Thursday, November 21, 2024

ਸਿਖਿਆ ਨੂੰ ਕੁਦਰਤੀ ਰਹਿਣ ਦਿਓ

ਸਾਡੇ ਸਮਾਜ ਵਿਚ ਡਾਕਟਰ ਅਤੇ ਇੰਜੀਨੀਅਰ ਦੀ ਨਸਲ ਕੋਚਿੰਗ ਦਾ ਟੀਕਾ ਲਗਾ ਕੇ ਪੈਦਾ ਕੀਤੀ ਜਾਂਦੀ ਹੈ, ਇਹ ਨਸਲਾਂ ਕਦੂਆਂ, ਤੋਰੀਆਂ ਵਾਗ ਜਲਦੀ ਮੁਰਝਾ ਜਾਂਦੀਆਂ ਹਨ ਜਾਂ ਬਜਾਰ ਵਿੱਚ ਵਿਕਣ ਯੋਗ ਨਹੀਂ ਰਹਿੰਦੀਆਂ।ਜੇ ਵੀਹ ਸਾਲ ਪਿਛਾਂਹ ਵੱਲ ਝਾਤ ਮਾਰੀਏ ਜਦੋਂ ਜਦੋਂ ਸਰਕਾਰੀ ਸਕੂਲਾਂ ਦਾ ਬੋਲਬਾਲਾ ਸੀ, ਉਦੋਂ ਪੜ੍ਹਾਈ ਵਿਚ ਦਰਮਿਆਨੇ ਵਿਦਿਆਰਥੀਆਂ ਨੂੰ ਅਧਿਆਪਕ ਖੁਦ ਸਾਇੰਸ ਨੂੰ ਔਖਾ ਵਿਸ਼ਾ ਦੱਸ ਕੇ ਇਸ ਰਸਤੇ ਤੋਂ ਰੋਕ ਦਿੰਦੇ ਸਨ। ਆਰਟਸ ਅਤੇ ਕਮਰਸ ਦੇ ਕੇ ਵਿਦਿਆਰਥੀਆਂ ਨੂੰ ਅਧਿਆਪਕ, ਪਟਵਾਰੀ, ਬਾਬੂ ਅਤੇ ਹੋਰ ਕਿਤਿਆਂ ਵੱਲ ਮੋੜ ਦਿੰਦੇ ਸਨ, ਉਸ ਸਮੇ ਵਿਚ ਵਿਦਿਆਰਥੀਆਂ ਨੂੰ ਗਲਤੀ ਕਰਨ ਤੇ ਚਪੇੜਾਂ ਤੇ ਡੰਡਿਆ ਕੁੱਟਿਆ ਜਾਂਦਾ ਸੀ, ਜੇਕਰ ਬੱਚਾ ਘਰ ਜਾ ਕੇ ਮਾਪਿਆਂ ਨੂੰ ਦੱਸਦਾ ਸੀ ਤਾਂ ਮਾਪਿਆਂ ਦੁਆਰਾ ਵੀ ਕੁੱਟਿਆ ਜਾਦਾ ਸੀ ਕਿ ਤੂੰ ਕੋਈ ਗਲਤੀ ਕੀਤੀ ਹੋਣੀ ਆ, ਤਾਂ ਹੀ ਟੀਚਰ ਨੇ ਕੁੱਟਿਆ ਏ।ਸਕੂਲ ਵਿਚ ਮਾਪੇ ਆਪ ਕਹਿ ਕੇ ਜਾਂਦੇ ਹੁੰਦੇ ਸੀ ਕਿ ਜੇਕਰ ਸਾਡਾ ਬੱਚਾ ਕੋਈ ਸ਼ਰਾਰਤ ਕਰੇ ਇਸ ਤੇ ਜਰੂਰ ਕੁਟਾਪਾ ਚਾੜਣਾ, ਵਿਦਿਆਰਥੀ ਵੀ ਕੁੱਟ ਖਾਣ ਤੋ ਬਾਅਦ ਖੇਡ ਕੇ ਆਪਣਾ ਮਾਨਸਿਕ ਤਣਾਅ ਦੂਰ ਕਰ ਲੈਂਦੇ ਸਨ, ਜਦ ਕਈ ਵਾਰ ਬੱਚਿਆਂ ਦੇ ਸੱਟ ਲਗ ਜਾਂਦੀ ਸੀ, ਜਖਮ `ਤੇ ਮਿੱਟੀ ਮਲ ਕੇ ਦੁਬਾਰਾ ਖੇਡਣਾ ਸ਼ੁਰੂ ਕਰ ਦਿੰਦੇ ਸਨ, ਦੱਸਵੀਂ ਜਮਾਤ ਤੱਕ ਪਹੁੰਚਦਾ ਪਹੁੰਚਦਾ ਬੱਚਾ ਪੂਰੀ ਤਰ੍ਹਾਂ ਲੋਹਾ ਬਣ ਜਾਦਾ ਸੀ।
ਫੇਰ ਆਇਆ ਕੋਚਿੰਗ ਅਤੇ ਪ੍ਈਵੇਟ ਸਕੂਲਾਂ ਦਾ ਦੌਰ ਵਿਦਿਆਰਥੀ ਸਕੂਲਾਂ ਵਿਚੋ ਨਿਕਲ ਕੇ ਸ਼ੋਅਰੂਮਾਂ ਵਿੱਚ ਦਾਖਲ ਹੋ ਗਏ, ਵਿਦਿਆਰਥੀਆਂ ਦੇ 50% ਨੰਬਰ ਆਉਣ ਤੇ ਵੀ ਮਾਪੇ ਸੋਚਣ ਲੱਗੇ ਸਾਡਾ ਮੁੰਡਾ ਡਾਕਟਰ ਬਣੇਗਾ, ਸਾਡਾ ਮੁੰਡਾ ਇੰਜੀਨੀਅਰ ਬਣੇਗਾ, ਸਾਡਾ ਮੁੰਡਾ ਆਈ.ਆਈ.ਟੀ ਅਤੇ ਬੀ.ਟੈਕ ਕਰੇਗਾ, ਜੇਕਰ ਅਧਿਆਪਕ ਬੱਚਿਆਂ ਨੂੰ ਥੋੜਾ ਝਿੜਕ ਵੀ ਦੇਵੇ ਮਾਪੇ ਪੱਤਰਕਾਰਾਂ ਨੂੰ ਨਾਲ ਲੈ ਕੇ ਹਾਜ਼ਰ ਹੋ ਜਾਂਦੇ ਹਨ, ਅੱਜਕਲ ਬੱਚੇ ਕੋਚਿੰਗ ਸੈਂਟਰਾਂ ਵਿੱਚ ਐਨਾ ਉਲਝ ਗਏ ਨੇ ਕਿ ਉਨ੍ਹਾਂ ਦਾ ਖੇਡ ਵਾਲਾ ਵਕਤ ਵੀ ਗੁਆਚ ਗਿਆ ਹੈ।
ਮੈ ਇੱਕ ਗੱਲ ਸੋਚਣ ਲਈ ਮਜਬੂਰ ਹੋ ਗਿਆ ਕਿ ਸਾਰੇ ਬੱਚੇ ਡਾਕਟਰ, ਇੰਜੀਨੀਅਰ ਹੀ ਕਿਉਂ ਬਨਣਾ ਚਾਹੁੰਦੇ ਹਨ, ਕੋਈ ਕਲਾਕਾਰ, ਖਿਡਾਰੀ, ਕਿਸਾਨ, ਫੈਕਟਰੀਆਂ ਦਾ ਮਾਲਕ ਕਿਉ ਨਹੀ ਬਣਨਾ ਚਾਹੁੰਦਾ, ਮੈਨੂੰ ਯਾਦ ਹੈ ਇੱਕ ਵਾਰ ਮੇਰੀ ਜੁੱਤੀ ਟੁੱਟ ਗਈ, ਕਿਸੇ ਨੇ ਮੈਨੂੰ ਇਕ ਲੜਕੇ ਦਾ ਅਡਰੈਸ ਦਿੱਤਾ ਅਤੇ ਕਿਹਾ ਕਿ ਉਹ ਬਹੁਤ ਵਧੀਆ ਕੰਮ ਕਰਦਾ ਹੈ, ਮੈ ਉਸ ਕੋਲ ਗਿਆ ਉਸ ਨੇ 300 ਰੁਪਏ ਲਏ 4 ਦਿਨਾਂ ਬਾਅਦ ਜੁੱਤੀ ਦਿੱਤੀ, ਮੈ ਉਸ ਦੀ ਆਮਦਨੀ ਦਾ ਹਿਸਾਬ ਲਾਇਆ 1 ਲੱਖ ਰੁਪਏ ਪ੍ਰਤੀ ਮਹੀਨਾ ਸੀ, ਸਾਲ ਦਾ 12 ਲੱਖ ਦਾ ਪੈਕੇਜ ਬਣਦਾ ਏ, ਕੋਈ ਡੇਅਰੀ ਫਾਰਮ ਵਿੱਚ, ਕੋਈ ਮੱਖੀ ਪਾਲਣ ਵਿੱਚ, ਕੋਈ ਠੇਕੇਦਾਰੀ ਵਿੱਚ ਲੱਖਾਂ ਰੁਪਏ ਕਮਾ ਰਹੇ ਹਨ, ਕਹਿਣ ਦਾ ਭਾਵ ਸਿਖਿਆ ਨੂੰ ਕੁਦਰਤੀ ਰਹਿਣ ਦਿਓ।

A

 

ਪ੍ਰਿੰਸੀਪਲ ਵਿਜੈ ਗਰਗ
ਮਲੋਟ।
ਮੋਬਾਇਲ  94656 82110

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply