Thursday, September 19, 2024

ਅਧਿਆਪਕ ਚੇਤਨਾ ਮੰਚ ਵੱਲੋਂ ਦਸਵੀਂ ਜਮਾਤ ਦੀ ਵਜ਼ੀਫਾ ਪ੍ਰੀਖਿਆ ਦੇ ਨਤੀਜੇ ਐਲਾਨੇ

ਸਰਕਾਰੀ ਸਕੂਲਾਂ `ਚੋਂ ਰਾਜਨਦੀਪ ਕੌਰ ਪ੍ਰਾਈਵੇਟ ਵਿੱਚੋਂ ਪਰਾਚੀ ਸ਼ਰਮਾ ਪਹਿਲੇ ਸਥਾਨ `ਤੇ
ਸਮਰਾਲਾ, 1 ਮਾਰਚ (ਪੰਜਾਬ ਪੋਸਟ – ਕੰਗ) – ਅਧਿਆਪਕ ਚੇਤਨਾ ਮੰਚ ਸਮਰਾਲਾ ਵੱਲੋਂ ਦਸਵੀਂ ਜਮਾਤ ਦੀ 20ਵੀਂ ਸਲਾਨਾ ਵਜ਼ੀਫਾ PPN0103201814ਪ੍ਰੀਖਿਆ ਜੋ ਬੀਤੀ 11 ਫਰਵਰੀ ਨੂੰ ਸਮਰਾਲਾ ਵਿਖੇ ਲਈ ਗਈ ਸੀ, ਦਾ ਐਲਾਨ ਕਰ ਦਿੱਤਾ ਗਿਆ ਹੈ। ਅੱਜ ਵਜ਼ੀਫਾ ਪ੍ਰੀਖਿਆ ਦਾ ਨਤੀਜਾ ਐਲਾਨ ਕਰਦੇ ਹੋਏ ਮੰਚ ਦੇ ਪ੍ਰਧਾਨ ਲੈਕ: ਵਿਜੈ ਕੁਮਾਰ ਸ਼ਰਮਾ ਅਤੇ ਜਨਰਲ ਸਕੱਤਰ ਪਿ੍ਰੰਸੀਪਲ ਮਨੋਜ ਕੁਮਾਰ ਨੇ ਦੱਸਿਆ ਕਿ ਇਸ ਵਾਰ ਦਸਵੀਂ ਜਮਾਤ ਦੀ ਵਜ਼ੀਫ਼ਾ ਪ੍ਰੀਖਿਆ ਵਿੱਚ 330 ਵਿਦਿਆਰਥੀਆਂ ਨੇ ਭਾਗ ਲਿਆ ਸੀ।ਇਨ੍ਹਾਂ ਵਿੱਚੋਂ ਮੈਰਿਟ ਦੇ ਅਧਾਰ ਤੇ ਪਹਿਲੀਆਂ 6-6 ਪੁਜ਼ੀਸ਼ਨਾਂ  ਲਈ ਸਰਕਾਰੀ ਅਤੇ  ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਚੁਣੇ ਗਏ ਹਨ।ਜਿਨ੍ਹਾਂ ’ਚ ਸਰਕਾਰੀ ਸਕੂਲਾਂ ਵਿਚੋਂ ਪਹਿਲਾ ਸਥਾਨ ਰਾਜਨਦੀਪ ਕੌਰ ਸਰਕਾਰੀ ਕੰਨਿਆ ਸੀਨੀ: ਸੈਕੰ: ਸਕੂਲ ਹਰਗੋਬਿੰਦਪੁਰਾ, ਦੂਜਾ ਸਥਾਨ ਅਮਨਦੀਪ ਕੌਰ ਸਰਕਾਰੀ ਸੀਨੀ: ਸੈਕੰ: ਸਕੂਲ ਰਾਜੇਵਾਲ-ਕੁੱਲੇਵਾਲ, ਤੀਜਾ ਸਥਾਨ ਮਹਿਕਪ੍ਰੀਤ ਕੌਰ ਸਰਕਾਰੀ ਹਾਈ ਸਕੂਲ ਉਟਾਲਾਂ, ਚੌਥਾ ਅਤੇ ਪੰਜਵਾਂ ਸਥਾਨ ਜਸ਼ਨਪ੍ਰੀਤ ਕੌਰ ਤੇ ਹਰਸਿਮਰਨ ਕੌਰ ਸਰਕਾਰੀ ਕੰਨਿਆ ਸੀਨੀ: ਸੈਕੰ: ਸਕੂਲ ਸਮਰਾਲਾ ਅਤੇ ਛੇਵਾਂ ਸਥਾਨ ਸੁਖਮਨੀ ਸਰਕਾਰੀ ਸੀਨੀ: ਸੈਕੰ: ਸਕੂਲ ਰਾਜੇਵਾਲ ਕੁੱਲੇਵਾਲ ਨੇ ਪ੍ਰਾਪਤ ਕੀਤਾ। ਪ੍ਰਾਈਵੇਟ ਸਕੂਲਾਂ ਦੀ ਲੜੀ ਵਿੱਚੋਂ ਪਹਿਲਾ ਅਤੇ ਦੂਜਾ ਸਥਾਨ ਸ਼ਹੀਦ ਭਗਤ ਸਿੰਘ ਪਬਲਿਕ ਹਾਈ ਸਕੂਲ ਮਾਛੀਵਾੜਾ ਦੀ ਪਰਾਚੀ ਸ਼ਰਮਾ ਅਤੇ ਗੌਤਮ ਜੈਨ ਨੇ ਕ੍ਰਮਵਾਰ ਹਾਸਲ ਕੀਤਾ।ਤੀਸਰਾ ਅਤੇ ਚੌਥਾ ਸਥਾਨ ਲਵਿਸ਼ ਅਤੇ ਸਾਲੋਨੀ ਮਹੇਸ਼ਵਰੀ ਜੈਨ ਪਬਲਿਕ ਸੀਨੀ: ਸੈਕੰ: ਸਕੂਲ ਲੁਧਿਆਣਾ ਨੇ ਕ੍ਰਮਵਾਰ ਪ੍ਰਾਪਤ ਕੀਤਾ। ਪੰਜਵਾਂ ਸਥਾਨ ਜੈਪ੍ਰੀਤ ਸਿੰਘ ਦਸ਼ਮੇਸ਼ ਪਬਲਿਕ ਸਕੂਲ ਕੈਂਡ ਅਤੇ ਛੇਵਾਂ ਸਥਾਨ ਤਰਨਦੀਪ ਸਿੰਘ ਭਾਰਤੀ ਵਿੱਦਿਆ ਮੰਦਿਰ ਸੀਨੀ: ਸੈਕੰ: ਸਕੂਲ ਲੁਧਿਆਣਾ ਨੇ  ਹਾਸਲ ਕੀਤਾ।
ਇਸ ਮੌਕੇ ਵਜੀਫਾ ਪ੍ਰੀਖਿਆ ਸੁਪਰਡੈਂਟ ਰਾਜੇਸ਼ ਕੁਮਾਰ ਸਾਇੰਸ ਮਾਸਟਰ ਨੇ ਦੱਸਿਆ ਕਿ ਇਸ ਵਜ਼ੀਫਾ ਪ੍ਰੀਖਿਆ ਵਿੱਚ ਵੀ ਲੜਕੀਆਂ ਦੀ ਸਰਦਾਰੀ ਬਰਕਰਾਰ ਰਹੀ ਹੈ।ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੀਆਂ ਪਹਿਲੀਆਂ ਬਾਰਾਂ ਪੁਜ਼ੀਸ਼ਨਾਂ ਵਿੱਚੋਂ 10 ਸਥਾਨ ਲੜਕੀਆਂ ਦੇ ਹਿੱਸੇ ਆਏ ਹਨ ਅਤੇ ਦੋ ਸਥਾਨ ਲੜਕਿਆਂ ਨੇ ਪ੍ਰਾਪਤ ਕੀਤੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸਾਰੇ ਵਿਦਿਆਰਥੀ ਆਪਣਾ ਰਿਜੱਲਟ ਅਤੇ ਆਪਣੀ ਪੁਜੀਸ਼ਨ ਦਫਤਰ ਭਿ੍ਰਸ਼ਟਾਚਾਰ ਵਿਰੋਧੀ ਫਰੰਟ, ਸਰਕਾਰੀ ਕੰਨਿਆ ਸੀਨੀ: ਸੈਕੰ: ਸਕੂਲ ਸਮਰਾਲਾ ਅਤੇ ਐਨ.ਟੈਕ ਕੰਪਿਊਟਰ ਸੈਂਟਰ ਨੇੜੇ ਮੇਨ ਚੌਂਕ ਸਮਰਾਲਾ ਵਿਖੇ ਦੇਖ ਸਕਦੇ ਹਨ।ਅਧਿਆਪਕ ਚੇਤਨਾ ਮੰਚ ਦੇ ਸਲਾਨਾ ਸਮਾਗਮ ਅਤੇ ਵਜ਼ੀਫਾ ਵੰਡ ਸਮਾਰੋਹ ਅਪ੍ਰੈਲ ਮਹੀਨੇ ਵਿੱਚ ਕੀਤਾ ਜਾਵੇਗਾ, ਜਿਸ ਸਬੰਧੀ ਤਰੀਕ ਦਾ ਐਲਾਨ ਵੀ ਜਲਦੀ ਹੀ ਕਰ ਦਿੱਤਾ ਜਾਵੇਗਾ। ਵਜੀਫਾ ਪ੍ਰੀਖਿਆ ਦਾ ਨਤੀਜਾ ਜ਼ਾਰੀ ਕਰਨ ਮੌਕੇ ਹੋਰਨਾਂ ਤੋਂ ਇਲਾਵਾ ਮੇਘਦਾਸ ਜਵੰਦਾ (ਨੈਸ਼ਨਲ ਐਵਾਰਡੀ), ਪੁਖਰਾਜ ਸਿੰਘ ਘੁਲਾਲ, ਦਰਸ਼ਨ ਸਿੰਘ ਕੰਗ, ਜਸਵਿੰਦਰ ਸਿੰਘ ਸਮਰਾਲਾ, ਸੁਰਿੰਦਰ ਵਰਮਾ, ਇੰਦਰਜੀਤ ਸਿੰਘ ਕੰਗ, ਜੈਦੀਪ ਮੈਨਰੋ ਆਦਿ ਹਾਜ਼ਰ ਸਨ। ਮੰਚ ਦੇ ਪ੍ਰਧਾਨ ਲੈਕ: ਵਿਜੈ ਕੁਮਾਰ ਸ਼ਰਮਾ ਨੇ ਵਜ਼ੀਫਾ ਜੇਤੂ ਵਿਦਿਆਰਥੀਆਂ ਅਤੇ ਪ੍ਰੀਖਿਆ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply