ਬਠਿੰਡਾ, 24 ਜੁਲਾਈ (ਜਸਵਿੰਦਰ ਸਿੰਘ ਜੱਸੀ) – ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਹਿਰ ਦੀਆਂ ਸਮੂਹ ਹਿੰਦੂ ਧਾਰਮਿਕ ਜਾਗਰਣ ਮੰਡਲੀਆਂ ਅਤੇ ਲੰਗਰ ਕਮੇਟੀਆਂ ਵਲੋਂ ਇਕ ਵਿਸ਼ਾਲ ਪੈਦਲ ਝੰਡਾ ਯਾਤਰਾ ਕੱਢੀ ਗਈ। ਇਸ ਝੰਡਾ ਯਾਤਰਾ ਵਿਚ ਸ਼ਹਿਰ ਦੇ ਧਾਰਮਿਕ ਵਿਅਕਤੀਆਂ ਨੇ ਸ਼ਾਮਲ ਹੋ ਕੇ ਮਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਹ ਝੰਡਾ ਯਾਤਰਾ ਰੇਲਵੇ ਰੋਡ ਸਥਿਤ ਲਾਜਵੰਤੀ ਧਰਮਸ਼ਾਲਾ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚੋਂ ਦੀ ਹੁੰਦੀ ਹੋਈ ਵਾਪਸ ਇਸੇ ਸਥਾਨ ‘ਤੇ ਸੰਪੰਨ ਹੋਈ। ਇਸ ਯਾਤਰਾ ਵਿਚ ਸ਼ਰਧਾਲੂਆਂ ਵਲੋਂ ਸੁੰਦਰ ਝਾਕੀਆਂ ਵੀ ਆਯੋਜਿਤ ਕੀਤੀਆਂ ਗਈਆਂ। ਸ਼ਰਧਾਲੂਆਂ ਵਲੋਂ ਮਾਂ ਦੀ ਜੋਤ ਦੇ ਦਰਸ਼ਨ ਕਰਕੇ ਆਪਣੀਆਂ ਮਨੋਕਾਮਨਾ ਪੂਰੀਆਂ ਕਰਨ ਦੀਆਂ ਅਰਦਾਸ ਕੀਤੀ। ਇਸ ਮੌਕੇ ਨਾਰਾਇਨ ਲੰਗਰ ਕਮੇਟੀ ਤੋਂ ਪਵਨ ਗਰਗ, ਬ੍ਰਿਜ ਮੋਹਨ ਸ਼ਰਮਾ, ਸ੍ਰੀ ਰਾਮ ਸੇਵਾ ਸੰਮਤੀ ਦੇ ਪ੍ਰਧਾਨ ਰਾਜਿੰਦਰ ਕੁਮਾਰ, ਰਾਜ ਕੁਮਾਰ ਸੂਦ, ਮੁਕੇਸ਼ ਕੁਮਾਰ, ਪ੍ਰਵੀਨ ਕਾਕਾ ਅਤੇ ਸ੍ਰੀ ਰਾਮ ਚੰਦਰ ਟਰੱਸਟ ਤੋਂ ਕੈਲਾਸ਼ ਗਰਗ ਤੋਂ ਇਲਾਵਾ ਭਾਰੀ ਗਿਣਤੀ ਵਿਚ ਸ਼ਰਧਾਲੂ ਸ਼ਾਮਲ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …