Monday, December 23, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅਕਾਦਮਿਕ ਕੌਸਲ ਦੀ ਮੀਟਿੰਗ

ਅੰਮ੍ਰਿਤਸਰ, 1 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋ ਇਸ ਅਕਾਦਮਿਕ ਸਾਲ ਤੋ PPN0103201810ਬੈਚੁਲਰ ਆਫ ਹੋਟਲ ਮੈਨੇਜਮੈਟ ਅਤੇ ਕੈਟਰਿੰਗ ਟੈਕਨਾਲੋਜੀ ਦਾ ਚਾਰ ਸਾਲਾ ਕੋਰਸ ਸੁਰੂ ਕੀਤਾ ਜਾ ਰਿਹਾ ਹੈ।ਇਹ ਫੈਸਲਾ ਯੂਨੀਵਰਸਿਟੀ ਦੀ ਅਕਾਦਮਿਕ ਕੌਸਲ ਦੀ ਇਕੱਤਰਤਾ ਵਿਚ ਅੱਜ ਇਥੇ ਲਿਆ ਗਿਆ।
ਵਾਂਈਸ ਚਾਂਸਲਰ ਪ੍ਰੋਫੈਸਰ ਜਸਪਾਲ ਸਿੰਘ ਸੰਧੂ ਨੇ ਮੀਟਿੰਗ ਦੀ ਪ੍ਰਧਾਨਗੀ ਕੀਤੀ।ਰਜਿਸਟਰਾਰ ਪ੍ਰੋਫੈਸਰ ਕਰਨਜੀਤ ਸਿੰਘ ਕਾਹਲੋ ਨੇ ਏਜੰਡਾ ਪੇਸ਼ ਕੀਤਾ। ਡੀਨ ਅਕਾਦਮਿਕ ਮਾਮਲੇ ਪ੍ਰੋਫੈਸਰ ਕਮਲਜੀਤ ਸਿੰਘ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।ਇਸ ਮੀਟਿੰਗ ਵਿਚ ਵੱਡੀ ਗਿਣਤੀ ਅਕਾਦਮਿਕ ਕੌਸਲ ਦੇ ਮੈਬਰਾਂ ਨੇ ਹਾਜ਼ਰੀ ਲਵਾਈ।
ਮੀਟਿੰਗ ਵਿਚ ਇਸ ਸਾਲ ਤੋ ਯੂਨੀਵਰਸਿਟੀ ਵੱਲੋ ਡਾਇਰੈਕਟੋਰੇਟ ਆਫ ਓਪਨ ਲਰਨਿੰਗ ਅਧੀਨ ਬੀ.ਏ, ਬੀ.ਏ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਬੀ.ਏ ਇਨ ਲਾਇਬ੍ਰੇਰੀ ਐਂਡ ਇਨਫਰਮੇਸ਼ਨ ਸਾਇੰਸ, ਐਮ.ਏ ਪੰਜਾਬੀ, ਐਮ.ਏ ਹਿੰਦੀ, ਐਮ.ਏ ਐਜੂਕੇਸ਼ਨ, ਐਮ.ਏ ਪਬਲਿਕ ਐਡਮਨਿਸਟਰੇਸ਼ਨ, ਐਮ.ਏ ਅਰਥ ਸ਼ਾਸ਼ਤਰ, ਐਮ.ਏ ਹਿਸਟਰੀ, ਐਮ.ਏ ਪੋਲੀਟੀਕਲ ਸਾਇੰਸ, ਐਮ.ਏ ਸੋਸ਼ਆਲੋਜੀ, ਐਮ.ਏ ਮਿਊਜਕ, ਐਮ.ਏ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਐਮ.ਏ ਸਾਇਕਾਲੋਜੀ, ਬੀ.ਕਾਮ, ਐਮ.ਕਾਮ, ਐਮ.ਬੀ.ਏ, ਬੀ.ਬੀ.ਏ, ਬੀ.ਸੀ.ਏ, ਐਮ.ਸੀਏ, ਬੀ.ਐਸ.ਸੀ (ਆਈ.ਟੀ), ਐਮ.ਐਸ.ਸੀ(ਆਈ.ਟੀ), ਐਮ.ਐਸ.ਸੀ ਕੰਪਿਊਟਰ ਸਾਇੰਸ ਅਤੇ ਬਹੁਤ ਸਾਰੇ ਪੋਸਟ ਗ੍ਰੈਜੂਏਟ ਡਿਪਲੋਮੇ ਅਤੇ ਸਰਟੀਫਿਕੇਟ ਕੋਰਸ ਸੁਰੂ ਕੀਤੇ ਜਾਣਗੇ।
ਮੀਟਿੰਗ ਵਿਚ ਵੱਖ ਵੱਖ ਕੋਰਸਾਂ ਵਿਚ ਇਕਸਾਰਤਾ ਲਿਆਉਣ ਲਈ ਪੇਪਰ ਸੈਟ ਕਰਨ ਲਈ ਲੋੜੀਦੇ ਦਿਸ਼ਾ ਨਿਰਦੇਸ਼ ਜਾਰੀ ਕਰਨ ਦੀ ਪ੍ਰਵਾਨਗੀ ਵੀ ਦਿੱਤੀ ਗਈ।ਇਸ ਤੋ ਇਲਾਵਾ ਵੱਖ ਵੱਖ ਕਾਲਜਾਂ ਵਿਚ ਨਵੇਂ ਕੋਰਸ ਸੁਰੂ ਕਰਨਾ, ਸਲੇਬਸਾਂ ਵਿਚ ਤਬਦੀਲੀਆਂ ਅਤੇ ਬਾਹਰਲੀਆਂ ਯੂਨੀਵਰਸਿਟੀਆਂ ਤੋ ਕੀਤੇ ਕੋਰਸਾਂ ਨੂੰ ਬਰਾਬਰਤਾ ਪ੍ਰਧਾਨ ਕੀਤੀ ਗਈ।
ਇਸ ਤੋ ਪਹਿਲਾਂ ਵਾਈਸ ਚਾਂਸਲਰ ਨੇ ਅਕਾਦਮਿਕ ਕੌਸਲ ਦੇ ਮੈਬਰਾਂ ਨੂੰ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਤੋ ਜਾਣੂ ਕਰਵਾਇਆ।ਉਨਾਂ ਸਭ ਨੂੰ ਯੂਨੀਵਰਸਿਟੀ ਦੇ ਵਿਕਾਸ ਵਿਚ ਵੱਡਮੁੱਲਾ ਯੋਗਦਾਨ ਪਾਉਣ ਲਈ ਵੀ ਪ੍ਰੇਰਤ ਕੀਤਾ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply