ਅੰਮ੍ਰਿਤਸਰ, 3 ਦਸੰਬਰ (ਜਗਦੀਪ ਸਿੰਘ ਸੱਗੂ) ਭਗਤ ਪੂਰਨ ਸਿੰਘ ਸਕੂਲ ਫਾਰ ਸਪੈਸ਼ਲ ਐਜੂਕੇਸ਼ਨ ਵੱਲੋਂ ਚਡੀਗੜ੍ਹ ਵਿਖੇ ਹੋਈ ਚੋਥੀ ਆਲ ਇੰਡੀਆ ਕ੍ਰਿਕਟ ਟੂਰਨਾਮੈਂਟ ਦੀ ਰਨਰ ਅਪ ਟਰਾਫੀ ਜਿੱਤ ਕੇ ਪਿੰਗਲਵਾੜੇ ਦਾ ਮਾਣ ਵਧਾਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਗਲਵਾੜਾ ਮੁਖੀ ਬੀਬੀ ਇੰਦਰਜੀਤ ਕੋਰ ਨੇ ਦੱਸਿਆ ਕਿ ਪੂਰੇ ਭਾਰਤ ਭਰ ਦੀਆਂ 10 ਟੀਮਾਂ ਦੇ ਆਖਰੀ ਸੰਘਰਸ਼ਪੂਰਨ ਮੈਚ ਵਿਚ ਪਿੰਗਲਵਾੜਾ ਸਪੈਸ਼ਲ ਸਕੂਲ ਦੀ ਟੀਮ ਨੇ ਰਨਰਅਪ ਦਾ ਸਥਾਨ ਪ੍ਰਾਪਤ ਕਰਕੇ ਨੇ ਇਹ ਟਰਾਫੀ ਜਿੱਤੀ।ਮੈਚ ਦੌਰਾਨ ਚੰਗੀ ਖੇਡ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਸੂਰਜ ਨੂੰ ਸਰਵਤੋਮ ਫੀਲਡਰ ਅਤੇ ਰਾਜੂ, ਮੁਖਲਾਲ ਤੇ ਰਾਜੂ-2 ਨੂੰ ‘ਮੈਨ ਆਫ ਦਾ ਮੈਚ’ ਐਲਾਨਿਆ ਗਿਆ।ਉਨਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਭਗਤ ਪੂਰਨ ਸਿੰਘ ਸਪੈਸ਼ਲ ਸਕੂਲ ਦੇ ਦੋ ਬੱਚੇ ਲਾਸ ਏਜੰਲਸ (ਅਮਰੀਕਾ) ਵਿਖੇ ਸਪੈਸ਼ਲ ਬੱਚਿਆਂ ਦੀਆਂ ਖੇਡਾਂ ਵਿਚ ਇਕ ਸੋਨੇ ਅਤੇ ਦੋ ਕਾਂਸੀ ਦੇ ਮੈਡਲ ਜਿੱਤ ਚੁੱਕੇ ਹਨ।ਰਨਰ ਅਪ ਟਰਾਫੀ ਜਿੱਤਣ ਵਾਲੇ ਬੱਚਿਆਂ ਵਿੱਚ ਜਿੱਤ ਦੀ ਖੁਸ਼ੀ ਉਨਾਂ ਦੇ ਚਿਹਰਿਆਂ ‘ਤੇ ਸਾਫ ਝਲਕ ਰਹੀ ਸੀ ਅਤੇ ਉਹ ਬਾਰ ਬਾਰ ਹੱਥਾਂ ਵਿੱਚ ਫੜੇ ਸਰਟੀਫੀਕੇਟ ਅਤੇ ਜਿੱਤ ਕੇ ਲਿਆਂਦੀ ਟਰਾਫੀ ਉਚੀ ਕਰ ਕੇ ਦਿਖਾ ਰਹੇ ਸਨ।ਸੂਰਜ ਨਾਮੀ ਵਿਦਿਆਰਥੀਆਂ ਨੇ ਕਿਹਾ ਕਿ ਉਨਾਂ ਨੇ ਜੋ ਜਿੱਤ ਹਾਸਲ ਕੀਤੀ ਹੈ ਉਸ ਵਿੱਚ ਬਾਬਾ ਜੀ (ਭਗਤ ਪੂਰਨ ਸਿੰਘ ਜੀ) ਦਾ ਅਸ਼ੀਰਵਾਦ ਅਤੇ ਟੀਚਰਾਂ ਤੇ ਕੋਚਾਂ ਦੀ ਕਰਵਾਈ ਮਿਹਨਤ ਦਾ ਵੱਡਾ ਯੋਗਦਾਨ ਹੈ।
ਬੀਬੀ ਇੰਦਰਜੀਤ ਕੌਰ ਨੇ ਦੱਸਿਆ ਕਿ ਭਗਤ ਪੂਰਨ ਸਿੰਘ ਸੀਨੀ. ਸੈਕੰ. ਸਕੂਲ ਨਾ ਸਿਰਫ ਖੇਡਾਂ ਵਿੱਚ ਅੱਵਲ ੋਰਿਹਾ ਹੈ, ਬਲਕਿ ਵਿਦਿਅਕ ਖੇਤਰ ਵਿਚ ਵੀ ਵਿਦਿਆਰਥੀਆਂ ਨੇ ਕਾਫੀ ਮੱਲਾਂ ਮਾਰਦਿਆਂ 10+2 ਵਿੱਚ 18 ਅਤੇ 10ਵੀਂ ਕਲਾਸ ਦੇ 29 ਬੱਚਿਆਂ ਨੇ 80 ਫੀਸਦੀ ਤੋਂ ਉਪਰ ਅੰਕ ਪ੍ਰਾਪਤ ਕੀਤੇ।ਜਦਕਿ ਮਨਜੋਤ ਕੌਰ ਨੇ 96.31% ਅੰਕ ਪ੍ਰਾਪਤ ਕਰਕੇ ਸਟੇਟ ਲੈਵਲ ‘ਤੇ 21ਵਾਂ ਸਥਾਨ ਪ੍ਰਾਪਤ ਕੀਤਾ।ਖੇਡਾਂ ਦੇ ਖੇਤਰ ਵਿਚ ਜ਼ਿਲਾ ਪੱਧਰ ‘ਤੇ ਬਾਸਕਟਬਾਲ, ਖੋ-ਖੋ ਅਤੇ ਐਥਲੈਕਟਿਕ ਅਤੇ ਭਾਸ਼ਨ, ਕਵਿਤਾ ਅਤੇ ਲੋਕ ਗੀਤਾਂ ਵਿੱਚ ਜਿਲ੍ਹਾ ਪੱਧਰ ‘ਤੇ ਵਿਦਿਆਰਥੀ ਪਹਿਲੇ ਸਥਾਨ ‘ਤੇ ਆਏ ਹਨ।ਬੀਬੀ ਇੰਦਰਜੀਤ ਕੌਰ ਨੇ ਹੋਰ ਦੱਸਿਆ ਕਿ ਭਗਤ ਪੂਰਨ ਸਿੰਘ ਸਕੂਲ ਫਾਰ ਡੈਫ ਦੇ ਡਾਇਰੈਕਟਰ ਗਰੱਪ ਕੈਪਟਨ ਰਜਿੰਦਰਪਾਲ ਸਿੰਘ ਵਲੋਂ ਗੂੰਗੇ ਤੇ ਬੋਲੇ ਬੱਚਿਆਂ ਵਾਸਤੇ ਪੰਜਾਬੀ ਸੰਕੇਤਕ ਭਾਸ਼ਾ ਦੀ ਪੁਸਤਕ ਦਾ ਪ੍ਰਕਾਸ਼ਨ ਕਰਕੇ ਗੂੰਗੇ ਬੋਲੇ ਸਮਾਜ ਦੀ ਸੇਵਾ ਵਿਚ ਵੱਡਾ ਯੋਗਦਾਨ ਪਾਇਆ ਹੈੇ।ਇਹ ਕਿਤਾਬ ਆਨਲਈਨ ਇੰਟਰਨੈਟ ‘ਤੇ ਵੀ ਪਾਈ ਗਈ ਹੈ। ਉਨਾਂ ਕਿਹਾ ਕਿ ਸੰਗਤ ਅਤੇ ਦਾਨੀ ਸੱਜਣਾਂ ਦੀ ਸਹਇਤਾ ਨਾਲ ਚੱਲ ਰਹੇ ਪਿੰਗਲਵਾੜਾ ਵਿੱਚ ਇਸ ਸਾਲ 2015 ਦੌਰਾਨ 240 ਦੇ ਕਰੀਬ ਲਾਵਾਰਿਸ ਅਤੇ ਅਪਾਹਿਜ਼ ਦਾਖਲ ਕੀਤੇ ਗਏ ਅਤੇ 170 ਦੇ ਵਿਅਕਤਅਿਾਂ ਦੇ ਪਰਿਵਾਰਾਂ ਦਾ ਪਤਾ ਲਗਾ ਕੇ ਉਨਾਂ ਦੇ ਘਰੀਂ ਭੇਜਿਆ ਗਿਆ ਹੈ। ਉਨਾਂ ਕਿਹਾ ਕਿ ਇਥੇ ਪੁੱਜਦੇ ਬੇਸਹਾਰਾ ਵਿਅਕਤੀ ਦੇਸ਼ ਦੇ ਵੱਖ ਵੱਖ ਹਿਸਿਆਂ ਨਾਲ ਸਬੰਧਤ ਹੋਣ ਕਰਕੇ ਕਈ ਵਾਰ ਉਨਾਂ ਦੀ ਭਾਸ਼ਾ ਪ੍ਰਤੀ ਵੀ ਮੁਸ਼ਕਲ ਆਉਂਦੀ ਹੈ।ਤੰਦਰੁਸਤ ਹੋਣ ਵਾਲੇ ਅਪਾਹਿਜਾਂ ਤੇ ਬੇਸਹਾਰਾ ਵਿਅੱਕਤੀਆਂ ਦੇ ਪਰਿਵਾਰਾਂ ਦੀ ਭਾਲ ਲਈ ਉਨਾਂ ਵਲੋਂ ਅਜੋਕੇ ਤਕਨੀਕੀ ਯੁੱਗ ਵਿੱਚ ਇੰਟਰਨੈਟ ਦੀ ਵਰਤੋਂ ਵੀ ਕੀਤੀ ਜਾਂਦੀ ਹੈ।ਇਸ ਮੌਕੇ ਮੁਖਤਾਰ ਸਿੰਘ ਆਨਰੇਰੀ ਸੈਕਟਰੀ, ਰਾਜਬੀਰ ਸਿੰਘ ਮੈਂਬਰ, ਡਾ. ਜਗਦੀਪਕ ਸਿੰਘ, ਕਰਨਲ ਦਰਸ਼ਨ ਸਿੰਘ ਬਾਵਾ, ਤਿਲਕ ਰਾਜ ਆਦਿ ਹਾਜਰ ਸਨ।