ਅੰਮ੍ਰਿਤਸਰ, 24 ਫਰਵਰੀ (ਪੰਜਾਬ ਪੋਸਟ – ਮਨਜੀਤ ਸਿੰਘ) – ਪੰਜਾਬ ਸਰਕਾਰ ਵੱਲੋ ਚਲਾਏ ਜਾ ਰਹੇ ਘਰ-ਘਰ ਰੋਜ਼ਗਾਰ ਪ੍ਰੋਗਰਾਮ ਅਧੀਨ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ ਸਰਕਾਰੀ ਬਹੁਤਕਨੀਕੀ ਕਾਲੇਜ਼,ਅੰਮਿ੍ਰਤਸਰ ਵਿੱਖੇ ਜ਼ਿਲ੍ਹਾ ਬਿਊਰੋ ਆਫ ਇੰਪਲਾਈਮੈਂਟ ਐਂਡ ਇੰਟਰਪ੍ਰਾਈਜਿਜ, ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ ਅਤੇ ਡਿਸਟ੍ਰਿਕ ਇੰਡਸਟਰੀ ਸੈਂਟਰ ਦੇ ਸਹਿਯੋਗ ਨਾਲ ਮੈਗਾ ਰੋਜ਼ਗਾਰ ਮੇਲਾ ਲਗਾਇਆ ਗਿਆ।
ਮਾਨਯੋਗ ਏ.ਡੀ.ਸੀ (ਵਿਕਾਸ) ਵਲੋਂ ਰੋਜ਼ਗਾਰ ਮੇਲੇ ਦਾ ਉਦਘਾਟਨ ਕੀਤਾ ਗਿਆ।ਇਸ ਮੌਕੇ ਪ੍ਰਿੰਸੀਪਲ ਸਰਕਾਰੀ ਬਹੁਤਕਨੀਕੀ ਕਾਲੇਜ਼ ਅੰਮ੍ਰਿਤਸਰ ਸਮੂਹ ਉਦਯੋਗਿਕ ਸਿਖਲਾਈ ਸੰਸਥਾਵਾਂ, ਕੰਵਰ ਸੁਖਜਿੰਦਰ ਛੱਤਵਾਲ ਸਹਾਇਕ ਪ੍ਰੋਜੈਕਟ ਅਫ਼ਸਰ, ਡੀ.ਆਰ.ਡੀ.ਏ ਡਿਪਟੀ ਡਾਇਰੈਕਟਰ ਸ਼੍ਰੀਮਤੀ ਸੁਨੀਤਾ ਕਲਿਆਣ, ਪ੍ਰਭਜੋਤ ਸਿੰਘ ਰੋਜ਼ਗਾਰ ਅਫ਼ਸਰ ਅਜਨਾਲਾ, ਪੰਜਾਬ ਸਕਿਲ ਡਿਵੈਲਪੀਮੈਟ ਮਿਸ਼ਨ ਤੋਂ ਗੁਰਭੇਜ਼ ਸਿੰਘ, ਪਰਮਿੰਦਰਜੀਤ ਕੌਰ ਅਤੇ ਸੁਰਿੰਦਰ ਸਿੰਘ ਸ਼ਾਮਲ ਹੋਏ।
ਰੋਜ਼ਗਾਰ ਮੇਲੇ ਦੀ ਸ਼ੁਰੂਆਤ ਵਿੱਚ ਦਸਵੀਂ, ਬਾਰਵੀਂ, ਆਈ.ਟੀ.ਆਈ, ਡਿਪਲੋਮਾ ਹੋਲਡਰ, ਡਿਗਰੀ ਹੋਲਡਰ ਅਤੇ ਪੋਸਟ ਗਰੈਜੁਏਟ ਪਾਸ ਪ੍ਰਾਰਥੀਆਂ ਦੀ ਵੱਖ-ਵੱਖ ਕੰਪਨਿਆਂ ਵਲੋਂ ਇੰਟਰਵਿਊ ਲਈ ਗਈ।ਇਸ ਮੌਕੇ ਏ.ਡੀ.ਸੀ (ਵਿਕਾਸ) ਰਵਿੰਦਰ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਦੇ ਨੌਜਵਾਨਾ ਲਈ ਇਸ ਰੋਜ਼ਗਾਰ ਮੇਲੇ ਵਿਚ ਵੱਖ-ਵੱਖ ਕਿੱਤਿਆਂ ਨਾਲ ਸਬੰਧ 36 ਕੰਪਨੀਆਂ ਨੇ ਹਿੱਸਾ ਲਿਆ।ਜਿਸ ਦੌਰਾਨ 1155 ਪ੍ਰਾਰਥੀਆਂ ਨੇ ਇੰਟਰਵਿਊ ਦਿੱਤੀ ਜਿੰਨਾ ਵਿੱਚ ਮੌਕੇ `ਤੇ ਮੌਜੂਦ ਕੰਪਨੀਆਂ ਨੇ 534 ਪ੍ਰਾਰਥੀਆਂ ਨੂੰ ਸ਼ਾਰਟ ਲਿਸਟ ਅਤੇ 73 ਪ੍ਰਾਰਥੀਆਂ ਸਿਲੈਕਟ ਕਰ ਕੇ ਮੌਕੇ `ਤੇ ਹੀ ਨਿਯੁੱਕਤੀ ਪੱਤਰ ਦਿੱਤੇ ਗਏ।ਉਨ੍ਹਾਂ ਨੇ ਦੱਸਿਆ ਕਿ ਇਸ ਮੇਲੇ ਵਿੱਚ ਨਿਯੁੱਕਤ ਕੀਤੇ ਗਏ ਪ੍ਰਰਥੀਆਂ ਨੂੰ ਵੱਧ ਤੋਂ ਵੱਧ 2.76 ਲੱਖ ਰੁਪਏ ਦਾ ਪੈਕੇਜ਼ ਦਿੱਤਾ ਗਿਆ।ਜਦਕਿ ਬਾਕੀ ਨਿਯੁੱਕਤੀਆਂ 96 ਹਜ਼ਾਰ ਰੁਪਏ ਤੋਂ 2.40 ਲੱਖ ਰੁਪਏ ਦੇ ਸਲਾਨਾ ਪੈਕੇਜ਼ ਦੇ ਵਿੱਚ-ਵਿੱਚ ਕੀਤੀਆਂ ਗਈਆਂ।ਸ਼ਾਰਟ ਲਿਸਟ ਕੀਤੇ 534 ਪ੍ਰਾਰਥੀਆਂ ਨੂੰ ਸਬੰਧਤ ਕੰਪਨਿਆਂ ਵਲੋਂ ਇੱਕ ਹਫ਼ਤੇ ਦੇ ਅੰਦਰ ਅਗਲੇ ਦੌਰ ਦੀ ਇੰਟਰਵਿਊ ਕਰਕੇ ਉਨ੍ਹਾਂ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ ਜਾਣਗੇ।
ਰਵਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਿਹੜੇ ਵੀ ਪ੍ਰਾਰਥੀਆਂ ਨੂੰ ਅੱਜ ਨਿਯੁੱਕਤੀ ਪੱਤਰ ਪ੍ਰਾਪਤ ਕਰਨ ਵਿੱਚ ਸਫਲਤਾ ਪ੍ਰਾਪਤ ਨਹੀਂ ਹੋਈ ਉਹ ਨਿਰਾਸ਼ ਨਾ ਹੋਣ ਅਤੇ ਉਹ ਸਭ ਮੁੜ ਤੋਂ ਮਿਤੀ 6 ਮਾਰਚ 2018 ਨੂੰ ਸਰਕਾਰੀ ਬਹੁਤਕਨੀਕੀ ਕਾਲੇਜ ਅੰਮ੍ਰਿਤਸਰ ਵਿਖੇ ਲੱਗਣ ਵਾਲੇ ਅਗਲੇ ਰੋਜ਼ਗਾਰ ਮੇਲੇ ਵਿੱਚ ਮੁੜ ਤੋਂ ਸ਼ਾਮਿਲ ਹੋ ਸਕਦੇ ਹਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …