Sunday, October 6, 2024

ਸੂਬੇ ਵਿੱਚ 400 ਸੀਨੀਅਰ ਸੈਕੰਡਰੀ ਸਕੂਲ ਪਿੰਸੀਪਲਾਂ ਤੋ ਵਾਂਝੇ- ਪੰਜਾਬ ਜਨਰਲ ਕੈਟਾਗਿਰੀ ਫੈਡਰੇਸ਼ਨ

PPN1707201614
ਮਲੋਟ, 17 ਜੁਲਾਈ (ਪੰਜਾਬ ਪੋਸਟ ਬਿਊਰੋ) = ਸੂਬੇ ਵਿੱਚ 400 ਸੀਨੀਅਰ ਸੈਕੰਡਰੀ ਸਕੂਲ ਪਿੰਸੀਪਲਾਂ ਤੋ ਵਾਝੇ ਹਨ, ਸਰਕਾਰ ਵਲੋ 372 ਹੋਰ ਹਾਈ ਸਕੂਲਾਂ ਦਾ ਦਰਜਾ ਵਧਾਉਣ ਨਾਲ ਇਨਾਂ ਸਕੂਲਾਂ ਵਿੱਚ ਵੀ ਪਿੰਸੀਪਲਾਂ ਦੀਆਂ ਹੋਰ ਨਵੀਆਂ ਅਸਾਮੀਆਂ ਪੈਦਾ ਹੋ ਗਈਆਂ ਹਨ। ਇਸ ਕਾਰਨ ਇਸ ਸਮੇ ਸੂਬੇ ਵਿੱਚ ਪਿੰਸੀਪਲਾਂ ਦੀ ਗਿਣਤੀ ਲਗਭਗ 772 ਦੇ ਕਰੀਬ ਹੋ ਗਈ ਹੈ ।ਪ੍ਰੈਸ ਨੂੰ ਜਾਰੀ ਬਿਆਨ ਵਿੱਚ ਇਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਜਨਰਲ ਕੈਟਾਗਿਰੀ ਫੈਡਰੇਸ਼ਨ ਦੇ ਮੁਖੀ ਨੇ ਕੀਤਾ।ਫੈਡਰੇਸਨ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਹੈ ਕੀ ਲੈਕਚਰਾਰ ਕਾਡਰ ਤੌ ਪਿੰਸੀਪਲਾਂ ਦੀ ਤਰੱਕੀ ਲਈ ਜਨਰਲ ਕੈਟਾਗਿਰੀ ਦੇ 2400  ਸੀਨੀਆਰਤਾ ਸੂਚੀ ਦੇ ਕੇਸ ਮੰਗੇ ਜਾਣ ਤਾਂ ਜੋ ਸੂਬੇ ਵਿੱਚ 772 ਦੇ ਕਰੀਬ ਖਾਲੀ ਪਈਆ ਅਸਾਮੀਆ ਨੂੰ ਭਰਿਆ ਜਾ ਸਕੇ।
ਲੈਕਚਰਾਰ ਵਿਜੈ ਗਰਗ ਨੇ ਦੱਸਿਆ ਕਿ ਸਰਕਾਰ ਵਲੋ ਮੁੜ ਜਨਰਲ ਕੈਟਾਗਿਰੀ ਦੇ 1850 ਨੰਬਰਾਂ ਤੱਕ ਹੀ ਕੇਸ ਮੰਗੇ ਹਨ। ਜਦ ਕਿ ਇਨਾਂ ਨੰਬਰਾਂ ਤੱਕ ਤਾਂ ਪਹਿਲਾਂ ਹੀ ਕੇਸ ਮੰਗੇ ਜਾ ਚੁੱਕੇ ਸਨ।ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਮੋਜੂਦਾ ਸਮੇ ਖਾਲੀ ਅਸਾਮੀਆਂ ਅਨੁਸਾਰ ਜਨਰਲ ਕੈਟਾਗਿਰੀ ਦੇ 2400 ਨੰਬਰ ਤੱਕ ਕੇਸ ਮੰਗੇ। ਇਸ ਮੌਕੇ ਪਿੰਸੀਪਲ ਸੁਨੀਤਾ, ਲੈਕਚਰਾਰ ਕ੍ਰਿਸ਼ਨ ਕੁਮਾਰ, ਗੁਰਦੀਪ ਲਾਲ, ਹਰਸਕਵੰਲ ਸਿੰਘ, ਬਲਜਿੰਦਰ ਸਿੰਘ ਤੇ, ਸਿਵਰਾਜ ਸਿੰਘ ਹਾਜਰ ਸਨ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply