ਅੰਮ੍ਰਿਤਸਰ, 21 ਜੁਲਾਈ (ਸੁਖਬੀਰ ਸਿੰਘ) – ਭਾਰਤੀ ਕਿਸਾਨਾਂ ਦੀ ਵਿਸ਼ਵ ਪੱਧਰੀ ਸਹਿਕਾਰੀ ਖਾਦ ਸੰਸਥਾ ਇਫਕੋ ਵਲੋਂ ਹਰਮੇਲ ਸਿੰਘ ਸਿੱਧੂ ਸਟੇਟ ਮਾਰਕੀਟਿੰਗ ਮੈਨੇਜਰ ਇਫ਼ਕੋ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਕ ਜਿਲ੍ਹਾ ਪੱਧਰੀ ਸਹਿਕਾਰੀ ਸੰਮੇਲਨ ਦਾ ਆਯੋਜਨ ਕੀਤਾ ਗਿਆ।ਪ੍ਰੋਗਰਾਮ ਦੀ ਪ੍ਰਧਾਨਗੀ ਸੁਨੀਲ ਕਹੇਰ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਅੰਮ੍ਰਿਤਸਰ ਵਲੋਂ ਕੀਤੀ ਗਈ।ਸ਼ਮਸ਼ੇਰ ਸਿੰਘ ਫੀਲਡ ਅਫ਼ਸਰ ਇਫਕੋ ਨੇ ਇਫਕੋ ਦੇ ਉਤਪਾਦਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਤੁਲਿਤ ਖਾਦਾਂ ਦੀ ਵਰਤੋ ਬਾਰੇ ਕਿਹਾ।
ਸਟੇਟ ਮਾਰਕੀਟਿੰਗ ਮੈਨੇਜਰ ਇਫਕੋ ਪੰਜਾਬ ਨੇ ਇਸ ਵਿਸਥਾਰ ਨਾਲ ਇਫਕੋ ਨੈਨੋ ਯੂਰੀਆ ਅਤੇ ਡੀ.ਏ.ਪੀ ਖਾਦਾਂ ਦੀ ਵਰਤੋਂ ਅਤੇ ਮਹੱਤਵ ਸਬੰਧੀ ਜਾਣਕਾਰੀ ਦਿੱਤੀ ਦਿੰਦਿਆਂ ਕਿਹਾ ਕਿ ਇਨਾਂ ਦੀ ਵਰਤੋਂ ਨਾਲ ਘੱਟ ਲਾਗਤ ਵਿੱਚ ਵੱਧ ਮੁਨਾਫਾ ਪ੍ਰਾਪਤ ਹੋਣ ਦੇ ਨਾਲ ਵਾਤਾਵਰਣ ਵੀ ਦੂਸ਼ਿਤ ਹੋਣ ਤੋਂ ਬਚਦਾ ਹੈ।ਉਨਾਂ ਨੈਨੋ ਉਤਪਾਦਾਂ ਨੂੰ ਵਰਤੋਂ ਵਿੱਚ ਲਿਆਉਣ ਅਤੇ ਇਸਦੇ ਪ੍ਰਚਾਰ-ਪ੍ਰਸਾਰ ਲਈ ਵੱਧ ਤੋਂ ਵੱਧ ਉਪਰਾਲੇ ਕਰਨ ਦੀ ਅਪੀਲ ਕੀਤੀ।ਪ੍ਰੋਗਰਾਮ ਵਿੱਚ ਹਰਿੰਦਰ ਸਿੰਘ ਭਾਟੀਆ ਅਸਿਸਟੈਂਟ ਮੈਨੇਜਰ ਜਿਲ੍ਹਾ ਸਹਿਕਾਰੀ ਬੈਂਕ, ਸਹਿਕਾਰੀ ਸਭਾਵਾਂ ਦੇ ਇੰਸਪੈਕਟਰ ਅਤੇ ਸਕੱਤਰ, ਇਫਕੋ ਈ ਬਜਾਰ ਦੇ ਨੁਮਾਇੰਦੇ, ਅਗਾਂਹਵਧੂ ਕਿਸਾਨ ਵੀਰ, ਇਫਕੋ ਕਿਸਾਨ ਸੇਵਾ ਕੇਂਦਰ ਰਈਆ ਅਤੇ ਇਫਕੋ-ਐਮ.ਸੀ ਦੇ ਨੁਮਾਇੰਦੇ ਸ਼ਾਮਿਲ ਹੋਏ।ਜਿਲ੍ਹਾ ਅੰਮ੍ਰਿਤਸਰ ਸਹਿਕਾਰੀ ਸਭਾਵਾਂ ਦੇ ਪ੍ਰਧਾਨ ਨੇ ਸਭ ਦਾ ਧੰਨਵਾਦ ਕੀਤਾ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …