ਮਲੋਟ, 3 ਸਤੰਬਰ (ਪੰਜਾਬ ਪੋਸਟ ਬਿਊਰੋ)- ਕੇਂਦਰ ਸਰਕਾਰ ਦੇ ਐਮ.ਐਚ.ਡੀ ਵਿਭਾਗ ਵੱਲੋ ਰਾਜ ਸਾਇੰਸ ਸਿਖਿਆ ਸੰਸਥਾ ਪੰਜਾਬ, ਰਾਜ ਵਿੱਦਿਅਕ ਖੋਜ਼ ਤੇ ਸਿਖਲਾਈ ਪੰਜਾਬ, ਚੰਡੀਗੜ ਦੇ ਸਹਿਯੋਗ ਨਾਲ ਸਾਲ 2008-2009 ਤੋਂ ਨੈਸ਼ਨਲ ਮੀਨਜ਼-ਕਮ-ਮੈਰਿਟ ਸਕਾਲਰਸ਼ਿਪ ਦੀ ਪ੍ਰੀਖਿਆ ਲਈ ਜਾ ਰਹੀ ਹੈ।ਇਸ ਸਕੀਮ ਅਧੀਨ ਕੇਂਦਰ ਸਰਕਾਰ ਵੱਲੋ ਹਰ ਸਾਲ ਭਾਰਤ ਦੇ ਸਾਰੇ ਰਾਜਾ ਵਿੱਚ ਕੁੱਲ ਇੱਕ ਲੱਖ ਵਜੀਫਾ ਉਨਾਂ ਹੁਸ਼ਿਆਰ ਵਿਦਿਆਰਥੀਆਂ ਨੂੰ ਦਿੱਤੇ ਜਾਂਦੇ ਹਨ। ਜਿਨ੍ਹਾਂ ਦੇ ਮਾਪਿਆਂ ਦੀ ਸਾਰੇ ਵਸੀਲਿਆ ਤੋਂ ਕੁੱਲ ਆਮਦਨ ਡੇਢ ਲੱਖ ਰੁਪਏ ਜਾ ਇਸ ਤੋਂ ਘੱਟ ਹੋਵੇ।ਇਸ ਸਕੀਮ ਅਧੀਨ ਪੰਜਾਬ ਰਾਜ ਨੂੰ 2210 ਸੀਟਾਂ ਦਾ ਕੋਟਾ ਅਲਾਟ ਹੋਇਆ ਹੈ।
ਕਿਹੜੇ ਵਿਦਿਆਰਥੀ ਸਕਾਲਰਸ਼ਿਪ ਵਿੱਚ ਬੈਠ ਸਕਦੇ ਹਨ-
ਉਹ ਵਿਦਿਆਰਥੀ ਜਿਹੜੇ ਹੁਣ ਅੱਠਵੀ ਜਮਾਤ ਵਿੱਚ ਪੜ ਰਹੇ ਹੋਣ ਅਤੇ ੳਨ੍ਹਾਂ ਦੁਆਰਾ ਸੱਤਵੀਂ ਜਮਾਤ ਵਿੱਚ ਘੱਟੋ ਘੱਟ 70% ਅੰਕ ਪ੍ਰਾਪਤ ਕੀਤੇ ਹੋਣ ਜੇ ਵਿਦਿਆਰਥੀ ਸ਼.ਛ ਹੋਵੇ ਤਾਂ ਉਸ ਨੂੰ 45% ਅੰਕ ਪ੍ਰਾਪਤ ਕੀਤੇ ਹੋਣੇ ਚਾਹੀਦੇ ਹਨ। ਇਸ ਸਕੀਮ ਅਧੀਨ ਉਹੀ ਵਿਦਿਆਰਥੀ ਪ੍ਰੀਖਿਆ ਵਿੱਚ ਬੈਠ ਸਕਦੇ ਹਨ, ਜੋ ਅੱਠਵੀਂ ਸ਼੍ਰੇਣੀ ਵਿੱਚ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਜਾਂ ਲੋਕਲ ਬਾਡੀਜ਼ ਸਕੂਲਾਂ ਵਿੱਚ ਪੜਦੇ ਹੋਣ।
ਕੀ ਹੈ ਪ੍ਰੀਖਿਆ ਦਾ ਸਿਲੇਬਸ ਤੇ ਨੰਬਰ-
ਇਹ ਪ੍ਰੀਖਿਆ ਕੁੱਲ 180 ਨੰਬਰ ਦੀ ਹੋਵੇਗੀ, ਜਿਸ ਵਿੱਚ ਸੱਤਵੀ ਅਤੇ ਅੱਠਵੀ ਦੀ ਸਾਇੰਸ, ਸਮਾਜਿਕ ਸਿੱਖਿਆ, ਗਣਿਤ, ਪੰਜਾਬੀ, ਹਿੰਦੀ, ਅੰਗ੍ਰੇਜੀ ਤੋ ਇਲਾਵਾ ਮੈਂਟਲ ਅਬਿਲਟੀ ਵੀ ਹੋਵੇਗੀ।
ਇਸ ਪ੍ਰੀਖਿਆ ਵਿੱਚ ਦੋ ਭਾਗ ਹਨ-
(1) ਪਹਿਲਾ ਮਾਨਸਿਕ ਯੋਗਤਾ ਨਾਲ ਸੰਬੰਧਿਤ ਹੈ ਜਿਸ ਵਿੱਚ ਚਾਰ ਉਤਰਾਂ ਵਾਲੇ ਕੁੱਲ 50 ਪ੍ਰਸ਼ਨ ਵਰਬਲ ਅਤੇ ਨਾਨ ਵਰਬਲ ਹੋਣਗੇ।
(2) ਦੂਜਾ ਭਾਗ ਵਿਸ਼ਿਆਂ ਦੀ ਯੋਗਤਾ ਨਾਲ ਸੰਬੰਧਿਤ ਹੈ- ਜਿਸ ਵਿੱਚ ਸਾਇੰਸ ਵਿਚੋ 35 ਪ੍ਰਸ਼ਨ ਹੋਣਗੇ, 35 ਪ੍ਰਸ਼ਨ ਹੀ ਸਮਾਜਿਕ ਸਿੱਖਿਆ ਦੇ ਹੋਣਗੇ ਤੇ 20 ਪ੍ਰਸ਼ਨ ਗਣਿਤ ਦੇ ਹੋਣਗੇ, 14 ਪ੍ਰਸ਼ਨ ਅੰਗ੍ਰੇਜੀ ਦੇ 13 ਪ੍ਰਸ਼ਨ ਪੰਜਾਬੀ ਦੇ ਤੇ 13 ਪ੍ਰਸ਼ਨ ਹਿੰਦੀ ਦੇ ਹੋਣਗੇ।
ਕਦੋਂ ਤੇ ਕਿਥੇ ਹੋਣੀ ਹੈ ਪ੍ਰੀਖਿਆ-
ਨੈਸ਼ਨਲ ਮੀਨਜ-ਕਮ-ਮੈਰਿਟ ਸਕਾਲਰਸ਼ਿਪ ਦੀ ਪ੍ਰੀਖਿਆ 6 ਨਵੰਬਰ 2016 ਨੂੰ ਸਾਰੇ ਜਿਲ੍ਹਾਂ ਹੈੱਡਕਵਾਟਰ ਤੇ ਯੋਜਿਤ ਕੀਤੀ ਜਾ ਰਹੀ ਹੈ।ਇਸ ਪ੍ਰੀਖਿਆ ਦਾ ਸਮਾਂ 3 ਘੰਟੇ ਦਾ ਹੋਵੇਗਾ ਦਾਖਲਾ ਫਾਰਮ ਭਰਨ ਦੀ ਆਖਰੀ ਮਿਤੀ 9 ਸਤੰਬਰ 2016 ਹੈ।ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥਿਆਂ ਨੂੰ ਕੇਂਦਰ ਸਰਕਾਰ ਤੋ ਨੌਵੀ ਤੋ ਬਾਰਵੀ ਤੱਕ 6000/-ਪ੍ਰਤੀ ਸਾਲ ਵਜੀਫਾ ਦਿੱਤਾ ਜਾਵੇਗਾ।ਹੁਣ ਤੱਕ ਬਹੁਤ ਸਾਰੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਹੋਣਹਾਰ ਵਿਦਿਆਰਥੀ ਐਨ.ਐਮ.ਐਮ.ਐਸ ਪ੍ਰੀਖਿਆ ਨੂੰ ਪਾਸ ਕਰ ਚੁੱਕੇ ਹਨ ਤੇ ਇਸ ਵਜੀਫੇ ਦੀ ਸਹਾਇਤਾ ਨਾਲ ਆਪਣੀ ਉੱਚ ਵਿਦਿਆ ਹਾਸਿਲ ਕਰ ਚੁੱਕੇ ਹਨ।