Monday, December 23, 2024

ਲ਼ਾਇਨਜ਼ ਕਲੱਬ ਗੋਲਡਨ ਟੈਂਪਲ ਵਲੋਂ ਸਮਾਜਿਕ ਮੱਦਿਆਂ ਪ੍ਰਤੀ ਜਾਗਰੂਕਤਾ ਰੈਲੀ

ਅੰਮ੍ਰਿਤਸਰ, 11 ਸਤੰਬਰ  (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਲ਼ਾਇਨਜ਼ ਕਲੱਬ ਅੰਮ੍ਰਿਤਸਰ ਗੋਲਡਨ ਟੈਂਪਲ ਅਤੇ ਇਥੇ ਸਥਾਨਕ ਸਿਟੀਜਨਜ਼ ਫੋਰਮ  PPN1109201702ਵਿਦਿਆ ਮੰਦਿਰ ਮਕਬੂਲਪੁਰਾ ਦੇ ਸਾਂਝੇ ਉਪਰਾਲੇ ਨਾਲ ਇਕ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ।ਇਸ ਰੈਲੀ ਦਾ ਮੁੱਖ ਮੰਤਵ ਸਮਾਜਿਕ ਮੱਦਿਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਸੀ।ਇਹ ਰੈਲੀ ਗੁਰਦਵਾਰੇ ਵਾਲੀ ਗਲੀ ਵਿਚੋਂ ਸਕੂਲ ਤੋਂ ਸ਼ੁਰੂ ਹੋ ਕੇ ਮਹਿਤਾ ਰੋਡ ਤੋਂ ਹੁੰਦੇ ਹੋਏ ਜੀ.ਟੀ ਰੋਡ `ਤੇ ਪੁੱਜੀ।ਇਸ ਰੈਲੀ ਦੌਰਾਨ ਸਕੂਲ ਵਿਦਆਰਥੀਆਂ ਨੇ ਵੱਖ-ਵੱਖ ਤਰ੍ਹਾਂ ਦੇ ਆਮ ਪਬਲਿਕ ਨੂੰ ਜਾਗਰੂਕ ਕਰਨ ਵਾਲੇ ਸੰਦੇਸ਼ਾਂ ਦੀਆਂ ਤਖਤੀਆਂ ਚੁੱਕੀਆਂ ਹੋਈਆਂ ਸਨ।ਵਿਦਿਆਰਥੀ ਆਸ-ਪਾਸ ਦੇ ਦੁਕਾਨਦਾਰਾਂ ਨੂੰ ਬੂਟਿਆਂ ਦਾ ਪ੍ਰਸ਼ਾਦ ਵੰਡ ਕੇ ਵਾਤਾਵਰਣ ਵਿਚ ਸੰਤੁਲਨ ਬਣਾਈ ਰੱਖਣ ਲਈ ਬੂਟੇ ਲਗਾਉਣ ਲਈ ਪ੍ਰੇਰਿਤ ਵੀ ਕਰ ਰਹੇ ਸਨ।ਬੇਟੀ ਬਚਾੳ-ਬੇਟੀ ਪੜ੍ਹਾਓ, ਵਾਤਾਵਰਣ ਬਚਾਓ, ਨਸ਼ਾ ਭਜਾਉ ਆਦਿ ਸੰਦੇਸ਼ਾਂ ਵਾਲੀਆਂ ਤਖਤੀਆਂ ਲੈਕੇ ਵਿਦਿਆਰਥੀ ਜਦ ਸੜਕ ਤੋਂ ਗੁਜ਼ਰ ਰਹੇ ਸਨ ਤਾਂ ਲੋਕਾਂ ਵਿਚ ਖਾਸ ਤਰ੍ਹਾਂ ਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ।
ਰੈਲੀ ਸ਼ੁਰੂ ਹੋਣ ਤੋਂ ਪਹਿਲਾਂ ਲ਼ਾਇਨ ਗੁਰਮੀਤ ਸਿੰਘ ਮੱਕੜ, ਵਾਇਸ ਡਿਸਟ੍ਰਿਕਟ ਗਵਰਨਰ-2 ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀ ਸਾਡੇ ਕੱਲ ਦਾ ਭਵਿੱਖ ਹਨ।ਸਮਾਜ ਦੀਆਂ ਲੜਕੀਆਂ ਪ੍ਰਤੀ ਮਾਨਸਿਕਤਾ ਵਿਚ ਭਾਵੇਂ ਕਿ ਬਹੁਤ ਸੁਧਾਰ ਹੋ ਚੁੱਕਾ ਹੈ, ਫਿਰ ਵੀ ਅਜੇ ਬਹੁਤ ਕੁੱਝ ਕਰਨਾ ਬਾਕੀ ਹੈ।ਉਨ੍ਹਾਂ ਵਾਤਾਵਰਣ ਵਿਚ ਸੰਤੁਲਨ ਬਣਾਈ ਰੱਖਣ ਲਈ ਆਲੇ ਦੁਆਲੇ ਦੀ ਸਫਾਈ, ਪਾਣੀ ਨੂੰ ਬਚਾਉਣਾ ਅਤੇ ਹੋਰ ਰੁਖ ਲਗਾਉਣ ਲਈ ਪ੍ਰੇਰਿਤ ਕੀਤਾ।ਹੋਰਨਾ ਤੋਂ ਇਲਾਵਾ ਪ੍ਰੋ. ਬਲਦੇਵ ਸਿੰਘ, ਲਾਇਨ ਪ੍ਰੋ. ਐਚ.ਐਸ ਵਾਲੀਆ, ਕਲੱਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਨਰੂਲਾ, ਮਾਸਟਰ ਅਜੀਤ ਸਿੰਘ, ਜਗਮੋਹਨ ਸਿੰਘ ਦੂਆ ਅਤੇ ਜੇ.ਐਸ ਨਾਗਪਾਲ ਨੇ ਸੰਬੋਧਨ ਕੀਤਾ।ਬੱਚਿਆਂ ਵਲੋਂ ਭਰੂਣ ਹੱਤਿਆ ਰੋਕਣ ਦੇ ਵਿਸ਼ੇ ਤੇ ਵਿਚਾਰ ਪੇਸ਼ ਕੀਤੇ ਗਏ।
ਇਸ ਮੌਕੇ ਸਕੂਲ ਟਰੱਸਟ ਦੇ ਚੇਅਰਮੈਨ ਪ੍ਰੋ. ਬਲਦੇਵ ਸਿੰਘ ਹੁੰਦਲ, ਮਾਸਟਰ ਅਜੀਤ ਸਿੰਘ, ਮਾਸਟਰ ਸੁਖਦੇਵ ਸਿੰਘ, ਮਿਸਿਜ਼ ਸਤਪਾਲ ਕੌਰ, ਮਿਸਿਜ਼ ਸੀਮਾ ਅਰੋੜਾ, ਗੀਤਾ ਸ਼ਰਮਾ, ਲਾਇਨ ਹਰਦੀਪ ਸਿੰਘ ਖੜਕਾ, ਲਾਇਨ ਜਗਮੋਹਨ ਸਿੰਘ ਦੂਆ, ਬਲਜੀਤ ਸਿੰਘ ਜੰਮੂ, ਜਗਤਾਰ ਸਿੰਘ, ਸੁਖਵਿੰਦਰ ਸਿੰਘ ਨਰੂਲਾ, ਪ੍ਰੋ. ਐਚ.ਐਸ ਵਾਲੀਆ, ਗੁਰਦੇਵ ਸਿੰਘ, ਨਰਿੰਦਰ ਸਿੰਘ, ਸੁਖਦੇਵ ਸਿੰਘ ਸਮਰਾ, ਆਰ ਪੀ ਸੇਠ, ਜੇ.ਐਸ ਨਾਗਪਾਲ, ਪ੍ਰਿਤਪਾਲ ਸਿੰਘ, ਜਸਬੀਰ ਸਿੰਘ ਸੱਗੂ ਅਤੇ ਹੋਰ ਬਹੁਤ ਸਾਰੀਆਂ ਸਥਾਨਕ ਹਸਤੀਆਂ ਅਤੇ ਲਾਇਨ ਮੈਂਬਰ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply