ਬਠਿੰਡਾ, 20 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਬਠਿੰਡਾ ਦੇ ਡਿਫਰੈਂਟ ਕਾਨਵੈਂਟ ਸਕੂਲ ਵਿੱਚ ਸਲਾਨਾ ਪ੍ਰੋਗਰਾਮ 2015 ਦਾ ਆਯੋਜਿਨ ਕੀਤਾ ਗਿਆ। ਪ੍ਰੋਗਰਾਮ ਦਾ ਆਰੰਭ ਡਾ: ਮੇਲਾ ਰਾਮ ਬਾਂਸਲ ਨੇ ਸ਼ਮਾ ਜਲਾਕੇ ਅਪਣੇ ਕਰ ਕਮਲਾਂ ਨਾਲ ਕੀਤਾ। ਵਿਸ਼ੇਸ਼ ਮਹਿਮਾਨ ਅਸ਼ੋਕ ਵਧਵਾ ਅਤੇ ਅਸ਼ਵਨੀ ਕੁਮਾਰ ਪਹੁੰਚੇ।ਸਕੂਲ ਦੇ ਚੇਅਰਮੈਨ ਐਮ.ਕੇ ਮੰਨਾ ਅਤੇ ਸਕੂਲ ਦੇ ਚੀਫ਼ ਐਡਵਾਈਜ਼ ਗਗਨ ਗੋਇਲ ਨੇ ਸਾਰੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।ਸਕੂਲ ਦੇ ਵਿਦਿਆਰਥੀਆਂ ਨੇ ਬੜੇ ਧੂਮ ਧਾਮ ਨਾਲ ਪ੍ਰਦਰਸ਼ਨ ਕੀਤਾ।ਸਕੂਲ ਦੇ ਸੀਨੀਅਰ ਵਿੰਗ ਦੇ ਵਿਦਿਆਰਥੀਆਂ ਨੇ ਬੰਦੇ ਮਾਤਰਮ, ਡੋਲਾ ਰੇ, ਸ੍ਰੀ ਗਨੇਸ਼ ਉਪਰ ਭਰਪੂਰ ਤਾਲੀਆਂ ਬਟੋਰੀਆਂ।ਯੂਨੀਅਨ ਦੇ ਸੀਨੀਅਰ ਵਿੰਗ ਦੇ ਵਿਦਿਆਰਥੀਆਂ ਨੇ ਮੋਡਲਿੰਗ ਵਿੱਚ ਬਹੁਤ ਹੀ ਸਲਾਨਾ ਯੋਗ ਭੂਮਿਕਾ ਨਿਭਾਈ।ਪ੍ਰੋਗਰਾਮ ਦੇ ਹਰ ਪ੍ਰਤੀਯੋਗੀ ਨੂੰ ਸਰੂਪ ਚੰਦ ਸਿੰਗਲਾ ਅਤੇ ਡਾ: ਮੇਲਾ ਰਾਮ ਬਾਂਸਲ ਦੁਆਰਾ ਸਨਮਾਨਿਤ ਕੀਤਾ ਗਿਆ।ਸਟੇਜ ਆਯੋਜਿਨ ਅਰਸ਼ਦੀਪ ਅਤੇ ਰਮਨਪੀ੍ਰਤ ਵਿਦਿਆਰਥੀਆਂ ਨੇ ਕੀਤਾ।ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਵੀਨੂੰ ਗੋਇਲ ਨੇ ਸਭ ਦਾ ਧੰਨਵਾਦ ਕੀਤਾ ਅਤੇ ਮੁੱਖ ਮਹਿਮਾਨ ਸਰੂਪ ਚੰਦ ਸਿੰਗਲਾ ਨੇ ਸਕੂਲ ਨੂੰ ਹਰ ਤਰ੍ਹਾਂ ਦਾ ਸਹਿਯੋਗ ਕਰਨ ਦਾ ਭਰੋਸਾ ਦਿੱਤਾ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …