ਕੈਬਨਿਟ ਵਿੱਚ ਪਾਸ ਹੋਏ ਮਤੇ ਨੂੰ ਲਾਗੂ ਨਾ ਕੀਤੇ ਜਾਣ ਵਿਰੁੱਧ ਰੋਸ ਪ੍ਰਗਟਾਇਆ
ਬਠਿੰਡਾ, 20 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਐਨ.ਆਰ.ਐਚ.ਐਮ ਮੁਲਾਜਮਾਂ ਵੱਲੋਂ ਆਪਣੀਆਂ ਮੰਗਾਂ ਨਾ ਮੰਨੇ ਜਾਣ ‘ਤੇ ਅਗਲੀ ਰਣਨੀਤੀ ਤੈਅ ਕਰਨ ਲਈ ਯੂਨੀਅਨ ਦੀ ਮੀਟਿੰਗ ਸੱਦੀ ਗਈ ਜਿਸ ਦੀ ਪ੍ਰਧਾਨਗੀ ਵਿਸ਼ੇਸ਼ ਮਹਿਮਾਨ ਧਰਮਦਾਸ ਪਟਿਆਲਾ ਨੇ ਕੀਤੀ। ਇਸ ਮੀਟਿੰਗ ਵਿੱਚ ਜਿਲ੍ਹੇ ਭਰ ਦੇ ਆਗੂ ਇੱਕਠੇ ਹੋਏ ਅਤੇ ਇਸ ਮੌਕੇ ਬੋਲਦਿਆਂ ਧਰਮਦਾਸ ਪਟਿਆਲਾ ਨੇ ਕਿਹਾ ਕਿ ਸਿਹਤਮੰਤਰੀ ਨੇ ਮਾਨਸਾ ਵਿਖੇ ਪਹੁੰਚਣ ਮੌਕੇ ਕਿਹਾ ਸੀ ਕਿ ਐਨ.ਆਰ.ਐਚ.ਐਮ. ਮੁਲਾਜਮਾਂ ਨੂੰ ਦੋ ਮਹੀਨੇ ਅੰਦਰ ਪੇ ਸਕੇਲ ਦੇ ਦਿੱਤੇ ਜਾਣਗੇ ਪਰ ਇਸ ਬਾਰੇ ਚੱਲ ਰਹੇ ਪ੍ਰੋਸੈਸ ਬਾਰੇ ਐਨ.ਆਰ.ਐਚ.ਐਮ. ਮੁਲਾਜਮਾਂ ਨੂੰ ਨਾਤਾਂ ਕੋਈ ਜਾਣਕਾਰੀ ਦਿੱਤੀ ਗਈ ਅਤੇ ਨਾ ਹੀ ਇਸ ਬਾਰੇ ਮੁਲਾਜਮਾਂ ਨਾਲ ਕੋਈ ਮੀਟਿੰਗ ਕੀਤੀ ਗਈ।ਜਿਸ ਦੇ ਰੋਸ ਵਜੋਂ ਐਨ.ਆਰ.ਐਚ.ਐਮ. ਮੁਲਾਜਮਾਂ ਨੇ ਇਹ ਮੀਟਿੰਗ ਸੱਦੀ ਹੈ।ਇਸ ਤੋਂ ਬਾਅਦ ਬਾਦਲ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਗਈ ਅਤੇ ਸਾਰੇ ਮੁਲਾਜਮਾਂ ਨੇ ਇੱਕਠੇ ਹੋ ਕੇ ਡਿਪਟੀ ਕਮਿਸ਼ਨਰ ਮਾਨਸਾ ਦੀ ਰਿਹਾਇਸ਼ ਅੱਗੇ ਬਾਦਲ ਸਰਕਾਰ ਦੀ ਅਰਥੀ ਸਾੜੀ ਗਈ। ਇਸ ਮੌਕੇ ਬੋਲਦਿਆਂ ਵਰਿੰਦਰ ਮਹਿਤਾ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਐਨ.ਆਰ.ਐਚ.ਐਮ. ਮੁਲਾਜਮਾਂ ਨੂੰ ਪੇ ਸਕੇਲ ਦੇਣ ਸਬੰਧੀ ਕੈਬਨਿਟ ਵਿੱਚ ਮਤਾ ਪਾਸ ਕਰਨ ਦੇ ਬਾਵਜੂਦ ਵੀ ਅਜੇ ਤੱਕ ਲਾਗੂ ਨਹੀਂ ਕੀਤਾ ਜੋ ਕਿ ਬਹੁਤ ਵੱਡਾ ਧੋਖਾ ਹੈ। ਇਸ ਤੋ ਬਾਅਦ ਤਜਿੰਦਰ ਕੁਮਾਰ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਜਿਲ੍ਹਾ ਹੈਲਥ ਸੋਸਾਇਟੀ ਦੇ ਚੇਅਰਮੈਨ ਹੋਣ ਦੇ ਬਾਵਜੂਦ ਨਾਤਾਂ ਕਦੇ ਸਾਡੀਆਂ ਮੰਗਾਂ ਸੁਣੀਆਂ ਅਤੇ ਨਾਹੀ ਮੁਸ਼ਕਿਲਾਂ ਇਸ ਦੇ ਰੋਸ ਵਜੋ ਂਅਸੀਂ ਅੱਜ ਉਹਨਾਂ ਦੇ ਘਰ ਦੇ ਬਾਹਰ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਹੈ।ਉਹਨਾਂ ਕਿਹਾ ਕਿ ਵੋਟਾਂ ਲੈਣ ਵੇਲੇ ਝੂਠੀ ਰਾਜਨੀਤੀ ਕਰਕੇ ਭਾਜਪਾ ਅਤੇ ਅਕਾਲੀ ਲੀਡਰਾਂ ਨੇ ਸਾਨੂੰ ਭਰੋਸੇ ਦਿਵਾਏ ਅਤੇ ਵਾਅਦੇ ਕੀਤੇ ਪਰ ਸੱਤਾ ਵਿੱਚ ਆਉਣ ਤੋ ਂਬਾਅਦ ਕੁੱਝ ਵੀ ਨਹੀ ਂਕੀਤਾ।
ਇਸ ਮੌਕੇ ਆਗੂਆਂ ਨੇ ਡਿਪਟੀਕਮਿਸ਼ਨਰਦੀ ਰਿਹਾਇਸ਼ ਦੇ ਬਾਹਰ ਜੰਮ ਕੇ ਨਾਅਰੇ ਬਾਜੀ ਕੀਤੀ। ਇਸ ਤੋਂ ਬਾਅਦ ਦੁਬਾਰਾ ਫਿਰ ਸਾਰੇ ਆਗੂਆਂ ਨੇ ਪਹੁੰਚੇ ਹੋਏ ਮੀਡੀਆ ਨੂੰ ਦੱਸਿਆ ਕਿ ਸਿਹਤ ਮੰਤਰੀ ਸਾਡੀ ਯੂਨੀਅਨ ਨਾਲ ਕੋਈ ਮੀਟਿੰਗ ਨਹੀ ਕਰ ਰਿਹਾ ਜਦਕਿ ਸਾਡੇ ਵਰਗੀ ਕਿਸੇ ਹੋਰ ਯੂਨੀਅਨਨੂੰ ਬੁਲਾ ਕੇ ਖਾਨਾ ਪੂਰਤੀ ਕਰ ਲੈਂਦਾ ਹੈ। ਇਸ ਲਈ ਜੇਕਰ ਇੱਕ ਹਫਤੇ ਦੇ ਅੰਦਰ ਅੰਦਰ ਸਿਹਤ ਮੰਤਰੀ ਨੇ ਪੇ ਸਕੇਲ ਨਾ ਲਾਗੂ ਕੀਤੇ ਤਾਂ ਸੰਘਰਸ਼ ਬਹੁਤ ਤੇਜ ਕੀਤਾ ਜਾਵੇਗਾ। ਮਨਦੀਪ ਕੁਮਾਰ ਨੇ ਕਿਹਾ ਕਿ ਬਾਦਲ ਸਰਕਾਰ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਪੇ ਸਕੇਲ ਲਾਗੂ ਨਾਕਰਨ ਦੀ ਕੋਈ ਜਾਂਚ ਨਹੀ ਕਰ ਵਾਰਹੀ ਜਦਕਿ ਐਨ.ਆਰ.ਐਚ.ਐਮ. ਮੁਲਾਜਮ ਕਾਫੀ ਲੰਬੇ ਸਮੇਂ ਤੋ ਂਇਸ ਸਬੰਧੀ ਸੀ.ਬੀ.ਆਈ.ਜਾਂਚ ਕਰਵਾਉਣ ਦੀ ਮੰਗ ਕਰ ਰਹੇ ਹਨ।ਇਸ ਮੌਕੇ ਰਵਿੰਦਰ ਕੁਮਾਰ, ਅਵਤਾਰ ਸਿੰਘ, ਜਗਦੇਵ ਸਿੰਘ, ਲਲਿਤ ਕੁਮਾਰ, ਹਰਜਿੰਦਰ ਸਿੰਘ, ਸੁਰਿੰਦਰ ਕੁਮਾਰ, ਗੁਰਵਿੰਦਰ ਸਿੰਘ, ਹੇਮ ਰਾਜ, ਸੰਤੋਸ਼ ਭਾਰਤੀ, ਸੁਖਪਾਲ ਕੌਰ, ਸੁਖਜੀਤ ਕੌਰ, ਰਾਜਦੀਪ ਕੌਰ, ਦੀਪਇੰਦਰ ਕੌਰ, ਵੀਰਪਾਲ ਕੌਰ, ਬਲਬੀਰ ਕੌਰ, ਦੀਪ ਸ਼ੀਖਾ, ਰੇਨੁੰ ਬਾਲਾ, ਕਰਮਵੀਰ ਕੌਰ, ਸ਼ਰਨਜੀਤ ਕੌਰ, ਮਲਕੀਤ ਕੌਰ, ਸੂਰਜ ਕੌਰ, ਆਦਿ ਹਾਜਰ ਸਨ।