ਪਠਾਨਕੋਟ, 1 ਫਰਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ ਆਈ.ਏ.ਐਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪਠਾਨਕੋਟ ਵਿੱਚ ਵੱਖ-ਵੱਖ ਜਗਾ ’ਤੇ ਅਲੱਗ-ਅਲੱਗ ਖੇਡਾਂ ਦੇ ਖਿਡਾਰੀਆਂ ਤੇ ਖਿਡਾਰਣਾਂ ਨੂੰ ਸਪੋਰਟਸ ਵਿੰਗ ਸਕੂਲਾਂ ਵਿੱਚ ਸਾਲ 2018-19 ਦੇ ਸੈਸ਼ਨ ਲਈ ਦਾਖਲ ਕਰਨ ਹਿੱਤ ਟ੍ਰਾਇਲ ਸਮਾਪਤ ਹੋ ਗਏ ਹਨ।ਇਹ ਜਾਣਕਾਰੀ ਸ਼੍ਰੀਮਤੀ ਜਸਮੀਤ ਕੌਰ ਜ਼ਿਲ੍ਹਾ ਖੇਡ ਅਫ਼ਸਰ ਨੇ ਦਿੰਦਿਆ ਦਸਿਆ ਕਿ ਇਹ ਟਰਾਇਲ ਬਾਕਸਿੰਗ, ਕੁਸ਼ਤੀ, ਵਾਲੀਬਾਲ ਅਤੇ ਫੁੱਟਬਾਲ ਦੇ ਖਿਡਾਰੀਆਂ ਤੇ ਖਿਡਾਰਣਾਂ ਦੇ ਲਏ ਗਏ ਹਨ।ਉਨ੍ਹਾਂ ਦਸਿਆ ਕਿ ਇਹ ਟਰਾਇਲ ਉਮਰ ਵਰਗ 14 ਸਾਲ ਤੋਂ ਘੱਟ, 17 ਸਾਲ ਤੋਂ ਘੱਟ ਅਤੇ 19 ਸਾਲ ਤੋਂ ਘੱਟ ਲੜਕੇ ਅਤੇ ਲੜਕੀਆਂ ਦੇ ਲਏ ਗਏ ਹਨ।
ਜ਼ਿਲ੍ਹਾ ਖੇਡ ਅਫ਼ਸਰ ਨੇ ਅਗੇ ਦੱਸਿਆ ਕਿ ਇਹਨਾਂ ਵਿੰਗਾਂ ਵਿਚ ਦਾਖਲ ਡੇਅ-ਸਕਾਲਰ ਖਿਡਾਰੀਆਂ ਨੂੰ 100/- ਰੁ: ਪ੍ਰਤੀ ਦਿਨ ਪ੍ਰਤੀ ਖਿਡਾਰੀ ਅਤੇ ਰੈਜੀਡੈਂਸ ਖਿਡਾਰੀਆਂ ਨੂੰ 200/- ਰੁਪਏ ਪ੍ਰਤੀ ਦਿਨ ਪ੍ਰਤੀ ਖਿਡਾਰੀ ਦੀ ਡਾਈਟ ਅਤੇ ਮੁਫ਼ਤ ਕੋਚਿੰਗ ਦਿੱਤੀ ਜਾਵੇਗੀ।ਉਨ੍ਹਾਂ ਦਸਿਆ ਕਿ ਲਗਾਏ ਗਏ ਦੋਨਾਂ ਦਿਨਾਂ ਦੇ ਟਰਾਇਲਾਂ ਵਿਚ ਬਾਕਸਿੰਗ ਗੇਮ `ਚ 30 ਲੜਕੇ ਤੇ 5 ਲੜਕੀਆਂ, ਕੁਸ਼ਤੀ ਗੇਮ ਵਿਚ 31 ਲੜਕੇ ਤੇ 17 ਲੜਕੀਆਂ, ਵਾਲੀਬਾਲ ਗੇਮ ਵਿਚ 90 ਲੜਕੇ, ਫੁੱਟਬਾਲ ਦੀ ਗੇਮ ਵਿੱਚ 60 ਲੜਕਿਆਂ ਨੇ ਹਿੱਸਾ ਲਿਆ।ਉਨ੍ਹਾਂ ਦਸਿਆ ਕਿ ਤੈਰਾਕੀ ਦੇ ਟ੍ਰਾਇਲ 9 ਅਪ੍ਰੈਲ 2018 ਨੂੰ ਕਰਵਾਏ ਜਾਣਗੇ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …