Friday, November 22, 2024

ਪਿੰਡ ਖਾਲੜਾ ਵਿਖੇ ਕਣਕ ਨਾ ਮਿਲਣ ਕਾਰਨ ਲੋਕਾਂ ਸਰਕਾਰ ਦਾ ਕੀਤਾ ਪਿੱਟ ਸਿਆਪਾ

PPN0312201519

ਖਾਲੜਾ, 3 ਦਸੰਬਰ (ਲਖਵਿੰਦਰ ਗੌਲਣ, ਰਿੰਪਲ ਗੌਲਣ) – ਜਿਲਾ ਤਰਨਤਾਰਨ ਦੇ ਸਰਹੱਦੀ ਪਿੰਡ ਖਾਲੜਾ ਵਿਖੇ ਅਕਾਲੀ ਸਰਕਾਰ ਦਾ ਕਣਕ ਨਾ ਮਿਲਣ ਕਾਰਨ ਲੋਕਾ ਵੱਲੋ ਪਿੱਟ ਸਿਆਪਾ ਕੀਤਾ ਗਿਆ।ਲੋਕਾਂ ਦਾ ਕਹਿਣਾ ਹੈ ਕਿ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਹਨ, ਉਦੋਂ ਆਗੂ ਲੋਕਾਂ ਘਰ ਅੱਧੀ-ਅੱਧੀ ਰਾਤ ਗੇੜੇ ਮਾਰ-ਮਾਰ ਤਰਲੇ ਮਿੰਨਤਾਂ ਕਰਕੇ ਵੋਟਾਂ ਲਂੈਦੇ ਹਨ ਅਤੇ ਵੋਟਾਂ ਤੋਂ ਬਾਅਦ ਜਦੋਂ ਸਰਕਾਰ ਵੱਲੋਂ ਗਰੀਬ ਨੂੰ ਕਣਕ, ਦਾਲ ਜਾਂ ਮਿੱਟੀ ਦਾ ਤੇਲ ਮਿਲਦਾ ਸੀ, ਉਹ ਐਤਕੀਂ ਅੱਧੇ ਲੋਕਾਂ ਨੂੰ ਦਿੱਤਾ ਗਿਆ ਹੈ।ਦੋਦਿਆਂ ਨੂੰ ਜਾਂਦੀ ਸੜਕ ‘ਤੇ ਬਣੀ ਕਨੋਲੀ ਜਿਸ ਵਿਚ ਕਿ ਖਾਸ ਕਰ ਐਸ.ਸੀ ਕੋਟੇ ਵਾਲੇ ਰਹਿੰਦੇ ਲੋਕਾਂ ਦਾ ਕਹਿਣਾ ਹੈ ਕਿ ਐਤਕੀ ਕਨੋਲੀ ਵਾਲੇ ਜਾਂ ਤਾ ਆਪਣਾ ਮਂੈਬਰ ਵੋਟਾਂ ਵਿਚ ਉਤਾਰਨਗੇ ਜਾਂ ਫਿਰ ਅਕਾਲੀ ਸਰਕਾਰ ਦਾ ਪੱਕਾ ਬਾਈਕਾਟ ਕਰਨਗੇ।ਰਵੀ ਸਿੰਘ, ਪ੍ਰਮਜੀਤ ਕੌਰ, ਸਰਬਜੀਤ ਕੌਰ, ਗੁਰਚਰਨ ਸਿੰਘ, ਰਜਵੰਤ ਕੌਰ, ਮਨਜਿੰਦਰ ਕੌਰ, ਅਮਨਦੀਪ, ਰਮਨ, ਰਣਜੀਤ ਕੌਰ, ਰਾਜ ਕੋਰ, ਦਲਬੀਰ ਕੋਰ, ਮਨਜੀਤ ਕੋਰ, ਸਿੰਦੋ, ਗਰਜੀਤ ਕੌਰ, ਦਲਬੀਰ ਕੌਰ, ਸ਼ਰਨਜੀਤ ਕੌਰ, ਕੁਲਵਿੰਦਰ, ਨਿੰਮੋ, ਮਧੂ, ਪ੍ਰਮਜੀਤ, ਅਰਜਨ ਸ਼ਿੰਘ, ਪ੍ਰਮਜੀਤ ਕੌਰ ਆਦਿ ਲੋਕਾਂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਜੋ ਬਲਬੀਰ ਸਿੰਘ ਡੀਪੂ ਵਾਲਾ ਹੈ, ਉਸ ਨੇ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਘਰ ਵਿਚ ਹੀ ਸਾਰੀ ਕਣਕ ਵੰਡ ਦਿੱਤੀ ਹੈ ਅਤੇ ਉਨਾਂ ਨੂੰ ਕਣਕ ਤੋਂ ਕੋਰੀ ਨਾਂਹ ਕਰ ਦਿੱਤੀ ਹੈ।ਉਨਾਂ ਕਿਹਾ ਕਿ ਤੁਸੀ ਜਿਥੇ ਮਰਜੀ ਸਿਕਾਇਤ ਕਰ ਦਿਉ ਅਸੀ, ਜਿਹਨੂੰ ਕਣਕ ਦੇਣੀ ਹੈ ਦੇ ਦਿੱਤੀ ਹੈ।ਇਸ ਸਬੰਧੀ ਸਰਪੰਚ ਮੇਜਰ ਸਿੰਘ ਨਾਲ ਰਾਬਤਾ ਕਾਇਮ ਕੀਤਾ ਤਾ ਸਰਪੰਚ ਨੇ ਕਿਹਾ ਕਿ ਲੋਕ ਕਾਹਲੇ ਪੈਦੇ ਹਨ, ਜਿੰਨਾ ਨੂੰ ਐਤਕੀ ਕਣਕ ਨਹੀ ਮਿਲੀ ਐਮ.ਐਲ.ਏ ਨਾਲ ਗੱਲ ਕਰਕੇ ਕਾਰਡ ਬਣਾ ਕੇ ਜਿਹੜੇ ਕਣਕ ਤੋ ਰਹਿ ਗਏ ਹਨ, ਉਹਨਾ ਨੂੰ ਅਗਲੀ ਵਾਰ ਕਣਕ ਜਰੂਰ ਦੇਵਾਂਗੇ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply