Sunday, October 6, 2024

ਪੰਜਾਬ ਸਰਕਾਰ ਵੱਲੋਂ ਨਵੀਂ ਸਕੀਮ ਆਪਣਾ ਟੈਕਸ ਲਾਗੂ

 ਬਿੱਲ ਅਪਲੋਡ ਕਰੋ ਅਤੇ ਜਿੱਤੋ ਪੰਜਾਹ ਹਜ਼ਾਰ ਤੱਕ ਦਾ ਨਗਦ ਇਨਾਮ

ਅੰਮ੍ਰਿਤਸਰ, 12 ਜੁਲਾਈ (ਜਗਦੀਪ ਸਿੰਘ ਸੱਗੂ) –  ਆਪਣਾ ਟੈਕਸ ਮੋਬਾਇਲ ਐਪਲੀਕਸ਼ਨ ਗੁਗਲ ਅਤੇ ਐਪਲ ਪਲੇ ਸਟੋਰ ਤੋਂ ਮੁਫਤ ਡਾਊਨਲੋਡ ਕੀਤੀ ਜਾ ਸਕਦੀ ਹੈ।ਇਹ ਮੋਬਾਇਲ ਐਪਲੀਕੇਨ ਵਿਭਾਗ ਦੀ ਵੈਬ ਸਾਈਟ www.pextax.com ਤੇ ਵੀ ਉਪਲਬਧ ਹੈ। ਇਹ ਐਪਲੀਕਸ਼ਨ ਦੋਵੇਂ ਅਨਡਰੋਆਇਡ ਅਤੇ ਆਈ.ਓ.ਐਸ ਸਿਸਟਮ ਉਪਰ ਚੱਲਦੀ ਹੈ।ਹੁਣ ਪੰਜਾਬ ਦੇ ਰਿਟੇਲ ਖਪਤਕਾਰ ਪੰਜਾਬ ਦੀ ਉਨਤੀ ਵਿੱਚ ਭਾਈਵਾਲ ਬਣ ਸਕਦੇ ਹਨ।ਸ੍ਰੀ ਹਰਿੰਦਰਪਾਲ ਸਿੰਘ ਉਪ ਆਬਕਾਰੀ ਤੇ ਕਰ ਕਮਿਸ਼ਨਰ ਅੰਮ੍ਰਿਤਸਰ ਮੰਡਲ ਨੇ ਦੱਸਿਆ ਕਿ ਇਸ ਮੋਬਾਇਲ ਐਪਲੀਕਸ਼ਨੱ ਦੀ ਮਦਦ ਨਾਲ ਖਪਤਕਾਰ ਮੌਜੂਦਾ ਕਾਨੂੰਨ ਬਾਰੇ ਜਾਗਰੂਕ ਹੋਣਗੇ ਅਤੇ ਖਰੀਦ ਕਰਨ ਦੇ ਸਮੇਂ ਬਿੱਲ ਲੈਣ ਲਈ ਉਤਸ਼ਾਹਿਤ ਹੋਣਗੇ।ਉਹਨਾਂ ਨੇ ਇਹ ਵੀ ਦੱਸਿਆ ਕਿ ਇਸ ਸਕੀਮ ਨੂੰ ਲਾਗੂ ਕਰਨ ਨਾਲ ਡੀਲਰ ਵੀ ਲੋਕਾਂ ਦੁਆਰਾ ਇੱਕਤਰ ਕੀਤੇ ਗਏ ਟੈਕਸ ਨੂੰ ਸਰਕਾਰੀ ਖਜਾਨੇ ਵਿੱਚ ਜਮਾਂ ਕਰਵਾਉਣਗੇ ਜੋ ਕਿ ਲੋਕਾਂ ਦੀ ਭਲਾਈ ਅਤੇ ਵਿਕਾਸ ਲਈ ਵਰਤਿਆ ਜਾਵੇਗਾ।ਉਹਨਾਂ ਨੇ ਕਿਹਾ ਕਿ ਬਿੱਲ ਲੈਣਾ ਹਰੇਕ ਖਪਤਕਾਰ ਦਾ ਅਧਿਕਾਰ ਹੈ ਅਤੇ ਜੇਕਰ ਹਰੇਕ ਖਪਤਕਾਰ ਬਿੱਲ ਲੈਣ ਲੱਗ ਜਾਵੇ ਤਾਂ ਸਰਕਾਰੀ ਮਾਲੀਆ ਸਰਕਾਰੀ ਖਜਾਨੇ ਵਿੱਚ ਸਹੀ ਢੰਗ ਨਾਲ ਜਮਾਂ ਹੋਣ ਲੱਗ ਜਾਵੇਗਾ।ਉਹਨਾਂ ਨੇ ਲੋਕਾਂ ਨੂੰ ਅਤੇ ਵਿਸ਼ੇਸ਼ ਕਰਕੇ ਯੁਵਕਾਂ ਨੂੰ ਇਸ ਮੋਬਾਇਲ ਐਪਲੀਕੇਸ਼ਨ ਦਾ ਵਧੇਰੇ ਪੱਧਰ ਤੇ ਡਾਊਨ ਲੋਡ ਕਰਨ ਅਤੇ ਬਿੱਲਾਂ ਨੂੰ ਅਪਲੋਡ ਕਰਨ ਦੀ ਅਪੀਲ ਕੀਤੀ ਹੈ।ਉਹਨਾਂ ਨੇ ਦੱਸਿਆ ਹੈ ਕਿ ਹਰ ਮਹੀਨੇ ਦੀ 15 ਤਰੀਕ ਨੂੰ ਡਰਾਅ ਕੱਢਿਆ ਜਾਵੇਗਾ। ਮਹੀਨੇ ਦੀ ਪਹਿਲੀ ਤਰੀਕ ਤੋਂ ਲੈ ਕੇ ਆਖਰੀ ਤਰੀਕ ਤੱਕ ਦੀਆਂ ਐਂਟਰੀਆਂ ਨੂੰ ਡਰਾਅ ਵਿੱਚ ਲਿਆ ਜਾਵੇਗਾ। ਹਰ ਮਹੀਨੇ ਘੱਟੋ-ਘੱਟ 10 ਇਨਾਮ ਕੱਢੇ ਜਾਣਗੇ।ਖੱਪਤਕਾਰ ਆਪਣੇ ਬਿੱਲ ਦੀ ਵੈਲਿਯੂ ਤੋਂ ਪੰਜ ਗੁਣਾ ਪ੍ਰੰਤੂ ਵੱਧ ਤੋਂ ਵੱਧ ਪੰਜਾਹ ਹਜਾਰ ਰੁਪਏ ਦਾ ਇਨਾਮ ਜਿੱਤ ਸਕਦਾ ਹੈ। ਜੇਕਰ ਕਿਸੇ ਬਿੱਲ ਦੀ ਵਜਾ ਨਾਲ ਟੈਕਸ ਦੀ ਚੋਰੀ ਫੜੀ ਜਾਂਦੀ ਹੈ ਤਾਂ ਖਪਤਕਾਰ ਆਪਣੇ ਬਿੱਲ ਦੀ ਕੀਮਤ ਤੋਂ ਪੰਜ ਗੁਣਾ ਪ੍ਰੰਤੂ ਵੱਧ ਤੋਂ ਵੱਧ ਇੱਕ ਲੱਖ ਰੁਪਏ ਤੱਕ ਦਾ ਇਨਾਮ ਵੀ ਜਿੱਤ ਸਕਦਾ ਹੈ।ਉਹਨਾਂ ਨੇ ਅਪੀਲ ਕੀਤੀ ਹੈ ਕਿ ਖਪਤਕਾਰ ਖਰੀਦ ਸਮੇਂ ਡੀਲਰ ਤੋਂ ਬਿੱਲ ਜਰੂਰ ਲੈਣ। ਪਹਿਲਾ ਡਰਾਅ ਮਿਤੀ 15-8-2016 ਨੂੰ ਕੱਢਿਆ ਜਾਵੇਗਾ।ਸਕੀਮ ਸਬੰਧੀ ਨੋਟੀਫਿਕੇੇਨ ਵਿਭਾਗ ਦੀ ਵੈਬ-ਸਾਈਟwww.pextax.com ਤੋਂ ਡਾਊਨ ਲੋਡ ਕੀਤੀ ਜਾ ਸਕਦੀ ਹੈ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply