Sunday, December 22, 2024

ਮੰਡੀ ਅਰਨੀਵਾਲਾ ‘ਚ ਨਸ਼ਿਆਂ ਖਿਲਾਫ ਰੈਲੀ ਕੱਢੀ

PPN030703
ਫਾਜਿਲਕਾ, 3 ਜੁਲਾਈ (ਵਿਨੀਤ ਅਰੋੜਾ) – ਸਿਵਲ ਸਰਜ਼ਨ ਡਾ. ਬਲਦੇਵ ਰਾਜ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸੀ.ਐੱਚ.ਸੀ. ਡੱਬਵਾਲਾ ਕਲਾਂ ਦੇ ਐਸ.ਐਮ.ਓ. ਡਾ. ਰਾਜੇਸ਼ ਸ਼ਰਮਾ ਦੀ ਅਗਵਾਈ ਹੇਠ ਮੰਡੀ ਅਰਨੀਵਾਲਾ ਵਿਖੇ ਨਸ਼ਿਆਂ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਰੈਲੀ ਕੱਢੀ ਗਈ।  ਰੈਲੀ ਦੌਰਾਨ ਸਮਾਜ ਸੇਵੀਆਂ, ਹਲਵਾਈ ਯੂਨੀਅਨ, ਟੈਕਸੀ ਸਟੈਂਡ ਯੂਨੀਅਨ, ਆਰ.ਐਮ. ਯੂਨੀਅਨ, ਕੈਂਟਰ ਯੂਨੀਅਨ ਵੱਖ ਵੱਖ ਆਗੂਆਂ ਅਤੇ ਪਤਵੰਤਿਆਂ ਅਤੇ ਆਮ ਲੋਕਾਂ ਨੇ ਹਿੱਸਾ ਲਿਆ। ਰੈਲੀ ਤੋਂ ਪਹਿਲਾਂ ਸਥਾਨਕ ਮੰਡੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਇਕੱਠ ਨੂੰ ਸੰਬੋਧਨ ਕਰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ. ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਿਹਤ ਵਿਭਾਗ ਵੱਲੋਂ ਨਸ਼ਿਆਂ ਖਿਲਾਫ ਚੱਲ ਰਹੇ ਪੰਦ੍ਹਰਵਾੜੇ ਤਹਿਤ ਨਸ਼ਾ ਰੋਗੀਆਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਮੁਫ਼ਤ ਸਹੂਲਤਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਰੈਲੀ ਨੂੰ ਸਫਲ ਬਣਾਉਣ ਲਈ ਉਕਤ ਸੰਸਥਾਵਾਂ ਤੋਂ ਇਲਾਵਾ ਬੀ.ਈ.ਈ. ਦਿਵੇਸ਼ ਕੁਮਾਰ, ਹੈਲਥ ਸੈਨੇਟਰੀ ਇੰਸਪੈਕਟਰ ਸੁਰਿੰਦਰ ਮੱਕੜ, ਬੀ.ਐਸ.ਏ. ਪ੍ਰਕਾਸ਼ ਸਿੰਘ ਇਨਫਰਮੇਸ਼ਨ ਅਸਿਸਟੈਂਟ ਵਿਨੋਦ ਕੁਮਾਰ, ਪ੍ਰੇਮ ਕੁਮਾਰ, ਸਵਰਨ ਸਿੰਘ, ਜਤਿੰਦਰ ਕੁਮਾਰ, ਮਨਜੀਤ ਸਿੰਘ, ਆਰ.ਐਮ.ਪੀ. ਡਾ. ਸੁਨੀਲ ਬਜਾਜ, ਅਸ਼ਵਨੀ ਕੁਮਾਰ ਸ਼ਰਮਾ, ਡਾ. ਮੰਗਤ ਸਿੰਘ, ਗੁਰਮੀਤ ਸਿੰਘ, ਰਾਜ ਕੁਮਾਰ ਆਦਿ ਅਤੇ ਮੰਡੀ ਦੇ ਉੱਘੇ ਸਮਾਜ ਸੇਵੀ ਡਾ. ਬੀ.ਡੀ.ਕਾਲੜਾ ਨੇ ਅਹਿਮ ਯੋਗਦਾਨ ਦਿੱਤਾ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply