ਧੂਰੀ, 5 ਜਨਵਰੀ (ਪ੍ਰਵੀਨ ਗਰਗ)- ਅਗਰਵਾਲ ਵੈਲਫੇਅਰ ਸਭਾ ਧੂਰੀ ਵੱਲੋਂ ਨਵੇਂ ਸਾਲ ਤੇ ਲੋਹੜੀ ਨੂੰ ਸਮਰਪਿਤ ਪਰਿਵਾਰ ਮਿਲ਼ਨ ਸਮਾਗਮ ਦਾ ਆਯੋਜਨ ਪ੍ਰਧਾਨ ਸੰਦੀਪ ਤਾਇਲ ਦੀ ਅਗਵਾਈ ਹੇਠ ਮਨਾਇਆ ਗਿਆ।
ਜਿਸ ਵਿਚ ਅਗਰਵਾਲ ਸਮਾਜ ਦੇ ਸੂਬਾ ਆਗੂ ਵਿਨੋਦ ਕੁਮਾਰ, ਅੰਤਰਰਾਸ਼ਟਰੀ ਵੈਸ਼ ਫੈਡਰੇਸ਼ਨ ਦੇ ਆਗੂ ਮਹੇਸ਼ ਗੁਪਤਾ, ਜ਼ਿਲ੍ਹਾ ਪ੍ਰਧਾਨ ਸ਼ਾਮ ਲਾਲ ਸਿੰਗਲਾ, ਜ਼ਿਲ੍ਹਾ ਇੰਡਸਟਰੀ ਚੈਂਬਰ ਦੇ ਘਣਸ਼ਿਆਮ ਕਾਂਸਲ ਅਤੇ ਪ੍ਰਧਾਨ ਪ੍ਰਸ਼ੋਤਮ ਕਾਂਸਲ ਨੇ ਆਪਣੇ ਸੰਬੋਧਨ ਵਿੱਚ ਅਗਰਵਾਲ ਸਮਾਜ ਨੂੰ ਇਕ ਜੁੱਟ ਹੋਣ ਦੇ ਨਾਲ-ਨਾਲ ਕੇਂਦਰ ਸਰਕਾਰ ਨੂੰ ਰਿਜਰਵੇਸ਼ਨ ਆਰਥਿਕ ਆਧਾਰ ’ਤੇ ਲਾਗੂ ਕਰਨ ਦੀ ਮੰਗ ਕੀਤੀ।ਉਨ੍ਹਾਂ ਕਿਹਾ ਕਿ ਇਸ ਨਾਲ ਸਾਰੇ ਵਰਗਾਂ ਦੇ ਗਰੀਬ ਲੋਕਾਂ ਨੂੰ ਲਾਭ ਮਿਲੇਗਾ। ਨਰੇਸ਼ ਮੰਗੀ ਅਤੇ ਸੰਦੀਪ ਤਾਇਲ ਨੇ ਸਭਾ ਵੱਲੋਂ ਅਗਰਵਾਲ ਸਮਾਜ ਦੀ ਭਲਾਈ ਲਈ ਕੀਤੇ ਕੰਮਾਂ ਬਾਰੇ ਜਾਣੂ ਕਰਾਇਾ।ਇਸ ਪਰਿਵਾਰਕ ਮਿਲਨੀ ਦੌਰਾਨ ਲੇਡੀਜ ਵਿੰਗ ਵੱਲੋਂ ਮੋਨਿਕਾ, ਅਲਕਾ, ਰਿਤੂ, ਸੀਮਾ ਅਤੇ ਕੰਚਨ ਦੀ ਅਗਵਾਈ ਵਿੱਚ ਬੱਚਿਆਂ ਅਤੇ ਵੱਡਿਆਂ ਦੇ ਮਨੋਰੰਜਨ ਲਈ ਕੁਇਜ਼ ਮੁਕਾਬਲੇ ਤੇ ਪਰਿਵਾਰਕ ਖੇਡਾਂ ਦਾ ਵੀ ਆਯੋਜਨ ਕੀਤਾ ਗਿਆ ਸੀ। ਇਸ ਮੌਕੇ ਰਾਈਸੀਲਾ ਫੁਡਜ਼ ਦੇ ਡਾਇਰੈਕਟਰ ਵਿਜੈ ਗੋਇਲ, ਪੁਰਸ਼ੋਤਮ ਕਾਲਾ, ਹਜ਼ਾਰੀ ਲਾਲ ਗਰਗ, ਸੁਰੇਸ਼ ਬਾਂਸਲ, ਜਗਦੇਵ ਜਿੰਦਲ, ਸੁਨੀਲ ਕੁਮਾਰ, ਨਰੇਸ਼ ਗੋਇਲ ਹੈਪੀ, ਸੋਮ ਪ੍ਰਕਾਸ਼ ਆਰੀਆ, ਰਾਜ ਕੁਮਾਰ ਸਿੰਗਲਾ, ਰਾਜੀਵ ਗੋਇਲ, ਧਰਮਪਾਲ ਗਰਗ ਵੀ ਹਾਜ਼ਰ ਸਨ।