਾਰ ਗੁਪਤਾ, ਮੁਕੇਸ਼ ਕੁਮਾਰ, ਬਲਦੇਵ ਸਿੰਘ ਰਤਨ ਨੇ ਵੀ ਐਸੋਸੀਏਸ਼ਨ ਵਲੋਂ ਕੀਤੇ ਜਾ ਰਹੇ ਸਮਾਜ ਸੇਵਾ ਅਤੇ ਲੋਕ ਭਲਾਈ ਕੰਮਾਂ ਲਈ ਐਸੋਸੀਏਸ਼ਨ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ।ਸਮਾਗਮ ਵਿੱਚ ਹਰੀ ਚੰਦ ਮਹਿਤਾ ਦਾ 85ਵਾਂ ਜਨਮ ਦਿਨ ਮਨਾਇਆ।ਇਸੇ ਤਰ੍ਹਾਂ ਆਰ.ਐਲ ਪਾਂਧੀ, ਕਰਨੈਲ ਸਿੰਘ ਢੈਪਈ, ਓ.ਪੀ ਗਰੋਵਰ, ਕੁਲਵੰਤ ਰਾਏ ਬਾਂਸਲ, ਸ਼ਕਤੀ ਮਿੱਤਲ, ਸੁਰਿੰਦਰ ਵਾਲ ਗਰਗ, ਰਾਕੇਸ਼ ਗੁਪਤਾ, ਡਾ. ਕਰਮਜੀਤਪਾਲ ਸਿੰਘ, ਨੈਸ਼ਨਲ ਐਵਾਰਡੀ ਸੱਤ ਦੇਵ ਸ਼ਰਮਾ, ਸਾਬਕਾ ਡੀ.ਐਮ ਪੰਜਾਬ ਵੇਅਰ ਹਾਊਸ ਐਸ.ਸਕਸੈਨਾ ਨੂੰ ਵੀ ਉਨ੍ਹਾਂ ਦੇ ਜਨਮ ਦਿਨ ‘ਤੇ ਸਨਮਾਨ ਦਿੱਤਾ ਗਿਆ।
ਇਸ ਮੌਕੇ ਜਵਾਹਰ ਸ਼ਰਮਾ, ਪ੍ਰਿਤਪਾਲ ਸਿੰਘ, ਹਰਵਿੰਦਰ ਕੁਮਾਰ ਸੁਨੇਜਾ, ਬਰੈਣ ਦਾਸ, ਨਰੇਸ਼ ਭੱਲਾ, ਤਰਸੇਮ ਜਿੰਦਲ, ਨਰਿੰਦਰ ਸ਼ਰਮਾ, ਗੁਰਜੰਟ ਸਿੰਘ, ਜਗਦੀਸ਼ ਰਾਏ ਸਿੰਗਲਾ, ਰਾਜ ਕੁਮਾਰ ਸ਼ਰਮਾ, ਵਰਿੰਦਰ ਬਾਂਸਲ, ਸੱਤਪਾਲ ਸਿੰਗਲਾ, ਮੋਹਣ ਲਾਲ, ਵੈਦ ਹਾਕਮ ਸਿੰਘ, ਅਵਿਨਾਸ਼ ਸ਼ਰਮਾ, ਮਦਨ ਗੋਪਾਲ ਸੋਢੀ, ਅਸ਼ੋਕ ਨਾਗਪਾਲ, ਤਰਸੇਮ ਜਿੰਦਲ, ਜੀਵਨ ਸਿੰਘ ਮਿੱਤਲ, ਸੁਖਦੇਵ ਸ਼ਰਮਾ, ਮਹਿੰਦਰ ਸਿੰਘ ਢੀਂਡਸਾ, ਸੁਰਜੀਤ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਅਹੁੱਦੇਦਾਰ ਤੇ ਮੈਂਬਰ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …