Sunday, October 6, 2024

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 21 ਜੂਨ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
http://punjabpost.in/welcome/?p=66296

〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰

▶ ਸਿੱਖ ਕਤਲੇਆਮ ਮੁੱਦੇ ‘ਤੇ ਕੇਜਰੀਵਾਲ ਵਲੋ ਅਖ਼ਬਾਰਾਂ ਵਿੱਚ ਪੀ.ਐਮ.ਮੋਦੀ ਦੇ ਨਾਮ ਖੁੱਲੀ ਚਿੱਠੀ – ਕਿਹਾ ਕੇਂਦਰੀ ਐਸ.ਆਈ.ਟੀ ਨੇ ਨਹੀਂ ਖੋਲ਼ਿਆ ਇੱਕ ਵੀ ਕੇਸ, ਅਕਾਲੀ-ਭਾਜਪਾ ਤੇ ਕਾਂਗਰਸ ਨੇ ਉਠਾਏ ਸਵਾਲ।

▶ ਆਪ ਆਗੂ ਐਚ.ਐਸ.ਫੂਲਕਾ ਨੇ ਕਿਹਾ ਲੋਕਾਂ ਨੂੰ ਸੱਚਾਈ ਤੋਂ ਜਾਣੂ ਕਰਵਾਉਣ ਲਈ ਇਸ਼ਤਿਹਾਰ ਦੇਣੇ ਜਰੂਰੀ।

▶ ਕੈਪਟਨ ਅਮਰਿੰਦਰ ਨੇ ਕਿਹਾ – ਟੈਕਸ ਦੇਣ ਵਾਲਿਆਂ ਦਾ ਪੈਸਾ ਇਸ਼ਤਿਹਾਰਾਂ ‘ਚ ਬਰਬਾਦ ਕਰ ਰਹੇ ਹਨ ਕੇਜਰੀਵਾਲ।

▶ ਅੰਮ੍ਰਿਤਸਰ ਪੁੱਜੇ ਡਿਪਟੀ ਸੀ.ਐਮ ਸੁਖਬੀਰ ਬਾਦਲ ਨੇ ਕੇਜਰੀਵਾਲ ਨੂੰ ਝੂਠਾ ਕਰਾਰ ਦਿੰਦਿਆਂ ਕਿਹਾ ਕਿ ਝੂਠ ਦੇ ਸਹਾਰੇ ਪੰਜਾਬ ‘ਚ ਸੱਤਾ ਹਥਿਆਉਣਾ ਚਾਹੁੰਦੀ ਹੈ ‘ਆਪ’।

▶ ‘ਉਡਤਾ ਪੰਜਾਬ’ ਫਿਲਮ ‘ਤੇ ਬੋਲੇ ਸੁਖਬੀਰ- ਪੰਜਾਬ ਤੇ ਪੰਜਾਬੀ ਨੋਜਵਾਨਾਂ ਨੂੰ ਬਦਨਾਮ ਕਰਨ ਦੀ ਰਚੀ ਗਈ ਸਾਜਿਸ਼।

▶ ਸੁਖਬੀਰ ਦੇ ਬਿਆਨ ‘ਤੇ ‘ਆਪ ਸੰਯੋਜਕ’ ਛੋਟੇਪੁਰ ਦਾ ਪਟਲਵਾਰ – ਕੇਜਰੀਵਾਲ ਨੇ ਦਿੱਲੀ ਵਿੱਚ ਸਿਹਤ ਤੇ ਸਿੱਖਿਆ ਦੇ ਖੇਤਰ ‘ਚ ਬਿਹਤਰੀਨ ਕੰਮ ਕੀਤਾ ਅਤੇ ਲੋਕਾਂ ਨੂੰ ਵੀ ਸਭ ਪਤਾ ਹੈ।

▶ ਹਰਿਆਣਾ ਵਿੱਚ ਧਰਨਾ ਖਤਮ ਕਰਨ ‘ਤੇ ਸੀ.ਐਮ ਮਨੋਹਰ ਲਾਲ ਖੱਟੜ ਨੇ ਜਾਟਾਂ ਨੂੰ ਦਿੱਤੀ ਵਧਾਈ, ਦਿੱਲੀ ‘ਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਨਾਲ ਵੀ ਮੁੱਦਾ ਵਿਚਾਰਿਆ।

▶ ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਆ ਰਹੇ ਪੀ.ਐਮ ਮੋਦੀ ਕੋਲੋ ਪੰਜਾਬ ਦੇ ਲਈ ਆਰਥਿਕ ਪੈਕੇਜ ਦੀ ਕੀਤੀ ਮੰਗ।

▶ ਵਿਸ਼ਵ ਯੋਗ ਦਿਵਸ ਮੌਕੇ ਹੋ ਰਹੇ ਸਮਾਗਮ ਵਿੱਚ ਹਿੱਸਾ ਲੈਣ ਲਈ ਚੰਡੀਗ੍ਹੜ ਪੁੱਜੇ ਪੀ.ਐਮ ਮੋਦੀ।

▶ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵਲੋਂ ਯੋਗ ਦਿਵਸ ਦਾ ਵਿਰੋਧ – ਫਤਿਹਗੜ੍ਹ ਸਾਹਿਬ ਵਿਖੇ ਗਤਕਾ ਮੁਕਾਬਲੇ ਕਰਵਾਉਣ ਦਾ ਐਲਾਨ।

▶ ਪਾਖੰਡੀ ਬਾਬਿਆਂ ਖਿਲਾਫ ਸਖਤ ਕਾਨੂੰਨ ਬਣਾ ਕੇ ਪੁਖਤਾ ਕਾਰਵਾਈ ਕਰੇ ਕੇਂਦਰ – ਯੋਗ ਗੁਰੂ ਬਾਬਾ ਰਾਮਦੇਵ ਦੀ ਅਪੀਲ।

▶ ਝੋਨੇ ਦੇ ਸੀਜ਼ਨ ‘ਚ ਪਾਣੀ ਦੀ ਕਮੀ ਸਬੰਧੀ ਫਾਜ਼ਿਲਕਾ ‘ਚ ਧਰਨਾ ਦੇ ਰਹੇ ਕਿਸਾਨਾਂ ਦੀ ਹਮਾਇਤ ‘ਚ  ਬੈਠੇ ਕਾਂਗਰਸੀ ਆਗੂ ਸੁਨੀਲ ਜਾਖੜ।

▶ ਅਕਾਲੀ ਦਲ ਨੇ ਕਿਹਾ ਕਿਸਾਨਾਂ ਨੂੰ ਪਾਣੀ ਦੀ ਕੋਈ ਕਮੀ ਨਹੀਂ, ਸੁਨੀਲ ਜਾਖੜ ਨੂੰ ਧਰਨਿਆਂ ‘ਤੇ ਬੈਠਣ ਦਾ ਸ਼ੌਕ।

▶ ਅੰਮ੍ਰਿਤਸਰ ਦੇ ਦੁਰਗਿਆਨਾ ਮੰਦਰ ਵਿਖੇ ਸੁਖਬੀਰ ਬਾਦਲ ਨੇ ਟੇਕਿਆ ਮੱਥਾ – ਮੰਦਰ ਦੇ ਸਾਹਮਣੇ ਪਲਾਜ਼ਾ ਬਨਾਉਣ ਦਾ ਕੀਤਾ ਐਲਾਨ।

▶ ਜਲੰਧਰ ਵਿੱਚ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੋਕਾਂ ਨੂੰ ਠੱਗਣ ਵਾਲਾ ਜੋੜਾ ਕਾਬੂ – 17 ਪਾਸਪੋਰਟ ‘ਤੇ 50000 ਰੁਪਿਆ ਬਰਾਮਦ।

▶ ਮਨੀਮਾਜਰਾ ਵਿੱਚ ਰੇਲ ਗੱਡੀ ਅੱਗੇ ਛਾਲ ਮਾਰ ਕੇ ਪੁਲਿਸ ਦੇ ਹੈਡ ਕਾਂਸਟੇਬਲ ਨੇ ਕੀਤੀ ਖੁਦਕੁਸ਼ੀ।

▶ ਹਰਿਆਣਾ ਦੇ ਕਰਨਾਲ ‘ਚ ਐਸ.ਪੀ ਨੇ 7 ਪੁਲਿਸ ਮੁਲਾਜਮ ਕੀਤੇ ਮੁਅੱਤਲ – 4 ਤੇ ਡਿਊਟੀ ‘ਚ ਕੁਤਾਹੀ ਅਤੇ 3 ‘ਤੇ ਥਾਣੇ ‘ਚ ਸ਼ਰਾਬ ਪੀਣ ਦਾ ਦੋਸ਼।

▶ ਸ਼ਰਧਾ ‘ਤੇ ਉਤਸ਼ਾਹ ਨਾਲ ਮਨਾਇਆ ਗਿਆ ਭਗਤ ਕਬੀਰ ਜੀ ਦਾ ਜਨਮ ਦਿਹਾੜਾ – ਸ਼੍ਰੋਮਣੀ ਕਮੇਟੀ ਵਲੋਂ ਧਾਰਮਿਕ ਸਮਾਗਮ ਦਾ ਆਯੋਜਨ।

▶ ਨੀਲ ਗਾਏ ਅਤੇ ਬਾਂਦਰਾਂ ਨੂੰ ਮਾਰਨ ‘ਤੇ ਰੋਕ ਲਗਾਉਣ ‘ਤੋਂ ਸੁਪਰੀਮ ਕੋਰਟ ਨੇ ਕੀਤਾ ਇਨਕਾਰ।

▶ ਕੇਂਦਰ ਸਰਕਾਰ ਵਲੋਂ ਐਫ.ਡੀ.ਆਈ ਨਿਯਮਾਂ ‘ਚ ਬਦਲਾਅ – ਰੱਖਿਆ, ਹਵਾਬਾਜੀ, ਬੀਮਾ, ਪੈਨਸ਼ਨ ਸਮੇਤ 6 ਖੇਤਰਾਂ ‘ਚ 100 ਫੀਸਦ ਐਫ.ਡੀ.ਆਈ ਨੂੰ ਮਨਜ਼ੂਰੀ।

▶ ਟੀ-20 ਕ੍ਰਿਕਟ ਦੇ ਦੂਜੇ ਮੈਚ ‘ਚ ਭਾਰਤੀ ਟੀਮ ਨੇ ਜਿੰਬਾਬਵੇ ਨੂੰ 10 ਵਿਕਟਾਂ ਨਾਲ ਹਰਾਇਆ।

▶ ਜਾਟ ਰਿਜ਼ਰਵੇਸ਼ਨ ‘ਤੇ ਲੱਗੀ ਰੋਕ ਹਟਾਉਣ ਦੇ ਮਾਮਲੇ ਦੀ ਸੁਣਵਾਈ ਟਲੀ – ਅਗਲੀ ਸੁਣਵਾਈ 4 ਜੁਲਾਈ ਨੂੰ।

▶ ਹਰਿਆਣਾ ਦੇ ਕਰਨਾਲ ‘ਚ ਬੈਂਕ ਵਿੱਚ ਕੈਸ਼ ਜਮ੍ਹਾ ਕਰਵਾਉਣ ਜਾ ਰਹੇ ਡੇਅਰੀ ਸੈਲਜ਼ਮੈਨ ਨੂੰ ਗੋਲੀ ਮਾਰ ਕੇ ਬਦਮਾਸ਼ਾਂ ਨੇ ਲੁੱਟੇ 9 ਲੱਖ 80 ਹਜ਼ਾਰ।

▶ 26 ਜੂਨ ਨੂੰ ਰੇਡੀਓ ‘ਤੇ ‘ਮਨ ਕੀ ਬਾਤ’ ਕਰਨਗੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ।

▶ ਵਾਟਰ ਟੈਂਕਰ ਘੁਟਾਲਾ ਮਾਮਲੇ ‘ਚ ਦਿੱਲੀ ਦੀ ਸਾਬਕਾ ਕਾਂਗਰਸੀ ਸੀ.ਐਮ ਸ਼ੀਲਾ ਦੀਕਸ਼ਿਤ ਤੇ ਮੌਜ਼ੂਦਾ ਸੀ.ਐਮ ਕੇਜਰੀਵਾਲ ਖਿਲਾਫ ਮਾਮਲਾ– ਐਂਟੀ ਕ੍ਰਅੱਪਸ਼ਨ ਬਿਊਰੋ ਨੇ ਦਰਜ਼ ਕੀਤੀ ਐਫ.ਆਈ.ਆਰ।

▶ ਜੰਮੂ ਕਸ਼ਮੀਰ ਦੇ ਕੂਪਵਾੜਾ ‘ਚ ਲਸ਼ਕਰੇ ਤੋਇਬਾ ਦਾ 1 ਅੱਤਵਾਦੀ ਗ੍ਰਿਫਤਾਰ।

▶ 2008 ਦੇ ਗੁਜ਼ਰਾਤ ਧਮਾਕਿਆਂ ਦਾ ਦੋਸ਼ੀ ਪ੍ਰਵੇਜ਼ ਉਰਫ ਨਾਜ਼ਿਰ ਕਰਨਾਟਕਾ ਤੋਂ ਗ੍ਰਿਫਤਾਰ।

▶ ਖੇਮਕਰਨ ਵਿਖੇ ਅੰਮ੍ਰਿਤਸਰ-ਖੇਮਕਰਨ ਮਾਰਗ ‘ਤੇ ਬਿਜਲੀ ਦਾ ਖੰਭਾ ਲਗਾਉਣ ਲਈ ਕੀਤੀ ਪੁਟਾਈ ਸਮੇਂ ਮਿਲਿਆ ਬੰਬ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply