Sunday, October 6, 2024

ਮੁੱਖ ਮੰਤਰੀ ਮੁਆਫ਼ੀ ਮੰਗਣ ਦਾ ਡਰਾਮਾ ਤੇ ਉਪ ਮੁੱਖ ਮੰਤਰੀ ਜਨਤਾ ਨੂੰ ਦੇ ਰਹੇ ਧਮਕੀਆਂ -ਕੱਕੜ

ਅੰਮ੍ਰਿਤਸਰ, 19 ਨਵੰਬਰ (ਗੁਰਚਰਨ ਸਿੰਘ) – ਜ਼ਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ ਦਿਹਾਤੀ ਦੇ ਜਨਰਲ ਸਕੱਤਰ ਅਮਨਦੀਪ ਸਿੰਘ ਕੱਕੜ ਨੇ ਕੁੱਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਖ਼ੁਦ ਹੀ ਪੰਜਾਬ ਦੇ ਹਾਲਾਤ ਖ਼ਰਾਬ ਕਰਕੇ ਹੁਣ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਮਗਰਮੱਛ ਦੇ ਹੰਝੂ ਵਹਾ ਰਹੇ ਹਨ ਅਤੇ ਹੁਣ ਚੋਣਾਂ ਨਜ਼ਦੀਕ ਆਉਂਣ ‘ਤੇ ਆਪਣੀਂ ਹਾਰ ਨੂੰ ਵੇਖ਼ਦਿਆਂ ਮੁਆਫ਼ੀ ਮੰਗਣ ਦਾ ਡਰਾਮਾ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪੰਜਾਬ ਦੀ ਜਨਤਾ ਨੂੰ ਧਮਕੀਆਂ ਦੇ ਰਹੇ ਨੇ ਕਿ ਜਿਹੜਾ ਅਵਾਜ਼ ਉਠਾਊ ਉਸ ਨੂੰ ਉਹ ਬਖ਼ਸ਼ਣਗੇ ਨਹੀਂ।ਪਲਿਸ ਕੋਲੋਂ ਜਿਸ ਨੂੰ ਮਰਜ਼ੀ ਫ਼ੜਕੇ ਅੰਦਰ ਕਰਵਾ ਕੇ ਉੱਪ ਮੁੱਖ ਮੰਤਰੀ ਜਨਰਲ ਡਾਇਰ ਦੀ ਭਮਿਕਾ ਨਿਭਾਅ ਰਹੇ ਨੇ।ਪਰ ਗੈਰਤਮੰਦ ਪੰਜਾਬੀ ਹੁਣ ਇਸ ਬਾਦਲ ਪਰਿਵਾਰ ਦਾ ਹੋਰ ਜ਼ੁਲਮ ਬਰਦਾਸ਼ਤ ਨਹੀਂ ਕਰਨਗੇ ਅਤੇ ਇਨ੍ਹਾਂ ਤੋਂ ਕੁਰਸੀ ਖੋਹ ਕੇ ਇਨ੍ਹਾਂ ਵੱਲੋਂ ਕੀਤੇ ਗਏ ਜ਼ੁਲਮਾਂ ਦਾ ਹਿਸਾਬ ਲੈਣਗੇ।ਸz. ਕੱਕੜ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਪਣਾ ਇਕ ਵਾਅਦਾ ਜ਼ਰੂਰ ਪੂਰਾ ਕੀਤਾ ਹੈ ਰਾਜ ਨਹੀਂ ਸੇਵਾ ਕਰਨ ਵਾਲਾ ਵਾਅਦਾ।ਲੜਕੀਆਂ ਦੀ ਇੱਜ਼ਤ ਰੋਲਕੇ ਉਨ੍ਹਾਂ ਦੀ ਸੇਵਾ ਕੀਤੀ, ਕਿਸਾਨਾਂ ਦੀ ਫ਼ਸਲ ਮੰਡੀਆਂ ਵਿਚ ਰੋਲੀ ਗਈ, ਫ਼ਸਲਾਂ ਦਾ ਬਣਦਾ ਖ਼ਰਾਬਾ ਨਹੀਂ ਦਿੱਤਾ ਗਿਆ, ਉਨ੍ਹਾਂ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰਕੇ ਕਿਸਾਨਾਂ ਦੀ ਸੇਵਾ ਕੀਤੀ ਗਈ, ਨੌਜਵਾਨਾਂ ਨੂੰ ਨਸ਼ਿਆਂ ਵਿਚ ਗ਼ਲਤਾਨ ਕਰਕੇ, ਬੁਢਾਪਾ ਪੈਨਸ਼ਨ ਅਤੇ ਵਿਧਵਾ ਪੈਨਸ਼ਨਾਂ ਨਾਂ ਦੇ ਕੇ, ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਪਤੀ ਕਰਕੇ, ਸ੍ਰੀ ਗੁਰੂੁ ਗ੍ਰੰਥ ਸਾਹਿਬ ਜੀ ਦੀ ਬੇਪਤੀ ਨੂੰ ਬਰਦਾਸ਼ਤ ਨਾਂਹ ਕਰਨ ਵਲਿਆਂ ‘ਤੇ ਲਾਠੀਚਾਰਜ ਕਰਵਾ ਕੇ, ਆਪਣੀਂ ਹੀ ਪਲਿਸ ਕੋਲੋਂ ਗੋਲੀਆਂ ਚਲਵਾ ਕੇ ਮੌਤ ਦੇ ਕੇ ਸੇਵਾ ਕੀਤੀ ਗਈ।ਸz. ਕੱਕੜ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਪਤੀ ਨਾ ਸਹਾਰਨ ਵਾਲੇ ਸ਼ਹੀਦਾਂ ਦੇ ਕਾਤਲਾਂ ਨੂੰ ਸਜ਼ਾਵਾਂ ਨਾਂ ਦੇ ਕੇ ਉਲਟਾ ਨੌਜਵਾਨਾਂ ਦੇ ਪਰਿਵਾਰਾਂ ਨੂੰ ਨੌਕਰੀਆ ਦਾ ਲਾਲਚ ਦੇ ਕੇ ਉਨ੍ਹਾਂ ਨੂੰ ਚੁੱਪ ਕਰਾਉਂਣ ਦੀ ਕੋਸ਼ਿਸ਼ ਕੀਤੀ ਗਈ ਹੈ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply