Friday, July 5, 2024

ਸਰਕਾਰੀ ਸਕੂਲਾਂ ‘ਚ ਦਾਖਲਾ ਵਧਾਉਣ ਲਈ ਜਿਲ੍ਹਾ ਸਿਖਿਆ ਵਿਭਾਗ ਦੇ ਰਿਹੈ ਹੋਕਾ

ਬੱਚਿਆਂ ਦਾ ਦਾਖਲਾ ਵਧਾਊਣ ਸਾਰੇ ਹੰਭਲਾ ਮਾਰੀਏ  ਸ. ਸਲਵਿੰਦਰ ਸਿੰਘ ਸਮਰਾ

ਸਲਵਿੰਦਰ ਸਿਘ ਸਮਰਾ
ਸਲਵਿੰਦਰ ਸਿਘ ਸਮਰਾ

ਬਟਾਲਾ, 24 ਮਾਰਚ (ਨਰਿੰਦਰ ਬਰਨਾਲ) – ਸਰਕਾਰੀ ਸਕੂਲਾਂ ਪ੍ਰਤੀ ਜੋ ਆਮ ਲੋਕਾਂ ਦਾ ਰਵੱਈਆਂ ਨਾਂਹ ਪੱਖੀ ਆਮ ਹੀ ਸੁਣਿਆਂ ਜਾਂਦਾ ਹੈ ਪਰ ਇਸ ਨੂੰ ਬਦਲਣ ਵਿਚ ਜਿਲਂਾ ਸਿੱਖਿਆ ਅਫਸਰ (ਪz) ਗੁਰਦਾਸਪੁਰ ਸ੍ਰੀ ਸਲਵਿੰਦਰ ਸਿੰਘ ਸਮਰਾ ਆਪਣਾ ਪੂਰਾ ਫਰਜ ਨਿਭਾਂ ਰਹੇ ਹਨ। ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਵਧਾਉਣ ਦਾ ਹੋਕਾ ਦੇਣ ਦੇ ਨਾਲ ਸਰਕਾਰੀ ਸਕੂਲਾਂ ਵਿਚ ਦਿਤੀਆਂ ਜਾ ਰਹੀਆਂ ਸਰਕਾਰ ਵੱਲੋਂ ਸਹੂਲਤਾਂ ਦਾ ਵੀ ਸੁਨੇਹਾ ਘਰ ਘਰ ਪਹੁੰਚਾਉਣ ਵਿਚ ਦਿਨ ਰਾਤ ਕੋਸ਼ਿਸਾਂ ਕਰ ਰਹੇ ਹਨ। ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਦੁਆਰਾ ਸਕੂਲਾਂ ਵਿਚ ਕਰਵਾਏ ਜਾਦੇ, ਸਮਾਗਮਾਂ, ਇਨਾਮ ਵੰਡ ਸਮਾਰੋਹ ਤੇ ਹੋਰ ਗਤੀ ਵਿਧੀਆਂ ਦੇ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਦੀ ਗਿਣਤੀ ਸਰਕਾਰੀ ਸਕੂਲਾਂ ਵਿਚ ਵਧਾਉਣ ਦੀ ਗੱਲ ਬੜੇ ਪ੍ਰਭਾਵਸ਼ਾਲੀ ਤਰੀਕੇ ਨਾਲ ਕਰਦੇ ਹਨ।ਉਹਨਾ ਦੱਸਿਆ ਕਿ ਸਰਕਾਰੀ ਸਕੂਲਾਂ ਵਿਚ ਬੱਚਿਆ  ਗਿਣਤੀ ਬਹੁਤ ਹੀ ਵਧ ਸਕਦੀ ਹੈ ਜੇਕਰ ਸਾਰੇ ਹੀ ਅਧਿਆਪਕ ਦਾਖਲੇ ਦੇ ਦਿਨਾਂ ਵਿਚ ਕੋਸ਼ਿਸਾਂ ਕਰਨ ਤਾ ਗਿਣਤੀ ਵਿਚ ਕਾਫੀ ਵਾਂਧਾ ਕੀਤਾ ਜਾ ਸਕਦਾ ਹੈ।ਸਿੱਖਿਆ ਵਿਭਾਗ ਵੱਲੋ ਸਕੂਲਾਂ ਵਿਚ ਦਿਤੀਆਂ ਜਾਦੀਆਂ ਸਹੂਲਤਾਂ ਜਿਵੇਂ ਦੁਪਹਿਰ ਦਾ ਖਾਣਾ, ਮੁਫਤ ਵਰਦੀਆਂ, ਵਜੀਫੇ ਆਦਿ ਦਾ ਸੁਨੇਹਾਂ ਅਧਿਆਪਕ ਵਰਗ ਨੂੰ ਘਰ ਘਰ ਜਾ ਕੇ ਦੇਣਾ ਚਾਹੀਦਾ ਹੈ।ਆਮ ਕਰਕੇ ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਘੱਟ ਹੋਣ ਕਰਕੇ, ਉਸ ਸਕੂਲ ਵਿਚੋ ਅਧਿਆਪਕਾਂ ਦੀਆਂ ਅਸਾਮੀਆਂ ਚੁੱਕ ਲਈਆਂ ਜਾਦੀਆਂ ਹਨ, ਪਰ ਜੇਕਰ ਅਧਿਆਪਕ ਗਿਣਤੀ ਵਧਾਉਣ ਦਾ ਹੰਭਲਾ ਮਾਰਨ ਤਾ ਅਸਾਮੀਆਂ ਚੁੱਕਣ ਦੀ ਬਜਾਏ ਵਿਭਾਗ ਨੂੰ ਅਸਾਮੀਆਂ ਦੇਣੀਆਂ ਪੈਣਗੀਆਂ ਪਰ ਇਹ ਤਾ ਹੀ ਸੰਭਵ ਹੋ ਸਕਦਾ ਹੈ ਕਿ ਅਧਿਆਪਕ ਵਰਗ ਅਪਰੈਲ ਮਹੀਨੇ ਵਿਚ ਦਿਨ ਰਾਤ ਇੱਕ ਕਰਕੇ ਕੋਸ਼ਿਸ਼ ਕਰੇ ਤਾਂ ਜੋ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਵਧ ਸਕੇ। ਸਿੱਖਿਆ ਵਿਭਾਗ ਦੇ ਸਾਰੇ ਹੀ ਅਧਿਆਪਕਾ ਨੂੰ ਪੁਰਜੋਰ ਅਪੀਲ ਕੀਤੀ ਕਿ ਇਕ ਉਸਾਰੂ ਸੋਚ ਨੂੰ ਅਪਣਾਉਦੇ ਹੋਏ ਸਰਕਾਰੀ ਸਕੂਲਾਂ ਵਿਚ ਦਾਖਲਾ ਵਧਾਉਣ ਲਈ ਸਰਕਾਰੀ ਸਹੂਲਤਾਂ ਵਾਲੇ ਪੋਸਟਰ ਛਪਵਾ ਕਿ ਘਰ ਘਰ ਪਹੁੰਚਾਉਣ, ਦਾਖਲਾ ਚੇਤਨਾ ਰੈਲੀਆਂ ਕਰਨ, ਬੱਚਿਆਂ ਦੇ ਮਾਤਾ ਪਿਤਾ ਤੱਕ ਪਹੁੰਚ ਕਰਨ, ਸਕੂਲ ਮੈਨੇਜਮੈਂਟ ਕਮੇਟੀਆਂ ਦੇ ਸਹਿਯੋਗ ਨਾਲ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਨੂੰ ਵਧਾਇਆ ਜਾ ਸਕਦਾ ਹੈ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply