Saturday, September 21, 2024

ਗੁੁਰੂਕੁਲ ਕਾਲਜ ਵਿਖੇ ਸਖਸ਼ੀਅਤ ਦੇ ਸਰਬਪੱਖੀ ਵਿਕਾਸ ਵਿਸ਼ੇ ‘ਤੇ ਸੈਮੀਨਾਰ

PPN3004201506ਬਠਿੰਡਾ, 30 ਅਪ੍ਰੈਲ (ਅਵਤਾਰ ਸਿੰਘ ਕੈਂਥ/ਅੰਗਰੇਜ਼ ਸਿੰਘ ਵਿੱਕੀ) – ਗੁੁਰੂਕੁਲ ਕਾਲਜ ਵਿਖੇ ਸਖਸ਼ੀਅਤ ਦੇ ਸਰਬਪੱਖੀ ਵਿਕਾਸ ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਗਿਆ।ਇਸ ਵਿੱਚ ਪੰਜਾਬ ਖਾਦੀ ਬੋਰਡ ਦੇ ਚੇਅਰਮੈਨ ਅਤੇ ਵਾਈਸ-ਚੇਅਰਮੈਨ ਆਫ਼ ਨੈਸ਼ਨਲ ਫੈਡਰੇਸ਼ਨ ਆਫ਼ ਫਾਰਮਰ ਪਰਕਿਉਰਮੈਟ ਐਂਡ ਪਰੋਸੈਸਿੰਗ ਹਰਜੀਤ ਸਿੰਘ ਗਰੇਵਾਲ ਮੁੱਖ ਮਹਿਮਾਨ ਵਜੋ ਤੇ ਸ਼੍ਰੀ ਰਾਜੀਵ ਅਰੋੜਾ ਡਾਇਰੈਕਟਰ ਐਮ.ਐਫ. ਰੇਡਿਉ ਬਠਿੰਡਾ ਵਿਸ਼ੇਸ਼ ਮਹਿਮਾਨ ਵਜੋ ਪਹੁੰਚੇ। ਇਸ ਸਮੇਂ ਸ਼੍ਰੀ ਆਰ.ਐਮ.ਐਸ.ਰੰਗਾ ਚੀਫ਼ ਮੈਨੇਜਰ ਓ.ਬੀ.ਸੀ. ਬੈਂਕ ਬਠਿੰਡਾ ਵੀ ਵਿਦਿਆਰਥੀਆਂ ਦੇ ਸਨਮੁੱਖ ਹੋਏ। ਗਰੇਵਾਲ ਸਾਹਿਬ ਨੇ ਵਿਦਿਆਰਥੀਆਂ ਨੂੰ ਅਨੁਸ਼ਾਸ਼ਨ, ਸੰਸਕ੍ਰਿਤੀ, ਨੈਤਿਕਤਾ ਅਤੇ ਦੇਸ਼ ਲਈ ਵਫਾਦਾਰ ਰਹਿਣ ਤੇ ਭਾਸ਼ਣ ਦਿੱਤਾ।ਸ਼੍ਰੀ ਰਾਜੀਵ ਅਰੋੜਾ ਨੇ ਵਿਦਿਆਰਥੀਆਂ ਨੂੰ ਨਵੀ ਤਕਨੀਕ ਦੇ ਨਾਲ ਜੁੜਣ ਦੇ ਨਾਲ-ਨਾਲ ਇਸ ਦੀ ਸਹੀ ਵਰਤੋ ਤੇ ਜੋਰ ਦਿੱਤਾ।ਸ਼੍ਰੀ ਆਰ.ਐਸ.ਐਮ ਰੰਗਾ ਨੇ ਵਿਦਿਆਰਥੀਆਂ ਨੂੰ ਬੈਂਕ ਦੁਆਰਾ ਦਿੱਤੀਆਂ ਜਾਣ ਵਾਲੀਆ ਆਧੁਨਿਕ ਸਹੂਲਤਾਂ ਬਾਰੇ ਵਿਚਾਰ ਪੇਸ਼ ਕੀਤੇ ਅਤੇ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਆ। ਕਾਲਜ ਦੇ ਐਮ.ਡੀ. ਸ਼੍ਰੀ ਭੂਸ਼ਣ ਗੋਇਲ ਧੁੰਨੀ ਕੇ ਵਾਲੇ ਅਤੇ ਪ੍ਰਿੰਸੀਪਲ ਸਰਦਾਰ ਸ਼ਰਦੇਵ ਸਿੰਘ ਗਿੱਲ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।ਨਵੇ ਆਏ ਵਿਦਿਆਰਥੀਆਂ ਜਸਪ੍ਰੀਤ ਕੌਰ, ਸੁਖਦੀਪ ਸਿੰਘ, ਗਿੰਨੀ ਖਾਨ ਅਤੇ ਬਲਜਿੰਦਰ ਸਿੰਘ ਦੇ ਗਾਏ ਗੀਤਾਂ ਦਾ ਸਾਰਿਆਂ ਆਨੰਦ ਮਾਣਿਆ।ਯਾਦ ਰਹੇ ਇਹ ਕੈਂਪ ਗੁਰੂਕੁਲ ਕਾਲਜ ਵਲੋ 27 ਅਪ੍ਰੈਲ ਤੋਂ ਸ਼ੁਰੂ ਕੀਤਾ ਜਾ ਚੁੱਕਾ ਹੈ। ਜਿਸ ਵਿੱਚ ਹੁਣ ਤੱਕ 450 ਵਿਦਿਆਰਥੀ ਰਜਿਸਟਰੇਸ਼ਨ ਕਰਵਾ ਚੁੱਕੇ ਹਨ।ਵਿਦਿਆਰਥੀਆਂ ਵਿੱਚ ਇਸ ਕੈਂਪ ਪ੍ਰਤੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

Check Also

ਖ਼ਾਲਸਾ ਕਾਲਜ ਵੂਮੈਨ ਵਿਖੇ ਨਵੀਂ ਰੋਟਰੈਕਟ ਕਮੇਟੀ ਦਾ ਗਠਨ ਕੀਤਾ ਗਿਆ

ਅੰਮ੍ਰਿਤਸਰ, 21 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੁਮੈਨ ਵਿਖੇ ਰੋਟਰੈਕਟ ਕਲੱਬ ਵਲੋਂ …

Leave a Reply