ਬਠਿੰਡਾ, 20 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਪ੍ਰੋਰੇਸ਼ ਇੰਟਰਨੈਸ਼ਨਲ ਵਲੋਂ ਇੱਕ ਮਾਰਚ ਨੂੰ ਮੈਰਾਥਨ ਦੌੜ ਦਾ ਆਯੋਜਿਨ ਨਿਤਿਨ ਗੋਇਲ ਪ੍ਰੋਰੇਸ ਇੰਟਰਨੈਸ਼ਨਲ ਵੱਲੋਂ 1 ਮਾਰਚ ਨੂੰ ਮੈਰਾਥਨ ਦੌੜ ਦਾ ਆਯੋਿਜਨ ਕੀਤਾ ਜਾ ਰਿਹਾ ਹੈ।ਇਸ ਮੈਰਾਥਨ ਦਾ ਮਕਸਦ ਜ਼ਰੂਰਤਮੰਦ ਬੱਚਿਆਂ ਦੀ ਮਦਦ ਕਰਨਾ ਹੈ, ਅਤੇ ਸ਼ਹਿਰਵਾਸੀਆਂ ਨੂੰ ਟ੍ਰੈਫ਼ਿਕ ਨਿਯਮਾਂ ਬਾਰੇ ਜਾਣਕਾਰੀ ਦੇਣਾ ਹੈ।ਇਹ ਗੱਲ ਪ੍ਰੋਰੇਸ ਇੰਟਰਨੈਸ਼ਨਲ ਦੇ ਸੀ.ਓ. ਨਿਤਿਨ ਗੋਇਲ ਅਤੇ ਸ੍ਰੀਮਤੀ ਢੀਂਗਰਾ ਵਲੋਂ ਇੱਕ ਪ੍ਰੈਸ ਕਾਨਫਰੰਸ ਵਿੱਚ ਕਹੀ ਗਈ ਹੈ।ਗੋਇਲ ਨੇ ਕਿਹਾ ਕਿ ਗ੍ਰੇਟ ਬਠਿੰਡਾ ਰਨ ਦੇ ਅਯੋਜਿਨ ਵਿੱਚ ਭਾਗ ਲੈਣ ਵਾਲੇ ਪ੍ਰਤੀਯੋਗੀ ਲਈ ਇੰਟਰੀ ਫੀਸ 200 ਰੱਖੀ ਗਈ ਹੈ।ਜਿਸ ਫੀਸ ਨਾਲ ਗਰੀਬ ਬੱਚਿਆਂ ਦੀ ਸਹਾਇਤਾ ਕੀਤੀ ਜਾਉਗੀ।ਇਸ ਰੇਸ ਵਿੱਚ ਭਾਗ ਲੈਣ ਲਈ ਕੰਪਨੀ ਦੀ ਵੈਬਸਾਈਟ ਉਤੇ ਰਜਿਸਟਰ ਕਰਨ ਦੀ ਲੋੜ ਹੈ।ਇਸ ਤੋਂ ਇਲਾਵਾ ਬਿਊਟੀਪਰਲਰ ਅਤੇ ਸ਼ਹਿਰ ਵਿੱਚ ਕਈ ਕਾਊਟਰ ਖੋਲੇ ਜਾਣਗੇ ਨਿਤਿਨ ਗੋਇਲ ਨੇ ਦੱਸਿਆ ਕਿ ਇਹ ਦੌੜ 1 ਮਾਰਚ ਨੂੰ ਸਵੇਰੇ 6:30 ਵਜੇ ਸਟੇਡੀਅਮ ਤੋਂ ਸ਼ੁਰੂ ਹੋਈ ਹੈ, ਅਤੇ ਗੋਨਿਆਣਾ ਰੋਡ ਹੁੰਦੇ ਹੋਏ ਰੋਜ਼ਗਾਰਡਨ ਤੋਂ ਵਾਪਸ ਸਟੇਡੀਅਮ ਵਿੱਚ ਖ਼ਤਮ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ 200 ਦੀ ਇੰਟਰੀ ਫੀਸ ਨਾਲ ਇਕੱਠੇ ਹੋਏ ਪੈਸੇ ਨਾਲ ਗਰੀਬ ਬੱਚਿਆਂ ਦੀ ਮਦਦ ਕੀਤੀ ਜਾਉਗੀ ਅਤੇ ਹਰ ਪ੍ਰਤੀਯੋਗੀ ਨੂੰ ਟੀ ਸ਼ਰਟ ਕੰਪਨੀ ਵਲੋਂ ਦਿੱਤੀ ਜਾਵੇਗੀ, ਰੇਸ ਜਿੱਤਣ ਵਾਲੇ 3 ਪ੍ਰਤੀਯੋਗੀਆਂ ਨੂੰ ਇਨਾਮ ਦਿੱਤਾ ਜਾਵੇਗਾ ਅਤੇ ਪਹਿਲੇ 50 ਰਨਾਸ ਨੂੰ ਮੈਡਲ ਵੀਂ ਦਿੱਤੇ ਜਾਣਗੇ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …