Monday, December 23, 2024

ਰੋਡ ਸੇਫਟੀ ਅਤੇ ਸੇਫ ਸਕੂਲ ਵਾਹਨ ਸਕੀਮ ਤਹਿਤ ਕਰਵਾਏ ਪੇਟਿੰਗ ਮੁਕਾਬਲੇ

PPN14012015101
ਫਾਜ਼ਿਲਕਾ, 14 ਜਨਵਰੀ (ਵਿਨੀਤ ਅਰੋੜਾ) – ਜਿਲਾ ਫਾਜਿਲਕਾ  ਦੇ ਪਿੰਡ ਚਿਮਨੇਵਾਲਾ  ਦੇ ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਵਿੱਚ ਅੱਜ ਰੋਡ ਸੇਫਟੀ ਸਕੀਮ ਤਹਿਤ ਪੇਟਿੰਗ ਮੁਕਾਬਲੇ ਕਰਵਾਏ ਗਏ।ਇਸ ਮੌਕੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਰੇਨੂ ਬਾਲਾ ਨੇ ਦੱਸਿਆ ਕਿ ਇਹ ਪੇਟਿੰਗ ਮੁਕਾਬਲੇ ਸ. ਸੁਖਬੀਰ ਸਿੰਘ ਬਲ ਜਿਲਾ ਸਿੱਖਿਆ ਅਧਿਕਾਰੀ ਸੇਕੇਂਡਰੀ ਸਿੱਖਿਆ ਫਾਜਿਲਕਾ ਦੇ ਦਿਸ਼ਾਨਿਰਦੇਸ਼ਾਂ ਅਨੁਸਾਰ ਅਤੇ ਜਿਲਾ ਟਰਾਂਸਪੋਰਟ ਅਫਸਰ ਫਾਜਿਲਕਾ ਦੀਆਂ ਹਿਦਾਇਤਾਂ ਅਨੁਸਾਰ ਰੋਡ ਸੇਫਟੀ ਸਪਤਾਹ ਮਨਾਣ  ਦੇ ਉਦੇਸ਼ ਹੇਤੁ ਕਰਵਾਏ ਗਏ ਜਿਸ ਵਿੱਚ ਸਕੂਲਾਂ ਦੇ ਲੱਗਭੱਗ 20 ਵਿਦਿਆਰਥੀਆਂ ਨੇ ਭਾਗ ਲਿਆ।ਇਸ ਮੌਕੇ ਸਕੂਲ ਪਿੰਸਿਪਲ ਸ਼ੀਮਤੀ ਰੇਨੂ ਬਾਲਾ ਤੋਂ ਇਲਾਵਾ ਸੁਖਪਾਲ ਸਿੰਘ, ਕ੍ਰਿਸ਼ਣ ਕੁਮਾਰ ਲੇਕਚਰਰ, ਹੰਸ ਰਾਜ ਡੀਪੀਈ ਅਤੇ ਕ੍ਰਿਸ਼ਣ ਲਾਲ ਐਸਐਸ ਮਾਸਟਰ ਮੌਜੂਦ ਸਨ ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply