ਜੰਡਿਆਲਾ ਗੁਰੂ, 27 ਅਪ੍ਰੈਲ (ਹਰਿੰਦਰਪਾਲ ਸਿੰਘ)- ਬੀਤੇ ਦਿਨੀ ਮਲਹੋਤਰਾ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਵਿਜੈ ਮਲਹੋਤਰਾ ( ਰੰਕਾ ) ਦੀਆ ਅੱਜ ਅੰਤਿਮ ਰਸਮਾਂ ਮੋਕੇ ਸਟਾਰ ਪੈਲਸ ਵਿਚ ਹਜ਼ਾਰਾਂ ਵਿਅਕਤੀਆਂ ਨੇ ਪਹੁੰਚਕੇ ਉਸਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਬਾਬਾ ਗੋਪਾਲ ਗਿਰੀ ਜੀ ਮਹਾਰਾਜ ਮੁੱਖ ਪ੍ਰਬੰਧਕ ਮੰਦਿਰ ਭੱਦਰਕਾਲੀ ਵਲੋਂ ਮਨੁੱਖ ਦੀ ਜੀਵਣੀ ਉਪੱਰ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਇਸ ਸੰਸਾਰ ਵਿਚੋਂ ਸਭ ਨੇ ਇਕ ਦਿਨ ਚਲੇ ਜਾਣਾ ਹੈ ਪਰ ਵਕਤ ਤੋਂ ਪਹਿਲਾਂ ਵਿਛੋੜਾ ਪਰਿਵਾਰ ਲਈ ਬਹੁਤ ਦੁਖਦਾਈ ਹੁੰਦਾ ਹੈ। ਇਸ ਸਮੇਂ ਮਨੁੱਖ ਨੂੰ ਪ੍ਰਭੂ ਦਾ ਸਿਮਰਨ ਹੀ ਸ਼ਾਤ ਕਰ ਸਕਦਾ ਹੈ। ਪਰਿਵਾਰ ਵਲੋਂ ਸਟੇਜ ਸੈਕਟਰੀ ਕੁਲਵੰਤ ਸਿੰਘ ਮਲਹੋਤਰਾ ਨੇ ਇਸ ਦੁੱਖ ਦੀ ਘੜੀ ਪਹੁੰਚਣ ਤੇ ਸਭਦਾ ਧੰਨਵਾਦ ਕੀਤਾ। ਅੰਤਿਮ ਰਸਮਾਂ ਵਿਚ ਮੁੱਖ ਤੋਰ ਤੇ ਚੇਅਰਮੈਨ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ, ਰਾਜੀਵ ਬਬਲੂ ਪੀ. ਏ ਐਮ. ਐਲ. ਏ ਜੰਡਿਆਲਾ, ਸ੍ਰ: ਅਜੀਤ ਸਿੰਘ ਮਲਹੋਤਰਾ ਸਾਬਕਾ ਪ੍ਰਧਾਨ ਨਗਰ ਕੋਂਸਲ, ਰਵਿੰਦਰਪਾਲ ਕੁੱਕੂ, ਰਾਜਕੁਮਾਰ ਮਲਹੋਤਰਾ, ਸਰੂਪ ਸਿੰਘ ਸ਼ਹਿਰੀ ਪ੍ਰਧਾਨ ਅਕਾਲੀ ਦਲ, ਰਾਕੇਸ਼ ਕੁਮਾਰ ਰਿੰਪੀ, ਬਲਦੇਵ ਰਾਜ ਵਿਨਾਇਕ, ਰਾਕੇਸ਼ ਕੁਮਾਰ ਟੋਨੀ, ਤੇਜਿੰਦਰ ਸਿੰਘ ਹੈਪੀ, ਪ੍ਰੀਕਸ਼ਤ ਸ਼ਰਮਾ, ਅਮਰੀਕ ਸਿੰਘ ਐਡਵੋਕੇਟ, ਤਰਸੇਮ ਰਾਜ, ਸ੍ਰ: ਦੀਪ ਸਿੰਘ ਮਲਹੋਤਰਾ ਪ੍ਰਧਾਨ ਗੁਰਦੁਆਰਾ ਸਿੰਘ ਸਭਾ, ਪ੍ਰਿੰਸ ਪਾਸੀ, ਜਤਿੰਦਰ ਸਿੰਘ, ਰਣਧੀਰ ਸਿੰਘ, ਇੰਦਰ ਸਿੰਘ ਮਲਹੋਤਰਾ, ਰੋਸ਼ਨ ਲਾਲ, ਪੁਨੀਤ ਭੋਲਾ, ਚਰਨਜੀਤ ਟੀਟੋ, ਸਮੇਤ ਵੱਖ ਵੱਖ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਜਥੇਬੰਦੀਆ ਦੇ ਨੁਮਾਇੰਦੇ ਪਹੁੰਚੇ ਹੋਏ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …