Wednesday, January 15, 2025

ਦਿੱਲੀ ਪੁਲਿਸ ਨੇ ਸਰਨਾ ਦੁਆਰਾ ਵੰਡੀ ਜਾ ਰਹੀ ਸ਼ਰਾਬ ਦਾ ਜ਼ਖੀਰਾ ਫੜਿਆ – ਸਿਰਸਾ

ਨਵੀਂ ਦਿੱਲੀ, 25 ਫਰਵਰੀ (ਪੰਜਾਬ ਪੋਸਟ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਨੇ ਵੈਸਟ ਪੰਜਾਬੀ ਬਾਗ ਦੇ ਮਕਾਨ ਨੰਬਰ 10/52 ਵਿਚ ਸਰਨਾ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣ ਲਈ ਮੰਗਵਾਈ ਗਈ ਸ਼ਰਾਬ ਦਾ ਜ਼ਖ਼ੀਰਾ ਇਕ ਬਲੈਰੋ ਗੱਡੀ ਵਿਚ ਬਰਾਮਦ ਕੀਤੇ ਜਾਣ ਦਾ ਦਾਅਵਾ ਕੀਤਾ ਹੈ।ਸਿਰਸਾ ਦਾ ਕਹਿਣਾ ਹੈ ਕਿ ਇਹ ਸ਼ਰਾਬ ਸਰਨਾ ਵੱਲੋਂ ਪੰਜਾਬੀ ਬਾਗ ਵਾਰਡ ਨੰ 9 ਵਿਚ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਨੂੰ ਪ੍ਰਭਾਵਿਤ ਕਰਾਉਣ ਲਈ ਮੰਗਵਾਈ ਗਈ ਸੀ।PPN2502201704ਸਿਰਸਾ ਦਾ ਕਹਿਣਾ ਹੈ ਕਿ ਇਸ ਦੀ ਸੂਚਨਾ ਨੂੰ ਕਿਸੇ ਅਨਜਾਣ ਵਿਅਕਤੀ ਵੱਲੋਂ ਉਨਾਂ ਨੂੰ ਦਿੱਤੀ ਗਈ। ਜਦੋਂ ਉਹ ਸਿਰਸਾ ਆਪਣੇ ਸਮਰਥਕਾਂ ਨਾਲ ਉਥੇ ਪਹੁੰਚੇ ਤਾਂ ਜਿਸ ਕੋਠੀ ਵਿਚ ਸ਼ਰਾਬ ਫੜੀ ਗਈ ਸੀ, ਉਸ ਕੋਠੀ ਦੇ ਅੱਗੇ ਬਲੈਰੋ ਗੱਡੀ ਖੜੀ ਸੀ। ਉਸ ਕੋਠੀ ਦਾ ਮਾਲਕ ਉਨਾਂ ਨਾਲ ਗਾਲੀ-ਗਲੋਚ ’ਤੇ ਉਤਰ ਆਇਆ, ਜਦਕਿ ਉਨਾਂ ਨੇ ਠਰੰਮੇ ਨਾਲ ਕੰਮ ਲੈਂਦੇ ਹੋਏ ਸਥਾਨਕ ਪੁਲਿਸ ਥਾਣੇ ਨੂੰ ਫੋਨ ਕਰ ਦਿੱਤਾ।ਸਿਰਸਾ ਨੇ ਦੱਿਸਆ ਕਿ ਥਾਣਾ ਮੁਖੀ ਸਮੇਤ ਪੁਲਿਸ ਪਾਰਟੀ ਸਮੇਤ ਮੌਕੇ `ਤੇ ਪਹੁੰਚੇ ਤਾਂ ਸ਼ਰਾਬ ਵਾਲੀ ਬਲੈਰੋ ਗੱਡੀ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਥਾਣੇ ਦੇ ਸਿਪਾਹੀ ਲੈ ਗਏ। ਇਸ ਦੌਰਾਨ ਇਕ ਮੀਡੀਆ ਪੱਤਰਕਾਰ ਜੋ ਕਿ ਗੱਡੀ ਵਿਚ ਰੱਖੀ ਸ਼ਰਾਬ ਦੀ ਵੀਡੀਓ ਫੁਟੇਜ ਲੈਣ ਲੱਗਾ। ਉਕਤ ਕੋਠੀ ਦੇ ਮਾਲਕ ਅਤੇ ਉਸ ਦੇ ਗੁੰਡਿਆਂ ਵੱਲੋਂ ਮੀਡੀਆ ਪੱਤਰਕਾਰ ਦਾ ਵੀਡੀਓ ਕੈਮਰਾ ਖੋਹ ਕੇ ਉਸ ਨੂੰ ਤੋੜਨ ਦੀ ਕੋਸ਼ਿਸ਼ ਕੀਤੇ ਜਾਣ ਦੀ ਵੀ ਖਬਰ ਹੈ। ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਸਰਨਾ ਅਤੇ ਉਨ੍ਹਾਂ ਦੇ ਲੋਕਾਂ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਜੋ ਇਹ ਭੱਦੀ ਕੋਸ਼ਿਸ਼ ਕੀਤੀ ਗਈ ਹੈ, ਉਸ ਤੋਂ ਪੰਜਾਬੀ ਬਾਗ ਦੀ ਜਨਤਾ ਚੰਗੀ ਤਰ੍ਹਾਂ ਵਾਕਿਫ ਹੋ ਗਈ ਹੈ ਅਤੇ ਜਾਣ ਚੁੱਕੀ ਹੈ ਕਿ ਕੌਣ ਕੌਮ ਲਈ ਕੰਮ ਕਰ ਸਕਦਾ ਹੈ ਅਤੇ ਕੌਣ ਕੌਮ ਨੂੰ ਭਟਕਾ ਸਕਦਾ ਹੈ।

Check Also

ਨਿਊ ਜਰਸੀ-ਇੰਡੀਆ ਕਮਿਸ਼ਨ ਦਾ ਵਫ਼ਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਇਆ ਨਤਮਸਤਕ

ਅੰਮ੍ਰਿਤਸਰ, 15 ਦਸੰਬਰ (ਪੰਜਾਬ ਪੋਸਟ ਬਿਊਰੋ) – ਸੰਯੁਕਤ ਰਾਜ ਅਮਰੀਕਾ ਤੋਂ ਨਿਊ ਜਰਸੀ-ਇੰਡੀਆ ਕਮਿਸ਼ਨ ਦੇ …

Leave a Reply